ਫ਼ਾਜ਼ਿਲਕਾ,4 ਦਸੰਬਰ (ਦਵਿੰਦਰ ਪਾਲ ਸਿੰਘ)-ਸ਼੍ਰੀ ਗੋਬਿੰਦ ਧਾਮ ਗਊਸ਼ਾਲਾ ਮੰਡੀ ਲਾਧੂਕਾ ਵਿਚ ਇਕ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ | ਗਊਸ਼ਾਲਾ ਦੀ ਵਧੀਆ ਸਾਂਭ-ਸੰਭਾਲ ਅਤੇ ਪ੍ਰਬੰਧਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਮੌਜੂਦਾ ਕਮੇਟੀ, ਸਲਾਹਕਾਰਾਂ ਅਤੇ ਮੈਂਬਰਾਂ ਨੇ ਸਹਿਮਤੀ ਨਾਲ ਪੁਰਾਣੀ ਕਮੇਟੀ ਨੂੰ ਭੰਗ ਕਰ ਦਿੱਤਾ ਅਤੇ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ | ਨਵੀਂ ਕਮੇਟੀ ਵਿਚ ਮੁੱਖ ਸਲਾਹਕਾਰ ਮਾਨ ਦੀਵਾਨ ਚੰਦ ਵਡੇਰਾ ਸਾਬਕਾ ਸਰਪੰਚ ਮੰਡੀ ਲਾਧੂਕਾ ਅਤੇ ਗੁਰਦੀਪ ਸਿੰਘ ਦੂਆ ਉਰਫ਼ ਜ਼ਿਲ੍ਹਾ ਸਿੰਘ ਨੂੰ ਚੁਣਿਆ ਗਿਆ | ਪ੍ਰਧਾਨ ਦਾ ਅਹੁਦਾ ਸੁਨੀਲ ਕੁਮਾਰ ਬਜਾਜ ਉਰਫ਼ ਸੋਨੰੂ ਨੂੰ ਦਿੱਤਾ ਗਿਆ | ਉਪ ਪ੍ਰਧਾਨ ਰਕੇਸ਼ ਕੁਮਾਰ ਜਲਾਹਾ ਉਰਫ਼ ਰੀਕੀ, ਚੇਅਰਮੈਨ ਪ੍ਰਵੀਨ ਕੁਮਾਰ ਬਜਾਜ ਉਰਫ਼ ਲਵਲੀ, ਸੈਕਟਰੀ ਰਾਮ ਲਖਨ ਅਸੀਜਾ ਉਰਫ਼ ਸੋਨੰੂ ਅਤੇ ਖ਼ਜ਼ਾਨਚੀ ਪਰਵਿੰਦਰ ਕੁਮਾਰ ਕਾਲੜਾ ਉਰਫ਼ ਨੀਟੂ ਨੂੰ ਬਣਾਇਆ ਗਿਆ | ਮੀਟਿੰਗ ਦੌਰਾਨ ਮੌਜੂਦ ਮੈਂਬਰਾਂ ਨੇ ਪੂਰਾ ਸਮਰਥਨ ਦਿੱਤਾ | ਸਮਰਥਨ ਕਰਨ ਵਾਲਿਆਂ ਵਿਚ ਓਮ ਪ੍ਰਕਾਸ਼ ਚਾਵਲਾ ਉਰਫ਼ ਕਾਲਾ, ਸਚਿਨ ਨਰੂਲਾ, ਸੰਜੀਵ ਕੁਮਾਰ ਕਾਲੜਾ ਉਰਫ਼ ਸੋਨੰੂ, ਲੇਖ ਰਾਜ ਕੰਬੋਜ ਪਿੰਡ ਲਾਧੂਕਾ, ਹਰਮੀਤ ਸਿੰਘ ਭੂਸਰੀ ਉਰਫ਼ ਚਿੰਟੂ, ਲਛਮਣ ਦਾਸ ਕੰਬੋਜ ਪਿੰਡ ਲਾਧੂਕਾ ਸ਼ਾਮਿਲ ਸਨ | ਇਸ ਤੋਂ ਇਲਾਵਾ ਮੈਂਬਰਾਂ ਦੀ ਸੂਚੀ ਵਿਚ ਦਰਸ਼ਨ ਲਾਲ ਅਰੋੜਾ ਸਾਬਕਾ ਪ੍ਰਧਾਨ ਗਊਸ਼ਾਲਾ, ਕਰਮ ਚੰਦ ਢਲ ਸਾਬਕਾ ਪ੍ਰਧਾਨ ਗਊਸ਼ਾਲਾ, ਸੁਰਿੰਦਰ ਕੁਮਾਰ ਛਾਬੜਾ ਸੋਨੰੂ, ਮਨੋਹਰ ਲਾਲ ਕੰਬੋਜ ਸਾਬਕਾ ਸਰਪੰਚ ਨੂਰਸਮਦ, ਕਿ੍ਸ਼ਨ ਲਾਲ ਕੰਬੋਜ ਨੂਰਸਮਦ, ਸੁਰਿੰਦਰ ਕੁਮਾਰ ਕੰਬੋਜ ਉਰਫ਼ ਬਿੱਟੂ ਨੂਰਸਮਦ, ਦੇਸ ਰਾਜ ਕੰਬੋਜ ਸਾਬਕਾ ਸਰਪੰਚ ਸੈਦੇ ਕੀ, ਭਜਨ ਲਾਲ ਕੰਬੋਜ ਸੈਦੇ ਕੀ, ਚੰਦਰ ਸ਼ੇਖਰ ਕਾਲੜਾ, ਰਮਨ ਕਾਲੜਾ, ਮਨੀਸ਼ ਵਡੇਰਾ ਅਤੇ ਸੰਜੀਵ ਗੁੰਬਰ ਸੀ.ਬੀ ਸ਼ਾਮਿਲ ਸਨ | ਗਊਸ਼ਾਲਾ ਦੀ ਪ੍ਰਬੰਧਕੀ ਨੂੰ ਹੋਰ ਸੁਚੱਜਾ ਅਤੇ ਸਮਰਪਿਤ ਬਣਾਉਣ ਲਈ ਬਣਾਈ ਗਈ ਇਹ ਨਵੀਂ ਕਮੇਟੀ ਆਉਣ ਵਾਲੇ ਸਮੇਂ ਵਿਚ ਵਧੀਆ ਕਾਰਜਕੁਸ਼ਲਤਾ ਨਾਲ ਕੰਮ ਕਰਨ ਲਈ ਪ੍ਰਤੀਬੱਧ ਦਿਖਾਈ ਦਿੱਤੀ |