19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਕਿੰਡਰਗਾਰਟਨ ਆਫ਼ ਸਕੂਲ ਵਲੋਂ ਪਰਲ ਜੁਬਲੀ ਅਤੇ ਸਾਲਾਨਾ ਮੇਲਾ ਅੱਜ ਤੋਂ <br/>

ਅਜੀਤ ਡੈਸਕ 04-12-2025
ਮੱਖੂ, 3 ਦਸੰਬਰ (ਵਰਿੰਦਰ ਮਨਚੰਦਾ)-ਕਿੰਡਰਗਾਰਟਨ ਸੀਨੀਅਰ ਸੈਕੰਡਰੀ ਸਕੂਲ ਮਖੂ ਅਤੇ ਵੈੱਟ ਲੈਂਡ ਇੰਟਰਨੈਸ਼ਨਲ ਸਕੂਲ ਮੱਖੂ ਦਾ 30ਵਾਂ ਪਰ ਜੁਬਲੀ ਸਾਲਾਨਾ ਮੇਲਾ 4 ਦਸੰਬਰ ਦਿਨ ਵੀਰਵਾਰ ਅਤੇ 5 ਦਸੰਬਰ ਦਿਨ ਸ਼ੁੱਕਰਵਾਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਸਕੂਲ ਦੇ ਚੇਅਰਮੈਨ ਦਰਸ਼ਨ ਸਿੰਘ ਸਾਬਕਾ ਡੀ.ਈ.ਓ ਅਤੇ ਐਮ.ਡੀ ਜਸਵੀਰ ਸਿੰਘ ਕਟਾਰੀਆ ਨੇ ਦਿੱਤੀ | ਉਨ੍ਹਾਂ ਦੱਸਿਆ ਕਿ 4 ਦਸੰਬਰ 2025 ਨੂੰ ਨਰਸਰੀ ਤੋਂ ਚੌਥੀ ਕਲਾਸ ਦੇ ਬੱਚੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ ਅਤੇ ਇਸ ਦਿਨ ਮੁੱਖ ਮਹਿਮਾਨ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਅਤੇ ਵਿਜੇ ਕਾਲੜਾ ਪ੍ਰਧਾਨ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਸਨਮਾਨਿਤ ਮਹਿਮਾਨ ਵਜੋਂ ਸ਼ਿਰਕਤ ਕਰਨਗੇ | ਇਸੇ ਤਰ੍ਹਾਂ 5 ਦਸੰਬਰ 2025 ਨੂੰ ਪੰਜਵੀਂ ਤੋਂ ਬਾਰ੍ਹਵੀਂ ਕਲਾਸ ਦੇ ਵਿਦਿਆਰਥੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ | ਇਸ ਦਿਨ ਪ੍ਰੋਗਰਾਮ ਦੀ ਸ਼ਾਨ ਵਧਾਉਣ ਲਈ ਮੁੱਖ ਮਹਿਮਾਨ ਵਜੋਂ ਮਨੀਲਾ ਅਰੋੜਾ ਡੀ.ਈ.ਓ ਸੈਕੰਡਰੀ ਫ਼ਿਰੋਜ਼ਪੁਰ ਅਤੇ ਸੁਨੀਤਾ ਰਾਣੀ ਡੀ.ਈ.ਓ ਐਲੀਮੈਂਟਰੀ ਫ਼ਿਰੋਜਪੁਰ ਸ਼ਾਮਿਲ ਹੋਣਗੇ |

ਪਿਛਲੀ ਖ਼ਬਰ ਪੁਲਿਸ ਨੇ ਕੀਤਾ ਡਰੋਨ ਬਰਾਮਦ, ਅਣਪਛਾਤੇ 'ਤੇ ਪਰਚਾ ਦਰਜ ਅਗਲੀ ਖ਼ਬਰ ਵਾਲੀਬਾਲ ਖਿਡਾਰੀਆਂ ਨੂੰ ਖ਼ੁਰਾਕ ਦੇਣ ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।