ਫ਼ਾਜ਼ਿਲਕਾ, 3 ਦਸੰਬਰ (ਦਵਿੰਦਰ ਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਬੂਲ ਸ਼ਾਹ ਖੁੱਬਣ ਵੱਲੋਂ ਪਿ੍ੰਸੀਪਲ ਡਾ. ਨਵਜੀਤ ਕੌਰ ਸਰਾਂ ਦੀ ਦੂਰ-ਦਰਸ਼ੀ ਅਗਵਾਈ ਹੇਠ ਅਤੇ ਸ੍ਰੀਮਤੀ ਕਰਨਜੀਤ ਕੌਰ (ਫੂਡ ਪ੍ਰੋਸੈਸਿੰਗ ਟਰੇਨਰ) ਦੇ ਸਹਿਯੋਗ ਨਾਲ ਫੂਡ ਪ੍ਰੋਸੈਸਿੰਗ ਵਿਦਿਆਰਥੀਆਂ ਲਈ ਉਦਯੋਗਿਕ ਵਿਜ਼ਟ ਦਾ ਆਯੋਜਨ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਵਿਚ ਕੀਤਾ ਗਿਆ | ਇਸ ਵਿਜ਼ਟ ਦਾ ਉਦੇਸ਼ ਵਿਦਿਆਰਥੀਆਂ ਨੂੰ ਆਧੁਨਿਕ ਖਾਦ ਪ੍ਰੋਸੈਸਿੰਗ ਤਕਨੀਕਾਂ, ਰਿਸਰਚ, ਮਸ਼ੀਨਰੀ ਅਤੇ ਲੈਬਾਰਟਰੀ ਪ੍ਰਕਿਰਿਆਵਾਂ ਨਾਲ ਵਾਕਫ਼ ਕਰਵਾਉਣਾ ਸੀ | ਯੂਨੀਵਰਸਿਟੀ ਦੇ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਫੂਡ ਸੇਫ਼ਟੀ, ਪ੍ਰੀਜ਼ਰਵੇਸ਼ਨ ਪ੍ਰਣਾਲੀਆਂ, ਪੈਕੇਜਿੰਗ ਟੈਕਨੌਲੋਜੀ, ਕੁਆਲਿਟੀ ਕੰਟਰੋਲ ਅਤੇ ਨਵੀਂ ਰਿਸਰਚ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਸ੍ਰੀਮਤੀ ਕਰਨਜੀਤ ਕੌਰ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਨੇ ਰਿਸਰਚ ਲੈਬਜ਼, ਪ੍ਰੋਸੈਸਿੰਗ ਯੂਨਿਟਸ ਅਤੇ ਵੱਖ-ਵੱਖ ਪ੍ਰਯੋਗਸ਼ਾਲਾਵਾਂ ਦਾ ਨਿਰੀਖਣ ਕੀਤਾ | ਇਸ ਦੌਰੇ ਨੇ ਵਿਦਿਆਰਥੀਆਂ ਨੂੰ ਕੱਚੇ ਮਾਲ ਤੋਂ ਤਿਆਰ ਖਾਧ ਪਦਾਰਥਾਂ ਦੀ ਪੂਰੀ ਪ੍ਰਕਿ੍ਆ ਦੀ ਵਾਸਤਵਿਕ ਸਮਝ ਪ੍ਰਦਾਨ ਕੀਤੀ | ਵਿਜ਼ਟ ਵਿਦਿਆਰਥੀਆਂ ਲਈ ਇੱਕ ਯਾਦਗਾਰ, ਗਿਆਨ ਵਰਧਕ ਅਤੇ ਪ੍ਰੇਰਕ ਅਨੁਭਵ ਸਾਬਤ ਹੋਈ |