20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਡੀ.ਏ.ਵੀ ਕਾਲਜ ਦਾ ਸਾਲਾਨਾ ਮੈਗਜ਼ੀਨ 'ਉਮੰਗ' ਰਿਲੀਜ਼

ਅਜੀਤ ਡੈਸਕ 04-12-2025
ਅਬੋਹਰ, 3 ਦਸੰਬਰ (ਵਿਵੇਕ ਹੂੜੀਆ)-ਪੰਜਾਬ ਦੀ ਪ੍ਰਸਿੱਧ ਅਧਿਆਪਨ ਅਤੇ ਸਿਖਲਾਈ ਸੰਸਥਾ ਡੀ.ਏ.ਵੀ. ਐਜੂਕੇਸ਼ਨ ਕਾਲਜ ਅਬੋਹਰ ਦੇ ਮਿਹਨਤੀ ਸਟਾਫ਼ ਅਤੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਅਤੇ ਸਿਰਜਣਾਤਮਿਕਤਾ ਦਾ ਪ੍ਰਤੀਕ ਸਾਲਾਨਾ ਮੈਗਜ਼ੀਨ ਸੈਸ਼ਨ 2024-2025 'ਉਮੰਗ' ਕਾਰਜਕਾਰੀ ਪਿ੍ੰਸੀਪਲ ਡਾ. ਵਿਜੇ ਗਰੋਵਰ ਦੀ ਦੇਖਰੇਖ ਹੇਠ 'ਉਮੰਗ' ਸੰਪਾਦਕ ਡਾ. ਰੀਮਾ ਪਹੂਜਾ ਅਤੇ ਮੈਂਬਰਾਂ ਮੈਡਮ ਹਰਪ੍ਰੀਤ ਕੌਰ, ਸੁਰੇਸ਼ ਮੱਕੜ, ਮੈਡਮ ਪਰਲ ਨਾਰੰਗ, ਮੈਡਮ ਜਤਿੰਦਰ ਦੀ ਅਗਵਾਈ ਹੇਠ ਜਾਰੀ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ. ਪ੍ਰਗਟ ਗਰਚਾ ਨੇ ਮੈਗਜ਼ੀਨ ਜਾਰੀ ਕੀਤਾ ਅਤੇ ਇਸ ਖ਼ਾਸ ਪਲ ਨੂੰ ਯਾਦਗਾਰੀ ਬਣਾ ਦਿੱਤਾ | ਕਾਲਜ ਕੈਂਪਸ ਪਹੁੰਚਣ 'ਤੇ ਕਾਰਜਕਾਰੀ ਪਿ੍ੰਸੀਪਲ ਡਾ. ਵਿਜੇ ਗਰੋਵਰ ਨੇ ਮੁੱਖ ਮਹਿਮਾਨ ਦਾ ਸਵਾਗਤ ਸੁਚੱਜੇ ਢੰਗ ਨਾਲ ਕੀਤਾ | ਆਪਣੇ ਪ੍ਰੇਰਨਾਦਾਇਕ ਸੰਦੇਸ਼ ਵਿਚ, ਡਾ. ਪ੍ਰਗਟ ਗਰਚਾ ਨੇ ਡੀ.ਏ.ਵੀ. ਐਜੂਕੇਸ਼ਨ ਕਾਲਜ ਦੇ ਵਿਦਿਆਰਥੀਆਂ ਦੇ ਯਤਨਾਂ, ਕਾਰਜ ਸਭਿਆਚਾਰ ਅਤੇ ਪ੍ਰਤਿਭਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਮੰਗ ਮੈਗਜ਼ੀਨ ਕਾਲਜ ਦੀ ਅਕਾਦਮਿਕ ਅਤੇ ਸਭਿਆਚਾਰਕ ਊਰਜਾ ਦਾ ਇਕ ਜਿਉਂਦਾ ਜਾਗਦਾ ਪ੍ਰਮਾਣ ਹੈ | ਅਜਿਹੇ ਯਤਨ ਵਿਦਿਆਰਥੀਆਂ ਦੇ ਸ਼ਖ਼ਸੀਅਤ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਡਾ. ਵਿਜੇ ਗਰੋਵਰ ਨੇ ਦੱਸਿਆ ਕਿ ਜਿੱਥੇ ਉਮੰਗ ਮੈਗਜ਼ੀਨ ਵਿਚ ਵਿਦਿਆਰਥੀਆਂ ਅਤੇ ਸਟਾਫ਼ ਦੁਆਰਾ ਲਿਖੇ ਗਏ ਚੋਣਵੇਂ ਰਚਨਾਤਮਿਕ ਲੇਖ ਸ਼ਾਮਲ ਹਨ, ਉੱਥੇ ਇਹ ਕਾਲਜ ਦੀਆਂ ਮਹੱਤਵਪੂਰਨ ਪ੍ਰਾਪਤੀਆਂ, ਗਤੀਵਿਧੀਆਂ ਅਤੇ ਸ਼ਾਨਦਾਰ ਯਾਤਰਾ ਨੂੰ ਵੀ ਸੁਮੇਲ ਨਾਲ ਪੇਸ਼ ਕਰਦਾ ਹੈ | ਇਸ ਮੌਕੇ 'ਤੇ ਡਾ. ਵਿਜੇ ਗਰੋਵਰ ਨੇ ਸੰਪਾਦਕੀ ਟੀਮ ਨੂੰ ਉਨ੍ਹਾਂ ਦੇ ਸਮਰਪਣ ਦੀ ਸ਼ਲਾਘਾ ਕਰਦੇ ਹੋਏ ਵਿਸ਼ੇਸ਼ ਵਧਾਈ ਦਿੱਤੀ | ਡਾ. ਰੀਮਾ ਪਾਹੂਜਾ, ਮੈਡਮ ਹਰਪ੍ਰੀਤ ਕੌਰ, ਸੁਰੇਸ਼ ਮੱਕੜ, ਮੈਡਮ ਪਰਲ ਨਾਰੰਗ, ਮੈਡਮ ਰਾਜ ਅਰੋੜਾ, ਮੈਡਮ ਜਤਿੰਦਰ ਕੌਰ ਸ਼ਾਮਲ ਹਨ | ਡਾ. ਰੀਮਾ ਪਾਹੂਜਾ ਨੇ ਕਿਹਾ ਕਿ 'ਉਮੰਗ' ਸਿਰਫ਼ ਇੱਕ ਮੈਗਜ਼ੀਨ ਨਹੀਂ ਹੈ, ਇਹ ਸੰਸਥਾ ਦੀ ਸਿਰਜਣਾਤਮਿਕਤਾ, ਸਮਰਪਣ ਅਤੇ ਸਕਾਰਾਤਮਿਕ ਊਰਜਾ ਦਾ ਰੂਪ ਹੈ |
ਪਿਛਲੀ ਖ਼ਬਰ ਕੰਧ ਵਾਲਾ ਹਾਜ਼ਰ ਖਾਂ ਜ਼ੋਨ ਤੋਂ ਹੋਣਗੇ ਮੇਜਰ ਸਿੰਘ ਅਕਾਲੀ ਉਮੀਦਵਾਰ <br/> ਅਗਲੀ ਖ਼ਬਰ ਸਰਕਾਰੀ ਸਕੂਲ ਕਬੂਲ ਸ਼ਾਹ ਖੁੱਬਣ ਦੇ ਫੂਡ ਪ੍ਰੋਸੈਸਿੰਗ ਟਰੇਡ ਦੇ ਵਿਦਿਆਰਥੀਆਂ ਦੀ ਸੈਂਟਰਲ ਯੂਨੀਵਰਸਿਟੀ ਬਠਿੰਡਾ ਵੱਲ ਸਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।