20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਅਧਿਆਪਨ ਕੌਸ਼ਲ ਪ੍ਰਤੀਯੋਗਤਾ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 04-12-2025
ਫ਼ਾਜ਼ਿਲਕਾ, 3 ਦਸੰਬਰ (ਦਵਿੰਦਰ ਪਾਲ ਸਿੰਘ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਧੀਨ ਆਉਂਦੇ ਕਾਲਜਾਂ ਦੇ ਜ਼ੋਨ ਸੀ ਦੀ ਸਕਿੱਲ ਇਨ ਟੀਚਿੰਗ ਅਤੇ ਟੀਚਿੰਗ ਏਡ ਪ੍ਰੀਪਰੇਸ਼ਨ ਦੀ ਪ੍ਰਤੀਯੋਗਤਾ ਕੇਨਵੇ ਕਾਲਜ ਆਫ਼ ਐਜੂਕੇਸ਼ਨ ਅਬੋਹਰ, ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਅਬੋਹਰ ਅਤੇ ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਫ਼ਿਰੋਜ਼ਪੁਰ ਵਿਖੇ ਕਰਵਾਈ ਗਈ | ਇਸ ਜ਼ੋਨ ਵਿਚ ਲਗਭਗ ਵੀਹ ਕਾਲਜਾਂ ਨੇ ਭਾਗ ਲਿਆ | ਇਸ ਪ੍ਰਤੀਯੋਗਤਾ ਵਿਚ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਫ਼ਾਜ਼ਿਲਕਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਿਦਿਆਰਥਣ ਮਨੀਸ਼ਾ ਨੇ ਸਮਾਜਿਕ ਸਿੱਖਿਆ ਵਿਸ਼ੇ ਵਿਚ ਸਕਿੱਲ ਇਨ ਟੀਚਿੰਗ 'ਚ ਤੀਸਰਾ ਸਥਾਨ, ਮੋਨਿਕਾ ਨੇ ਪੰਜਾਬੀ ਵਿਸ਼ੇ ਵਿਚ ਤੀਸਰਾ ਸਥਾਨ ਅਤੇ ਸਿਮਰਨ ਨੇ ਪੰਜਾਬੀ ਵਿਸ਼ੇ 'ਚ ਟੀਚਿੰਗ ਏਡ ਪ੍ਰੀਪਰੇਸ਼ਨ ਵਿਚ ਤੀਸਰਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ | ਇਸ ਤੋਂ ਇਲਾਵਾ ਮੁਕੇਸ਼ ਨੇ ਹਿੰਦੀ ਅਤੇ ਕਰਨਵੀਰ ਨੇ ਸਮਾਜਿਕ ਵਿਸ਼ੇ ਦੀ ਟੀਚਿੰਗ ਏਡ ਪ੍ਰੀਪਰੇਸ਼ਨ ਅਤੇ ਪ੍ਰੀਤੀ ਨੇ ਇੰਗਲਿਸ਼ ਦੀ ਸਕਿੱਲ ਇਨੰ ਟੀਚਿੰਗ ਵਿਚ ਭਾਗ ਲਿਆ | ਪਿ੍ੰਸੀਪਲ ਡਾ. ਅਨੁਰਾਗ ਅਸੀਜਾ ਜੀ ਨੇ ਜੇਤੂ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਆਉਣ ਵਾਲੇ ਸਮੇਂ ਵਿਚ ਹੋਣ ਵਾਲੀਆਂ ਪ੍ਰਤੀਯੋਗਤਾਵਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ ਸਰਕਾਰੀ ਸਕੂਲ ਕਬੂਲ ਸ਼ਾਹ ਖੁੱਬਣ ਦੇ ਫੂਡ ਪ੍ਰੋਸੈਸਿੰਗ ਟਰੇਡ ਦੇ ਵਿਦਿਆਰਥੀਆਂ ਦੀ ਸੈਂਟਰਲ ਯੂਨੀਵਰਸਿਟੀ ਬਠਿੰਡਾ ਵੱਲ ਸਿ... ਅਗਲੀ ਖ਼ਬਰ ਵਿਸ਼ਾਲ ਡੇਲੂ ਦੇ ਪਿੰਡ ਪੁੱਜਣ 'ਤੇ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।