23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਦੀਨਾਨਗਰ 'ਚ 'ਆਪ' ਨੂੰ ਇਕ ਹੋਰ ਝਟਕਾ, ਟਰੱਕ ਯੂਨੀਅਨ ਦਾ ਸਾਬਕਾ ਪ੍ਰਧਾਨ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਿਲ

ਕਾਂਗਰਸ 'ਚ ਸ਼ਾਮਿਲ ਹੋਣ ਤੋਂ ਬਾਅਦ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਤੇ ਉਸ ਦੇ ਸਾਥੀਆਂ ਨਾਲ ਖੜੇ੍ਹ ਨਜ਼ਰ ਆ ਰਹੇ ਹਨ ਕਾਂਗਰਸੀ ਵਿਧਾਇਕਾ ਅਰੁਣਾ ਚੌਧਰੀ ਤੇ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਚੌਧਰੀ | ਤਸਵੀਰ : ਸ਼ਰਮਾ <br/> 10-12-2025
ਦੀਨਾਨਗਰ, 9 ਦਸੰਬਰ (ਸ਼ਰਮਾ/ਸੋਢੀ)-ਦੀਨਾਨਗਰ ਅੰਦਰ ਕਾਂਗਰਸ ਪਾਰਟੀ ਨੂੰ ਅੱਜ ਉਸ ਵੇਲੇ ਭਾਰੀ ਬੱਲ ਮਿਲਿਆ, ਜਦੋਂ 'ਆਪ' ਨੂੰ ਸਪੋਰਟ ਕਰਨ ਵਾਲੇ ਟਰੱਕ ਯੂਨੀਅਨ ਦੀਨਾਨਗਰ ਦੇ ਸਾਬਕਾ ਪ੍ਰਧਾਨ ਹਰਚਰਨ ਸਿੰਘ ਵਾਲੀਆ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ | ਇਨ੍ਹਾਂ ਦੇ ਨਾਲ ਪਿੰਡ ਝੰਡੇਚੱਕ ਦੇ ਮੌਜੂਦਾ ਪੰਚਾਇਤ ਮੈਂਬਰ ਸਰਵਨ ਸਿੰਘ, ਜਰਨੈਲ ਸਿੰਘ ਨਾਨਕ ਨਗਰ, ਮਨਜਿੰਦਰ ਸਿੰਘ ਸਾਹੋਵਾਲ, ਦਲਜੀਤ ਸਿੰਘ ਜੰਜੂਆ ਤੇ ਜਸਵਿੰਦਰ ਸੋਨੂੰ ਨੇ ਵੀ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿੰਦਿਆਂ ਕਾਂਗਰਸ ਵਿਚ ਸ਼ਮੂਲੀਅਤ ਕੀਤੀ | ਇਨ੍ਹਾਂ ਆਗੂਆਂ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਿਲ ਕਰਦਿਆਂ ਵਿਧਾਇਕਾ ਅਰੁਣਾ ਚੌਧਰੀ ਤੇ ਸੀਨੀਅਰ ਨੇਤਾ ਅਸ਼ੋਕ ਚੌਧਰੀ ਨੇ ਉਨ੍ਹਾਂ ਦਾ ਸਾਥੀਆਂ ਸਮੇਤ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਅੰਦਰ ਪੂਰਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿੱਤਾ | ਵਿਧਾਇਕਾ ਅਰੁਣਾ ਚੌਧਰੀ ਅਤੇ ਅਸ਼ੋਕ ਚੌਧਰੀ ਨੇ ਕਿਹਾ ਕਿ 'ਆਪ' ਦੇ ਝੂਠ ਦਾ ਪਰਦਾ ਡਿਗਦਿਆਂ ਹੀ ਇਸ ਪਾਰਟੀ ਪ੍ਰਤੀ ਲੋਕਾਂ ਦਾ ਭੁਲੇਖਾ ਵੀ ਦੂਰ ਹੋ ਗਿਆ ਹੈ ਅਤੇ ਹੁਣ ਤਮਾਮ ਲੋਕ ਕਾਂਗਰਸ ਪਾਰਟੀ ਵੱਲ ਵਾਪਸ ਪਰਤ ਰਹੇ ਹਨ | ਉਨ੍ਹਾਂ ਕਿਹਾ ਕਿ ਲੰਘੇ ਚਾਰ ਸਾਲਾ ਦੌਰਾਨ 'ਆਪ' ਦੇ ਹਲਕਾ ਇੰਚਾਰਜ ਦੀ ਸ਼ਹਿ 'ਤੇ ਟਰੱਕ ਯੂਨੀਅਨ 'ਚ ਜੋ ਖ਼ਰਾਬੀਆਂ ਕੀਤੀਆਂ ਹਨ, ਉਨ੍ਹਾਂ ਦਾ ਸਮਾਂ ਆਉਣ 'ਤੇ ਹਿਸਾਬ ਲਿਆ ਜਾਵੇਗਾ ਤੇ ਹਲਕੇ ਦੀ ਜਨਤਾ ਅਜਿਹੇ ਆਗੂਆਂ ਨੂੰ ਕਰਾਰਾ ਜਵਾਬ ਦੇਵੇਗੀ | ਇਸ ਦੌਰਾਨ ਹਰਚਰਨ ਸਿੰਘ ਵਾਲੀਆ ਅਤੇ ਪੰਚ ਸਰਵਨ ਸਿੰਘ ਨੇ 'ਆਪ' ਪਾਰਟੀ ਦੀਆਂ ਨੀਤੀਆਂ ਨੂੰ ਵਰਕਰ ਵਿਰੋਧੀ ਕਰਾਰ ਦਿੱਤਾ ਅਤੇ ਕਿਹਾ ਕਿ 2022 ਦੀਆਂ ਚੋਣਾਂ ਵਿਚ ਇਸ ਪਾਰਟੀ ਦੀ ਮਦਦ ਕਰਨਾ ਉਨ੍ਹਾਂ ਦਾ ਗ਼ਲਤ ਫ਼ੈਸਲਾ ਸੀ, ਜਿਸ ਦੀ ਭਰਪਾਈ ਹੁਣ ਉਹ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਕੇ ਕਰਨਗੇ | ਇਸ ਮੌਕੇ ਬਲਾਕ ਸੰਮਤੀ ਦੀਨਾਨਗਰ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਭੱਟੀ, ਸਾਬਕਾ ਉਪ ਚੇਅਰਪਰਸਨ ਰਾਜ ਰਾਣੀ, ਵਰਿੰਦਰ ਸਿੰਘ ਨੌਸ਼ਹਿਰਾ, ਮੌਂਟੀ ਘੁੰਮਣ ਉਦੀਪੁਰ, ਹਰਪਾਲ ਸਿੰਘ, ਸੰਨੀ ਪੰਡੋਰੀ, ਹੀਰਾ ਪੱਖੋਵਾਲ, ਗੁਰਦਰਸ਼ਨ ਸਿੰਘ ਰੰਧਾਵਾ ਤੇ ਦਲਬੀਰ ਸਿੰਘ ਪੱਖੋਵਾਲ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਰੇਹੜੀ ਫੜ੍ਹੀ ਯੂਨੀਅਨ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਬੀ. ਪੀ. ਈ. ਓ. ਕਾਦੀਆਂ-2 ਗੁਰਦਾਸਪੁਰ ਖ਼ਿਲਾਫ਼ ਕਾਰਵਾਈ ਨਾ ਕਰਨ 'ਤੇ ਪੀੜਤ ਅਧਿਆਪਕਾਵਾਂ 'ਚ ਰੋਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।