23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਰੇਹੜੀ ਫੜ੍ਹੀ ਯੂਨੀਅਨ ਦੀ ਮੀਟਿੰਗ ਹੋਈ <br/>

ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ ਰੇਹੜੀ ਫੜ੍ਹੀ ਯੂਨੀਅਨ ਦੇ ਆਗੂ | ਤਸਵੀਰ: ਖਹਿਰਾ<br/> 10-12-2025

ਪੱਟੀ, 9 ਦਸੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਰੇਹੜੀ ਫੜੀ ਯੂਨੀਅਨ ਪੰਜਾਬ ਤਹਿਸੀਲ ਪੱਟੀ ਦੀ ਮੀਟਿੰਗ ਸੁਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਦਾਣਾ ਮੰਡੀ ਪੱਟੀ ਵਿਖੇ ਹੋਈ, ਜਿਸ ਵਿਚ ਫੈਸਲਾ ਕੀਤਾ ਗਿਆ ਕਿ ਰੇਹੜੀ ਫੜੀ ਮਜ਼ਦੂਰਾਂ ਕੋਲੋਂ ਰੇੜੀਆਂ ਚਲਾਉਣ ਦਾ ਹੱਕ ਪੰਜਾਬ ਸਰਕਾਰ ਵਲੋਂ ਖੋਹਣ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਮਜ਼ਦੂਰ ਮਾਰੂ ਫੈਸਲਾ ਤੁਰੰਤ ਰੱਦ ਕੀਤਾ ਜਾਵੇ | ਇਸ ਦੇ ਰੋਸ ਵਜੋਂ ਤਹਿਸੀਲ ਪੱਟੀ ਦੇ ਰੇਹੜੀ ਚਾਲਕ ਆਪਣੀਆਂ ਰੇੜੀਆਂ ਨਾਲ ਲੈ ਕੇ 9 ਦਸੰਬਰ ਦਿਨ ਮੰਗਲਵਾਰ 11 ਵਜੇ ਦਾਣਾ ਮੰਡੀ ਇਕੱਠੇ ਹੋ ਕੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਕੋਠੀ ਵਿਖੇ ਇਕੱਠੇ ਹੋ ਕੇ ਮੰਗ ਪੱਤਰ ਦੇਣਗੇ, ਜਿਸ ਦੀ ਜਾਣਕਾਰੀ ਕਾ. ਧਰਮ ਸਿੰਘ ਪੱਟੀ ਨੇ ਮੀਟਿੰਗ ਰਾਹੀਂ ਪ੍ਰੈਸ ਨੂੰ ਦਿੱਤੀ | ਇਸ ਮੀਟਿੰਗ ਵਿਚ ਯੂਨੀਅਨ ਵਲੋਂ ਜਸਪਾਲ ਸਿੰਘ ਚੂਸਲੇਵੜ੍ਹ, ਅਜੀਤ ਸਿੰਘ ਪੱਟੀ, ਅਮਰਜੀਤ ਸਿੰਘ ਪੱਟੀ, ਬਲਵਿੰਦਰ ਸਿੰਘ, ਬਖਸ਼ੀਸ਼ ਸਿੰਘ ਘਰਿਆਲਾ, ਸੁਰਜੀਤ ਸਿੰਘ ਬਾਹਮਣੀ ਵਾਲਾ, ਜਗਤਾਰ ਸਿੰਘ ਆਸਲ, ਜਮਹੂਰੀ ਕਿਸਾਨ ਸਭਾ ਵਲੋਂ ਸਾਥੀ ਮਾਸਟਰ ਹਰਭਜਨ ਸਿੰਘ, ਸਾਥੀ ਦਰਬਾਰਾ ਸਿੰਘ, ਦਿਹਾਤੀ ਮਜਦੂਰ ਸਭਾ ਵਲੋਂ ਹਰਜਿੰਦਰ ਸਿੰਘ, ਸੁੱਚਾ ਸਿੰਘ, ਅੰਗਹੀਣ ਯੂਨੀਅਨ ਵੱਲੋਂ ਧਰਮਪਾਲ ਸਿੰਘ ਹਾਜ਼ਰ ਸਨ |

ਪਿਛਲੀ ਖ਼ਬਰ ਧੂੰਦਾ ਵਿਖੇ ਕਾਂਗਰਸ ਨੂੰ ਛੱਡ ਕੇ ਜਸਵਿੰਦਰ ਸਿੰਘ ਕਾਲਾ ਪਰਿਵਾਰ ਸਮੇਤ ਅਕਾਲੀ ਦਲ 'ਚ ਸ਼ਾਮਿਲ <br/> ਅਗਲੀ ਖ਼ਬਰ ਦੀਨਾਨਗਰ 'ਚ 'ਆਪ' ਨੂੰ ਇਕ ਹੋਰ ਝਟਕਾ, ਟਰੱਕ ਯੂਨੀਅਨ ਦਾ ਸਾਬਕਾ ਪ੍ਰਧਾਨ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।