ਫਤਿਆਬਾਦ, 9 ਦਸੰਬਰ (ਹਰਵਿੰਦਰ ਸਿੰਘ ਧੂੰਦਾ)ਖਡੂਰ ਸਾਹਿਬ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਹੋਰ ਵੱਡੀ ਮਜ਼ਬੂਤੀ ਮਿਲੀ, ਜਦੋਂ ਪਿੰਡ ਧੂੰਦਾ ਦੇ ਪਰਿਵਾਰ ਜਸਵਿੰਦਰ ਸਿੰਘ ਕਾਲਾ, ਉਨ੍ਹਾਂ ਦੇ ਬੇਟੇ ਗੁਰਜੰਟ ਸਿੰਘ, ਮੈਂਬਰ ਪੰਚਾਇਤ ਅਤੇ ਪਰਿਵਾਰ ਦੇ ਹੋਰ ਸਮਰਥਕਾਂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ | ਇਹ ਸ਼ਮੂਲੀਅਤ ਪਿੰਡ ਦੇ ਸਾਬਕਾ ਸਰਪੰਚ ਜਗਤਾਰ ਸਿੰਘ ਧੂੰਦਾ ਦੀ ਪ੍ਰੇਰਨਾ ਅਤੇ ਸਲਾਹ ਸਦਕਾ ਹੋਈ, ਜਿਸ ਨਾਲ ਪਿੰਡ ਵਿਚ ਅਕਾਲੀ ਦਲ ਦੀ ਤਾਕਤ ਹੋਰ ਮਜ਼ਬੂਤ ਹੋਈ ਹੈ | ਸ਼ਮੂਲੀਅਤ ਸਮਾਗਮ ਦੌਰਾਨ ਬ੍ਰਹਮਪੁਰਾ ਤੇ ਔਲਖ ਨੇ ਕਿਹਾ ਕਿ ਪੰਜਾਬ ਦੀ ਜਨਤਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਾ ਚਾਹੁੰਦੀ ਹੈ, ਕਿਉਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਪੰਜਾਬ ਲਈ ਸਮਰਪਤ ਹੈ ਤੇ ਸ਼ਹੀਦਾਂ ਦੀ ਪਾਰਟੀ ਹੈ | ਨਵੇਂ ਸ਼ਾਮਿਲ ਹੋਏ ਪਰਿਵਾਰ ਦਾ ਤਹਿ ਦਿਲੋਂ ਸਵਾਗਤ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਹਮੇਸ਼ਾਂ ਸਮਰਪਿਤ ਵਰਕਰਾਂ ਦਾ ਮਾਣ ਸਨਮਾਨ ਬਰਕਰਾਰ ਰੱਖਦੀ ਆਈ ਹੈ ਤੇ ਪਾਰਟੀ ਵਲੋਂ ਬਣਦਾ ਸਨਮਾਨ ਦਿੱਤਾ ਜਾਵੇਗਾ | ਇਸ ਮੌਕੇ ਸਰਵਨ ਸਿੰਘ ਨੰਬਰਦਾਰ, ਬਲਕਾਰ ਸਿੰਘ, ਹਰਦੀਪ ਸਿੰਘ ਖੱਖ, ਮੇਜਰ ਸਿੰਘ, ਲੱਖਾ ਸਿੰਘ, ਰਾਮ ਸਿੰਘ, ਜਸਕਰਨ ਸਿੰਘ, ਪਰਮਜੀਤ ਫ਼ੌਜੀ, ਜਸਵਿੰਦਰ ਸਿੰਘ, ਵਿਜੈ, ਪ੍ਰਧਾਨ ਇੰਦਰ ਸਿੰਘ, ਰਬਾਬ ਸਿੰਘ, ਜੀਵਨ ਸਿੰਘ, ਕੁਲਵਿੰਦਰ ਸਿੰਘ, ਚਰਨ ਸਿੰਘ, ਲਖਵਿੰਦਰ ਸਿੰਘ, ਅਮਰ ਸਿੰਘ ਆਦਿ ਅਕਾਲੀ ਵਰਕਰ ਹਾਜ਼ਰ ਸਨ |