ਪਠਾਨਕੋਟ, 8 ਦਸੰਬਰ (ਸੰਧੂ)- ਪੂਰੇ ਸੂਬੇ ਅੰਦਰ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਸਾਰੀਆਂ ਪਾਰਟੀਆਂ ਵਲੋਂ ਚੋਣ ਗਤੀਵਿਧੀਆਂ ਜ਼ੋਰਾਂ 'ਤੇ ਹਨ | ਇਸ ਨੂੰ ਮੁੱਖ ਰੱਖਦੇ ਹੋਏ ਅੱਜ ਪਠਾਨਕੋਟ ਵਿਧਾਨ ਸਭਾ ਹਲਕੇ ਵਿਚ ਕਾਂਗਰਸ ਪਾਰਟੀ ਨੇ ਪਿੰਡ ਕੌਂਤਰਪੁਰ ਵਿਖੇ ਨਵੇਂ ਚੋਣ ਦਫ਼ਤਰ ਦੀ ਸ਼ੁਰੂਆਤ ਕੀਤੀ | ਇਸ ਮੌਕੇ ਪਠਾਨਕੋਟ ਦੇ ਸਾਬਕਾ ਵਿਧਾਇਕ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਖ਼ਜ਼ਾਨਚੀ ਅਮਿਤ ਵਿੱਜ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਮੇਅਰ ਪੰਨਾ ਲਾਲ ਭਾਟੀਆ, ਰਾਕੇਸ਼ ਬੱਬਲੀ, ਗਗਨਦੀਪ ਗੱਗੀ, ਸੰਜੀਵ ਘਿਆਲਾ ਸਮੇਤ ਸੈਂਕੜੇ ਕਾਂਗਰਸੀ ਆਗੂਆਂ ਨੇ ਹਾਜ਼ਰੀ ਭਰੀ | ਚੋਣ ਦਫ਼ਤਰ ਦੇ ਉਦਘਾਟਨ ਮੌਕੇ ਉਕਤ ਆਗੂਆਂ ਤੋਂ ਇਲਾਵਾ ਸੁਰਜੀਤ ਸਿੰਘ ਮੀਰਥਲ, ਡਿਪਟੀ ਮੇਅਰ ਅਜੇ ਕੁਮਾਰ, ਰਜਿੰਦਰ ਕਾਕਾ, ਗੁਲਸ਼ਨ ਕੁਮਾਰ, ਤਰਸੇਮ ਸਿੰਘ, ਸਰਪੰਚ ਗਣੇਸ਼ ਗੂੜ੍ਹਾ ਕਲਾਂ ਸਮੇਤ ਕਾਂਗਰਸ ਦੇ ਕਈ ਹੋਰ ਸੀਨੀਅਰ ਆਗੂ ਵੱਡੀ ਗਿਣਤੀ 'ਚ ਮੌਜੂਦ ਰਹੇ | ਇਸ ਮੌਕੇ ਗੱਲਬਾਤ ਕਰਦੇ ਹੋਏ ਸਾਬਕਾ ਵਿਧਾਇਕ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਖ਼ਜ਼ਾਨਚੀ ਅਮਿਤ ਵਿੱਜ ਤੇ ਮੇਅਰ ਪੰਨਾ ਲਾਲ ਭਾਟੀਆ ਨੇ ਕਿਹਾ ਕਿ 2027 ਵਿਚ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਪਠਾਨਕੋਟ ਹਲਕੇ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਆਉਣ ਵਾਲੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਪ੍ਰਚੰਡ ਬਹੁਮਤ ਨਾਲ ਜਿਤਾਇਆ ਜਾਵੇ | ਇਸ ਦੌਰਾਨ ਆਮ ਆਦਮੀ ਪਾਰਟੀ ਅਤੇ ਭਾਜਪਾ ਨੂੰ ਛੱਡ ਕੇ ਕਾਂਗਰਸ ਵਿਚ ਸ਼ਾਮਿਲ ਹੋਏ ਸੈਂਕੜੇ ਵਰਕਰਾਂ ਦਾ ਆਗੂਆਂ ਵਲੋਂ ਸਵਾਗਤ ਕੀਤਾ ਗਿਆ | ਇਸ ਦੌਰਾਨ ਉਕਤ ਆਗੂਆਂ ਵਲੋਂ ਕਾਂਗਰਸ ਵਲੋਂ ਨੰਗਲ ਬਲਾਕ ਤੋਂ ਜ਼ਿਲ੍ਹਾ ਪ੍ਰੀਸ਼ਦ ਲਈ ਉਮੀਦਵਾਰ ਜੋਤੀ ਠਾਕੁਰ ਤੇ ਬਲਾਕ ਸੰਮਤੀ ਚੋਣਾਂ ਲਈ ਅਬਾਦਗੜ੍ਹ ਤੋਂ ਦਰਸ਼ਨ ਕੁਮਾਰ, ਘੰਡਰਾ ਤੋਂ ਗੌਰਵ, ਮੀਰਥਲ ਤੋਂ ਬੋਧਰਾਜ, ਗੂੜ੍ਹਾ ਕਲਾਂ ਤੋਂ ਰਮਨ ਕੁਮਾਰ, ਅੰਦੋਈ ਤੋਂ ਮਧੂ ਬਾਲਾ, ਕੌਂਤਰਪੁਰ ਤੋਂ ਜਨਕ ਸਲੋਤਰਾ, ਘਿਆਲਾ ਤੋਂ ਰਿੰਪੀ ਦੇਵੀ, ਨੰਗਲ ਤੋਂ ਰਾਜਦੀਪ ਭੱਟੀ, ਭੂਰ ਤੋਂ ਸੰਤੋਸ਼ ਕੁਮਾਰੀ, ਸਿੰਬਲੀ ਗੁੱਜਰਾਂ ਤੋਂ ਮਨਜੀਤ ਕੌਰ, ਨੌਸ਼ਹਿਰਾ ਨਾਲ ਬੰਦਾ ਤੋਂ ਕਮਲੇਸ਼ ਕੁਮਾਰੀ, ਫ਼ਤਿਹਗੜ੍ਹ ਤੋਂ ਵਿਨੋਦ ਕੁਮਾਰ, ਤਾਜਪੁਰ ਤੋਂ ਪੂਨਮ, ਪੰਜੂਪੁਰ ਤੋਂ ਜਸਬੀਰ ਸੈਣੀ ਤੇ ਲਾੜੀ ਬ੍ਰਾਹਮਣਾਂ ਤੋਂ ਰਾਣੀ ਦੇਵੀ ਦੇ ਹੱਕ ਵਿਚ ਪ੍ਰਚਾਰ ਕੀਤਾ ਗਿਆ |