ਬਟਾਲਾ, 4 ਦਸੰਬਰ (ਸਤਿੰਦਰ ਸਿੰਘ)- ਸ਼ੂਗਰਫੈੱਡ ਪੰਜਾਬ ਦੇ ਸਾਬਕਾ ਚੇਅਰਮੈਨ ਸੁਖਬੀਰ ਸਿੰਘ ਵਾਹਲਾ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਵਡਾਲਾ ਗ੍ਰੰਥੀਆਂ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਾ ਉਮੀਦਵਾਰ ਬਣਾਇਆ ਗਿਆ ਹੈ | ਸੁਖਬੀਰ ਸਿੰੰਘ ਵਾਹਲਾ ਨੇ ਅੱਜ ਏ.ਡੀ.ਸੀ. ਗੁਰਦਾਸਪੁਰ ਦੇ ਦਫ਼ਤਰ ਵਿਖੇ ਸਾਥੀਆਂ ਸਮੇਤ ਵਡਾਲਾ ਗ੍ਰੰਥੀਆਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜ਼ੋਨ ਤੋਂ ਕਾਗਜ਼ ਦਾਖਲ ਕੀਤੇ | ਇਸ ਮੌਕੇ ਸ. ਵਾਹਲਾ ਨੇ ਕਿਹਾ ਕਿ ਉਹ ਇਹ ਸੀਟ ਭਾਰੀ ਬਹੁਮਤ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ | ਇਸ ਮੌਕੇ ਬਟਾਲਾ ਦੇ ਹਲਕਾ ਇੰਚਾਰਜ ਨਰੇਸ਼ ਮਹਾਜਨ, ਡੇਰਾ ਬਾਬਾ ਨਾਨਕ ਦੇ ਹਲਕਾ ਇੰਚਾਰਜ ਸੁਖਜਿੰਦਰ ਸਿੰਘ ਸੋਨੂੰ ਲੰਗਾਹ, ਸਤਬੀਰ ਸਿੰਘ ਵਾਲੀਆ, ਦਲਜੀਤ ਪਾਲ ਮੱਲੀ, ਬਲਜਿੰਦਰ ਸਿੰਘ ਵਾਹਲਾ, ਰਤਨ ਸਿੰਘ, ਗੁਰਨਾਮ ਸਿੰਘ, ਅਮਰੀਕ ਸਿੰਘ, ਤਜਿੰਦਰ ਕਾਹਲੋਂ, ਕੰਵਲਜੀਤ ਸਿੰਘ ਪਵਾਰ, ਅਵਤਾਰ ਸਿੰਘ ਚੀਮਾ, ਬਿਕਰਮਜੀਤ ਆਦਿ ਹਾਜ਼ਰ ਸਨ |