21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਰਮਨਦੀਪ ਸਿੰਘ ਸੰਧੂ ਨੇ ਇਕ ਜ਼ਿਲ੍ਹਾ ਪ੍ਰੀਸ਼ਦ ਸਮੇਤ 7 ਬਲਾਕ ਸੰਮਤੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ

ਅਜੀਤ ਡੈਸਕ 05-12-2025
ਬਟਾਲਾ, 4 ਦਸੰਬਰ (ਸਤਿੰਦਰ ਸਿੰਘ)- ਸ਼ੋ੍ਰਮਣੀ ਅਕਾਲੀ ਦਲ ਵਲੋਂ ਨੌਸ਼ਹਿਰਾ ਮੱਝਾ ਜੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਤਰਲੋਚਨ ਸਿੰਘ ਸਤਕੋਹਾ ਸਮੇਤ 7 ਬਲਾਕ ਸੰਮਤੀ ਮੈਂਬਰਾਂ ਨੇ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਰਮਨਦੀਪ ਸਿੰਘ ਦੀ ਅਗਵਾਈ ਹੇਠ ਨਾਮਜ਼ਦਗੀ ਪੱਤਰ ਦਾਖਲ ਕਰਵਾਏ | ਇਸ ਸੰਬੰਧੀ ਸ: ਰਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਤਰਲੋਚਨ ਸਿੰਘ ਸਤਕੋਹਾ ਨੇ ਏ.ਡੀ.ਸੀ. ਗੁਰਦਾਸਪੁਰ ਵਿਖੇ ਅਤੇ ਕਲੇਰ ਕਲਾਂ ਜੋਨ ਤੋਂ ਸੰਤੋਖ ਸਿੰਘ, ਕਲੇਰ ਖੁਰਦ ਜੋਨ ਤੋਂ ਰਾਜ ਵਾਸੀ ਸੁਚੇਤਗੜ੍ਹ, ਨੌਸ਼ਹਿਰਾ ਮੱਝਾ ਜ਼ੋਨ ਤੋਂ ਸੁਖਵਿੰਦਰ ਸਿੰਘ, ਚੌਧਰਪੁਰ ਜ਼ੋਨ ਤੋਂ ਬੂਆ ਮਸੀਹ, ਠੀਕਰੀਵਾਲ ਜ਼ੋਨ ਤੋਂ ਰਾਜਵਿੰਦਰ ਕੌਰ, ਸੇਖਵਾਂ ਜ਼ੋਨ ਤੋਂ ਸੁਖਵਿੰਦਰ ਕੌਰ (ਐਸ.ਸੀ.) ਤੇ ਤੱਤਲਾ ਜ਼ੋਨ ਤੋਂ ਜਗੀਰ ਸਿੰਘ ਨੇ ਬਲਾਕ ਸੰਮਤੀ ਮੈਂਬਰ ਵਜੋਂ ਬਟਾਲਾ ਐਸ.ਡੀ.ਐਮ. ਦਫ਼ਤਰ ਵਿਖੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ | ਇਸ ਮੌਕੇ ਰਮਨਦੀਪ ਸਿੰਘ ਸੰਧੂ ਨੇ ਕਿਹਾ ਕਿ ਸ਼੍ਰੋ੍ਰਮਣੀ ਅਕਾਲੀ ਸਾਰੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰ ਕੇ ਪਾਰਟੀ ਦੀ ਝੋਲੀ ਪਾਉਣਗੇ | ਇਸ ਮੌਕੇ ਸਰਵਣ ਸਿੰਘ ਤਤਲਾ ਸਰਕਲ ਪ੍ਰਧਾਨ, ਤਰਲੋਚਨ ਸਿੰਘ ਸਤਕੋਹਾ ਸਰਕਲ ਪ੍ਰਧਾਨ, ਮੇਜਰ ਸਿੰਘ ਮੂਲਿਆਂਵਾਲ, ਕੁਲਦੀਪ ਸਿੰਘ ਪੇਰੋਸ਼ਾਹ, ਬਿਕਰਮ ਸਿੰਘ ਸਾ. ਸਰਪੰਚ ਨਵਾਂ ਪਿੰਡ, ਪਾਲ ਸਿੰਘ ਕਲੇਰ ਖੁਰਦ, ਮਨਜੀਤ ਸਿੰਘ ਸਾ. ਸਰਪੰਚ ਸੁਚੇਤਗੜ੍ਹ, ਸਕੱਤਰ ਸਿੰਘ ਸੀਨੀਅਰ ਆਗੂ ਕਲੇਰ, ਸੁਖਵਿੰਦਰ ਸਿੰਘ ਸਾ. ਸਰਪੰਚ, ਬਲਬੀਰ ਸਿੰਘ ਸਾ. ਸਰਪੰਚ, ਪ੍ਰੇਮ ਸਿੰਘ ਸਰਪੰਚ ਡੁਡੀਪੁਰ, ਸੁਖਜਿੰਦਰ ਸਿੰਘ ਰੰਧਾਵਾ ਸਾ. ਸਰਪੰਚ, ਤਰਸੇਮ ਸਿੰਘ ਸਾ. ਸਰਪੰਚ ਚੌਧਰਪੁਰ, ਡਾ. ਗੁਰਬਚਨ ਸਿੰਘ ਬਿਧੀਪੁਰ ਸੀਨੀਅਰ ਆਗੂ, ਗਗਨਦੀਪ ਸਿੰਘ ਯੂਥ ਆਗੂ, ਸਿੰਦਰ ਜੌਹਲ ਯੂਥ ਆਗੂ, ਵਾਰਸ ਮਸੀਹ ਨੰਬਰਦਾਰ, ਚਰਨਜੀਤ ਸਿੰਘ ਨੰਬਰਦਾਰ, ਜਗਜੀਤ ਸਿੰਘ ਜੱਗੀ ਸਤਕੋਹਾ, ਬਾਪੂ ਅਜੀਤ ਸਿੰਘ ਸਤਕੋਹਾ, ਸੰਤੋਖ ਸਿੰਘ ਸਾ. ਸਰਪੰਚ, ਗੁਰਜਿੰਦਰ ਸਿੰਘ ਜੌਹਲ, ਬਾਪੂ ਦਰਸ਼ਨ ਕਲੇਰ ਖੁਰਦ, ਰਣਜੋਧ ਸਿੰਘ ਕਲੇਰ, ਉਂਕਾਰ ਸਿੰਘ ਯੂਥ ਆਗੂ, ਸੂਬੇਦਾਰ ਕੇਵਲ ਸਿੰਘ, ਦਲਜੀਤ ਸਿੰਘ ਕਲੇਰ ਕਲਾਂ, ਜਸਵੰਤ ਸਿੰਘ ਖਾਨ ਪਿਆਰਾ, ਦਲਬੀਰ ਸਿੰਘ ਸਾ. ਸਰਪੰਚ, ਤਰਸੇਮ ਸਿੰਘ ਬਜੀਦਚੱਕ, ਬਲਜੀਤ ਸਿੰਘ ਬਹਿਬਲਚੱਕ, ਪ੍ਰਧਾਨ ਕਿਸਾਨ ਵਿੰਗ, ਬਾਬਾ ਹਰਜਿੰਦਰ ਸਿੰਘ ਉਪਲ, ਜੰਗ ਸਿੰਘ ਅਰਜਨਪੁਰ, ਰਣਜੀਤ ਸਿੰਘ ਸਾ. ਸਰਪੰਚ, ਜਥੇਦਾਰ ਮੇਹਰ ਸਿੰਘ, ਹਰਭਾਲ ਸਿੰਘ ਵਿਰਕ, ਨੰਬਰਦਾਰ ਗਿਆਨ ਚੰਦ, ਬਨਧੀਰ ਸਿੰਘ ਚੌਧਰਪੁਰ, ਬਲਕਾਰ ਸਿੰਘ ਜੌਹਲ, ਪਿ੍ੰਸੀਪਲ ਪੂਰਨ ਸਾਧ, ਸੰਦੀਪ ਸਿੰਘ ਰਜ਼ਾਦਾ, ਜਸਵੰਤ ਸਿੰਘ ਸਾ. ਸਰਪੰਚ ਤਲਵੰਡੀ ਝੁੰਗਲਾਂ, ਰਸਬੀਰ ਸਿੰਘ ਸਾ. ਸਰਪੰਚ, ਜਸਪਾਲ ਸਿੰਘ ਨਵਾਂ ਪਿੰਡ ਤਾਰਾਗੜ੍ਹ, ਅਮਰਬੀਰ ਸਿੰਘ ਯੂਥ ਆਗੂ, ਅਵਤਾਰ ਸਿੰਘ ਜੌਹਲ, ਤਰਸੇਮ ਸਿੰਘ ਸਾ. ਸਰਪੰਚ ਸਮੇਤ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਸੁਖਬੀਰ ਸਿੰੰਘ ਵਾਹਲਾ ਨੇ ਵਡਾਲਾ ਗ੍ਰੰਥੀਆਂ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੇ ਕਾਗਜ਼ ਦਾਖਲ ਕੀਤੇ ਅਗਲੀ ਖ਼ਬਰ ਆਮ ਆਦਮੀ ਪਾਰਟੀ ਨੇ ਬੀਬੀ ਰੱਜੋ ਨੂੰ ਕਲੇਰ ਖੁਰਦ ਜ਼ੋਨ ਤੋਂ ਐਲਾਨਿਆ ਉਮੀਦਵਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।