ਗੁਰਦਾਸਪੁਰ, 20 ਨਵੰਬਰ (ਅਸ਼ੋਕ ਸ਼ਰਮਾ)- ਬੀਤੀ ਰਾਤ ਪਿੰਡ ਚਾਵਾ ਨੇੜੇ ਪਰਾਲੀ ਦੀ ਓਵਰਲੋਡ ਟਰੈਕਟਰ ਟਰਾਲੀ ਦਾ ਸੰਤੁਲਨ ਵਿਗੜਨ ਕਾਰਨ ਦੁਕਾਨਾਂ ਦੇ ਅੱਗੇ ਪਲਟ ਗਈ ਪਰ ਲੋਕਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਥੋੜ੍ਹਾ ਸਮਾਂ ਸੜਕ ਬੰਦ ਰਹੀ | ਪੁਰਾਣਾ ਸ਼ਾਲਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਰਸਤਾ ਖੁਲ੍ਹਵਾਇਆ ਤੇ ਆਵਾਜਾਈ ਬਹਾਲ ਕਰਵਾਈ | ਪੁਲਿਸ ਦੇ ਦੱਸਣ ਅਨੁਸਾਰ ਪਿੰਡ ਚਾਵਾ ਨੇੜੇ ਉਤਰਾਈ ਕਾਫ਼ੀ ਨੀਵੀਂ ਹੈ ਤੇ ਜਿਹੜਾ ਵੀ ਵਾਹਨ ਤੇਜ਼ ਰਫ਼ਤਾਰ ਆਉਂਦਾ ਹੈ ਤਾਂ ਉਸ ਦਾ ਸੰਤੁਲਨ ਵਿਗੜਨ ਕਾਰਨ ਪਲਟ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਕਈ ਵਾਰ ਡਰਾਈਵਰਾਂ ਨੰੂ ਕਿਹਾ ਗਿਆ ਹੈ ਕਿ ਉਤਰਾਈ ਤੋਂ ਹੌਲੀ ਵਾਹਨ ਲਿਜਾਇਆ ਕਰਨ ਪਰ ਫਿਰ ਵੀ ਕਈ ਡਰਾਈਵਰ ਕਾਨੰੂਨ ਦੀ ਪ੍ਰਵਾਹ ਨਹੀਂ ਕਰਦੇ | ਪੁਲਿਸ ਨੇ ਦੱਸਿਆ ਕਿ ਟਰੈਕਟਰ ਟਰਾਲੀ ਦਾ ਮਾਮੂਲੀ ਜਿਹਾ ਨੁਕਸਾਨ ਹੋਇਆ ਹੈ ਤੇ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਹੈ | ਸ਼ਾਲਾ ਪੁਲਿਸ ਨੇ ਟਰੈਕਟਰ ਟਰਾਲੀ ਨੰੂ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |