04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਪਾਵਰਕਾਮ ਤੇ ਪੈਨਸ਼ਨਰਾਂ ਦੀ ਸਰਕਲ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ

ਅਜੀਤ ਡੈਸਕ 21-11-2025
ਗੁਰਦਾਸਪੁਰ, 20 ਨਵੰਬਰ (ਅਸ਼ੋਕ ਸ਼ਰਮਾ)- ਪਾਵਰਕਾਮ ਤੇ ਟਰਾਂਸਕੋ ਦੇ ਪੈਨਸ਼ਨਰਾਂ ਦੀ ਸਰਕਲ ਵਰਕਿੰਗ ਕਮੇਟੀ ਦੀ ਮੀਟਿੰਗ ਬਲਵਿੰਦਰ ਸਿੰਘ ਦੂਲਾ ਨੰਗਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਹੋਈ ਜਿਸ ਵਿਚ ਵੱਡੀ ਗਿਣਤੀ 'ਚ ਅਹੁਦੇਦਾਰਾਂ ਨੇ ਭਾਗ ਲਿਆ | ਇਸ ਮੌਕੇ ਆਗੂਆਂ ਨੇ 7 ਨਵੰਬਰ ਨੰੂ ਪਟਿਆਲਾ ਵਿਖੇ ਦਿੱਤੇ ਧਰਨੇ ਤੇ 16 ਨਵੰਬਰ ਨੰੂ ਧੂਰੀ ਵਿਖੇ ਦਿੱਤੇ ਧਰਨੇ ਦਾ ਰੀਵਿਊ ਕੀਤਾ | ਜਦੋਂ ਕਿ ਰਹਿ ਗਈਆਂ ਕਮਜ਼ੋਰੀਆਂ ਨੰੂ ਦੂਰ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਸਰਵਸੰਮਤੀ ਨਾਲ ਫ਼ੈਸਲਾ ਕੀਤਾ ਕਿ ਮੁਲਾਜ਼ਮ ਮੰਗਾਂ ਸੰਬੰਧੀ ਮੁਲਾਜ਼ਮ ਸੰਘਰਸ਼ ਪੈਨਸ਼ਨ ਸਾਂਝੀ ਕਮੇਟੀ ਵਲੋਂ ਜੋ ਪੰਜਾਬ ਸਰਕਾਰ ਦੇ ਮੰਤਰੀਆਂ ਨੰੂ ਮੰਗ ਪੱਤਰ ਦਿੱਤੇ ਜਾਣੇ ਹਨ, ਉਸ ਵਿਚ ਪੈਨਸ਼ਨਰਾਂ ਵਲੋਂ ਵੀ ਸ਼ਾਮਿਲ ਹੋਇਆ ਜਾਵੇਗਾ | ਇਸ ਮੌਕੇ ਜੋਗਿੰਦਰ ਸਿੰਘ ਆਡੀਟਰ ਪੰਜਾਬ, ਅਨੂਪ ਸਿੰਘ, ਰਣਬੀਰ ਸਿੰਘ, ਤੀਰਥ ਸਿੰਘ ਵਿਰਦੀ, ਸੁਰਿੰਦਰ ਪੱਪੂ, ਅਰਜਨ ਸਿੰਘ, ਕਮਲ ਕਿਸ਼ੋਰ, ਹੰਸ ਰਾਜ, ਵਿਜੇ ਕੁਮਾਰ, ਸਤਪਾਲ ਲੱਖੋਵਾਲ, ਬੇਅੰਤ ਸਿੰਘ, ਦੇਸ ਰਾਜ, ਸੁਖਵਿੰਦਰ ਸਿੰਘ ਗਿੱਲ, ਚਮਨ ਲਾਲ, ਫੌਜਾ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਚਾਵਾ ਨੇੜੇ ਪਰਾਲੀ ਦੀ ਓਵਰਲੋਡ ਟਰੈਕਟਰ ਟਰਾਲੀ ਪਲਟੀ ਅਗਲੀ ਖ਼ਬਰ ਰੋਕ ਤੋਂ ਬਾਅਦ ਵੀ ਸ਼ਹਿਰ ਅੰਦਰ ਸ਼ਰੇਆਮ ਘੁੰਮ ਰਹੇ ਹਨ ਭਾਰੀ ਵਾਹਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।