04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਐਸ. ਐਮ. ਡੀ. ਆਰ. ਐਸ. ਡੀ. ਕਾਲਜ ਵਿਖੇ ਫਰੈਸ਼ਰ ਪਾਰਟੀ ਕਰਵਾਈ ਜਸਪ੍ਰੀਤ ਸਿੰਘ ਬਣਿਆ ਮਿਸਟਰ ਫਰੈਸ਼ਰ ਅਤੇ ਕ੍ਰਿਤਿਕਾ ਚੌਧਰੀ ਨੇ ਜਿੱਤਿਆ ਮਿਸ ਫਰੈਸ਼ਰ ਦਾ ਖ਼ਿਤਾਬ

ਪਠਾਨਕੋਟ, 3 ਨਵੰਬਰ (ਸੰਧੂ)- ਐਸ. ਐਮ.

ਅਜੀਤ ਡੈਸਕ 04-11-2026
ਪਠਾਨਕੋਟ, 3 ਨਵੰਬਰ (ਸੰਧੂ)- ਐਸ. ਐਮ. ਡੀ. ਆਰ. ਐਸ. ਡੀ. ਕਾਲਜ ਵਿਖੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਵਲੋਂ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ । ਸਮਾਗਮ ਦਾ ਸ਼ੁੱਭ ਆਰੰਭ ਕਾਲਜ ਦੇ ਪ੍ਰਿੰਸੀਪਲ ਜੀ. ਐਸ. ਰਾਠੌਰ ਤੇ ਡਾਇਰੈਕਟਰ ਜੇ.ਸੀ. ਕਟੋਚ ਵਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤਾ ਗਿਆ । ਇਸ ਮੌਕੇ ਉਨ੍ਹਾਂ ਕਾਮਰਸ ਵਿਭਾਗ ਦੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਨਵੇਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ । ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਸੋਲੋ ਡਾਂਸ, ਗਰੁੱਪ ਡਾਂਸ, ਸੰਗੀਤਕ ਕੁਰਸੀ, ਗਿੱਧਾ, ਭੰਗੜਾ, ਗੀਤ ਅਤੇ ਵੱਖ-ਵੱਖ ਮਨੋਰੰਜਕ ਖੇਡਾਂ ਪੇਸ਼ ਕਰਕੇ ਖ਼ੂਬ ਰੰਗ ਬੰਨ੍ਹਿਆ ਗਿਆ । ਇਨ੍ਹਾਂ ਪੇਸ਼ਕਾਰੀਆਂ ਵਿਚ ਰਾਧਿਕਾ, ਟੀਆ, ਸੁਖਲੀਨ, ਸੁਹਾਨੀ, ਦ੍ਰਿਸ਼ਟੀ, ਮਨੀਸ਼ਾ, ਮਨਪ੍ਰੀਤ, ਕ੍ਰਿਪਾ ਮਹਾਜਨ, ਹੇਮਾ, ਕੋਮਲ, ਜੈਦੀਪ, ਰਕਸ਼ਿਤ, ਭਾਰਤੀ, ਮਾਨਸੀ ਅਤੇ ਸ਼ਰਨਜੀਤ ਨੇ ਉਤਸ਼ਾਹ ਨਾਲ ਭਾਗ ਲਿਆ । ਇਸ ਮੌਕੇ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿਚ ਜਸਪ੍ਰੀਤ ਸਿੰਘ ਨੂੰ ਮਿਸਟਰ ਫਰੈਸ਼ਰ ਤੇ ਕ੍ਰਿਤਿਕਾ ਚੌਧਰੀ ਨੂੰ ਮਿਸ ਫਰੈਸ਼ਰ ਚੁਣਿਆ ਗਿਆ । ਇਸੇ ਤਰ੍ਹਾਂ ਰਕਸ਼ਿਤ ਨੇ ਮਿਸਟਰ ਟੈਲੈਂਟਿਡ, ਹੇਮਾ ਨੇ ਮਿਸ ਟੈਲੈਂਟਿਡ, ਰਾਘਵ ਸ਼ਰਮਾ ਨੇ ਮਿਸਟਰ ਹੈਂਡਸਮ ਅਤੇ ਸੋਨਾਲੀ ਨੇ ਮਿਸ ਚਾਰਮਿੰਗ ਦਾ ਖ਼ਿਤਾਬ ਹਾਸਲ ਕੀਤਾ । ਕਾਲਜ ਦੇ ਆਜੀਵਨ ਪ੍ਰਧਾਨ ਡਾ: ਚੌਧਰੀ ਰਾਜੇਸ਼ਵਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਉਣ ਵਾਲੀਆਂ ਪ੍ਰੀਖਿਆਵਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਵਿਭਾਗ ਮੁਖੀ ਡਾ: ਸੁਰਿੰਦਰਾ ਸਿੰਘ, ਪ੍ਰੋ: ਗਗਨ ਗੁਪਤਾ, ਪ੍ਰੋ. ਦੀਕਸ਼ਾ ਗੁਪਤਾ, ਪ੍ਰੋ. ਵਿਭਾ, ਪ੍ਰੋ. ਰਜਨੀ ਸ਼ਰਮਾ, ਪ੍ਰੋ. ਪ੍ਰਵੇਸ਼, ਪ੍ਰੋ. ਜਸਵੰਤ ਸਿੰਘ, ਪ੍ਰੋ. ਰਾਜਿੰਦਰ ਕੌਰ, ਪ੍ਰੋ. ਅਨਮੋਲ ਸਮੇਤ ਹੋਰ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ ।
ਪਿਛਲੀ ਖ਼ਬਰ ਸੰਕਲਪ ਸੇਵਾ ਸੰਸਥਾ ਵਲੋਂ ਦੀਵਾਲੀ ਮੌਕੇ ਵਿਸ਼ੇਸ਼ ਸਮਾਗਮ ਵਾਤਾਵਰਨ ਪੱਖੀ ਦੀਵਾਲੀ ਮਨਾਉਣ ਲਈ ਕੀਤਾ ਪ੍ਰੇਰਿਤ ਅਗਲੀ ਖ਼ਬਰ ਸਰਾਂਸ਼ ਇੰਟਰਨੈਸ਼ਨਲ ਸਕੂਲ ਵਿਖੇ ਹੈਲਥ ਟਿਪਸ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।