ਧਾਰੀਵਾਲ, 21 ਅਕਤੂਬਰ (ਸਵਰਨ ਸਿੰਘ)-ਇਥੋਂ ਨਜ਼ਦੀਕ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜਾਪੂਵਾਲ (ਧਾਰੀਵਾਲ) ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜ੍ਹੇ ਨੂੰ ਸਮਰਪਿਤ ਐੱਸ.ਜੀ.ਪੀ.ਸੀ. ਵਲੋਂ ਅੰਮਿ੍ਤ ਸੰਚਾਰ ਕਰਵਾਇਆ ਗਿਆ, ਜਿਸ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਪਿਆਰੇ ਸਾਹਿਬਾਨ ਨੇ ਅੰਮਿ੍ਤ ਅਭਿਲਾਖੀਆਂ ਨੂੰ ਅੰਮਿ੍ਤ ਪਾਨ ਕਰਵਾਇਆ, ਜਿਸ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਕਕਾਰ ਭੇਟਾ ਰਹਿਤ ਦਿੱਤੇ ਗਏ | ਇਸ ਮੌਕੇ ਐੱਸ.ਜੀ.ਪੀ.ਸੀ. ਮੈਂਬਰ, ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਸਵੰਤ ਸਿੰਘ ਸੋਹਲ, ਸ੍ਰੀ ਬੁਰਜ ਸਾਹਿਬ ਮੈਨੇਜਰ ਰਣਜੀਤ ਸਿੰਘ ਕਲਿਆਣਪੁਰ, ਡਿਪਟੀ ਮੈਨੇਜਰ ਚੈਂਚਲ ਸਿੰਘ, ਇੰਚਾਰਜ ਮਨਜੀਤ ਸਿੰਘ ਕਾਹਲੋਂ, ਪ੍ਰਚਾਰਕ ਜਗਰੂਪ ਸਿੰਘ ਕਲਿਆਣਪੁਰ, ਪ੍ਰਚਾਰਕ ਗੁਰਵਿੰਦਰ ਸਿੰਘ ਵੜੈਚ, ਕੰਵਲਜੀਤ ਸਿੰਘ ਫੈਜਉਲਾਚੱਕ, ਬੀਬੀ ਰਾਜਬੀਰ ਕੌਰ ਲੇਹਲ, ਰਿਕਾਰਡ ਕੀਪਰ ਸੰਦੀਪ ਸਿੰਘ ਜਫਰਵਾਲ ਆਦਿ ਹਾਜ਼ਰ ਸਨ |