ਧਿਆਨਪੁਰ, 21 ਅਕਤੂਬਰ (ਕੁਲਦੀਪ ਸਿੰਘ ਸੋਨੂੰ)-ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਪਿੰਡ ਖਹਿਰਾ ਸੁਲਤਾਨ ਅਤੇ ਪਿੰਡ ਰਾਉਵਾਲ ਵਿਖੇ ਲਿੰਕ ਸੜਕਾਂ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਸਬੰਧੀ ਸ: ਗੁਰਦੀਪ ਸਿੰਘ ਰੰਧਾਵਾ ਸ਼ਾਹਪੁਰ ਜਾਜਨ ਨੇ ਦੱਸਿਆ ਕਿ ਕਾਫ਼ੀ ਲੰਮੇ ਸਮੇਂ ਤੋਂ ਪਿੰਡ ਖਹਿਰਾ ਸੁਲਤਾਨ ਦੇ ਸਰਪੰਚ ਬਲਰਾਜ ਸਿੰਘ ਖਹਿਰਾ ਅਤੇ ਰਉਵਾਲ ਦੇ ਸਰਪੰਚ ਲਖਬੀਰ ਕੌਰ ਸਮੇਤ ਇਲਾਕੇ ਦੇ ਲੋਕਾਂ ਦੇ ਮੰਗ ਸੀ ਕਿ ਇਹ ਰਸਤਾ ਪੂਰੀ ਦੁਨੀਆਂ ਦੇ ਸ਼ਰਧਾਲੂਆਂ 'ਚ ਮਹਾਨ ਆਸਥਾ ਰੱਖਣ ਵਾਲੇ ਪਾਵਨ ਸ੍ਰੀ ਬਾਵਾ ਲਾਲ ਦਿਆਲ ਜੀ ਦੇ ਮੰਦਰ ਨੂੰ ਜਾਂਦਾ ਹੈ, ਜਿਸ ਕਰ ਕੇ ਇਸ ਨੂੰ ਪਹਿਲ ਦੇ ਆਧਾਰ 'ਤੇ ਬਣਾਇਆ ਜਾਵੇ ਤਾਂ ਧਿਆਨਪੁਰ ਤੋਂ ਰਉਵਾਲ ਤੱਕ ਅਤੇ ਰਉਵਾਲ ਤੋਂ ਡੇਰਾ ਪਠਾਣਾਂ ਤੋਂ ਗਾਜੀਨੰਗਲ ਸੜਕ ਬਣਾਈ ਜਾਵੇਗੀ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਵਾਰੀ-ਵਾਰੀ ਸਭ ਹਲਕਾ ਡੇਰਾ ਬਾਬਾ ਨਾਨਕ ਦੇ ਸਮੁੱਚੇ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾਣਗੇ | ਇਸ ਮੌਕੇ ਸਰਪੰਚ ਬਲਰਾਜ ਸਿੰਘ ਖਹਿਰਾ, ਸਰਪੰਚ ਲਖਬੀਰ ਕੌਰ ਰਉਵਾਲ, ਸਰਪੰਚ ਨਿਰਮਲ ਸਿੰਘ ਮੋਹਲੋਵਾਲੀ, ਸਰਪੰਚ ਰਣਜੀਤ ਸਿੰਘ ਭੱਟੀ ਦਰਗਾਬਾਦ, ਲਵਪ੍ਰੀਤ ਸਿੰਘ ਡੇਰਾ ਪਠਾਣਾਂ, ਸਰਪੰਚ ਦਲਬੀਰ ਸਿੰਘ ਰਾਜੇ ਕੇ, ਮੈਂਬਰ ਪੰਚਾਇਤ ਮੁਖਤਾਰ ਸਿੰਘ, ਸੁਮਨ, ਮੁਖਤਾਰ ਚੰਦ ਧਿਆਨਪੁਰ, ਮਾਈਕਨ ਮਸੀਹ, ਸਵਿੰਦਰ ਸਿੰਘ, ਸੁਰਜੀਤ ਸਿੰਘ, ਕੁਲਦੀਪ ਸਿੰਘ, ਜੋਗਿੰਦਰ ਸਿੰਘ, ਦਵਿੰਦਰ ਸਿੰਘ, ਰਮਨ ਮੈਂਬਰ ਸੰਗਤੁਵਾਲ, ਸੰਤੋਖ ਸਿੰਘ ਖਹਿਰਾ ਆਦਿ ਹਾਜ਼ਰ ਸਨ |