08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਹੋਲੀ ਚਾਈਲਡ ਸਕੂਲ ਦੇ ਬੱਚਿਆਂ ਵਲੋਂ ਦੀਵਾਲੀ ਦੇ ਸੰਬੰਧ 'ਚ ਮਿੱਟੀ ਨਾਲ ਵੱਖ-ਵੱਖ ਕਲਾਕ੍ਰਿਤੀਆਂ ਪ੍ਰਦਰਸ਼ਿਤ <br/>

ਹੋਲੀ ਚਾਈਲਡ ਸਕੂਲ 'ਚ ਦੀਵਾਲੀ ਦੇ ਸਬੰਧ 'ਚ ਬੱਚੇ ਤਿਆਰ ਕੀਤੀਆਂ ਕਲਾਕ੍ਰਿਤੀਆਂ ਦਾ ਪ੍ਰਦਰਸ਼ਨ ਕਰਦੇ ਹੋਏ | ਤਸਵੀਰ : ਪੁਰੇਵਾਲ <br/> 22-10-2025
ਕਲਾਨੌਰ, 21 ਅਕਤੂਬਰ (ਪੁਰੇਵਾਲ)-ਨੇੜਲੇ ਸਰਹੱਦੀ ਪਿੰਡ ਛੋਹਣ 'ਚ ਸਥਿਤ ਆਈ.ਸੀ.ਐੱਸ.ਈ. ਹੋਲੀ ਚਾਈਲਡ ਸਕੂਲ 'ਚ ਪਿ੍ੰਸੀਪਲ ਸਿਸਟਰ ਸ਼ੈਰੀਨ ਦੀਆਂ ਹਦਾਇਤਾਂ 'ਤੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਸਕੂਲ ਦੀਆਂ ਵੱਖ-ਵੱਖ ਜਮਾਤਾਂ ਦੇ ਬੱਚਿਆਂ ਦਰਮਿਆਨ ਮਿੱਟੀ ਨਾਲ ਕਲਾਕ੍ਰਿਤੀਆਂ ਤਿਆਰ ਕਰਨ ਤੇ ਦੀਵੇ ਸ਼ਿੰਗਾਰਨ ਦੇ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਪਹਿਲੀ ਤੋਂ 5ਵੀਂ ਤੇ 6ਵੀਂ ਤੋਂ 10ਵੀਂ ਜਮਾਤ ਤੱਕ ਦੇ ਬੱਚਿਆਂ ਵਲੋਂ ਵੱਖ-ਵੱਖ ਮੁਕਾਬਲਿਆਂ 'ਚ ਪੂਰੀ ਦਿਲਚਸਪੀ ਨਾਲ ਸ਼ਮੂਲੀਅਤ ਕੀਤੀ ਗਈ | ਪਿ੍ੰਸੀਪਲ ਸਿਸਟਰ ਸ਼ੈਰੀਨ ਨੇ ਦੱਸਿਆ ਕਿ ਪਹਿਲੀ ਤੋਂ 5ਵੀਂ ਜਮਾਤ ਤੱਕ ਦੇ ਬੱਚਿਆਂ ਵਲੋਂ ਮਿੱਟੀ ਨਾਲ ਵੱਖ-ਵੱਖ ਕਲਾਕ੍ਰਿਤੀਆਂ ਤੇ 6ਵੀਂ ਤੋਂ 10ਵੀਂ ਜਮਾਤ ਤੱਕ ਦੇ ਬੱਚਿਆਂ ਦੀਵੇ ਸਜਾਉਣ ਦੇ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚੋਂ ਪਹਿਲੇ, ਦੂਜੇ ਤੇ ਤੀਸਰੇ ਸਥਾਨ 'ਤੇ ਆਉਣ ਵਾਲੇ ਬੱਚਿਆਂ ਦੀ ਸਕੂਲ ਵਲੋਂ ਹੌਂਸਲਾ ਅਫ਼ਜਾਈ ਕੀਤੀ ਗਈ | ਸਿਸਟਰ ਸ਼ੈਰੀਨ ਨੇ ਬੱਚਿਆਂ ਨੂੰ ਹਰੇਕ ਮੁਕਾਬਲੇ 'ਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਮੁਕਾਬਲੇ ਨਾਲ ਬੱਚਿਆਂ ਦੇ ਦਿਮਾਗ ਤੋਂ ਪੜ੍ਹਾਈ ਦਾ ਬੋਝ ਹਲਕਾ ਹੋ ਜਾਂਦਾ ਹੈ | ਸਿਸਟਰ ਸ਼ੈਰੀਨ ਨੇ ਰੌਸ਼ਨੀਆਂ ਦੇ ਤਿਉਹਾਰ ਨੂੰ ਰਲ-ਮਿਲ ਕੇ ਪਿਆਰ ਨਾਲ ਅਤੇ ਇਕੋ ਫਰੈਂਡਲ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ ਗਿਆ |

ਪਿਛਲੀ ਖ਼ਬਰ ਪਤੰਗਬਾਜ਼ੀ ਦੇ ਸੀਜ਼ਨ ਨੂੰ ਦੇਖਦਿਆਂ ਚਾਈਨਾ ਡੋਰ ਦੀ ਵਿਕਰੀ 'ਤੇ ਨੱਥ ਪਾਉਣ ਦੀ ਲੋੜ ਅਗਲੀ ਖ਼ਬਰ ਦੀਵੇ ਸਜਾਵਟ ਤੇ ਰੰਗੋਲੀ ਮੁਕਾਬਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।