08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਦੀਵੇ ਸਜਾਵਟ ਤੇ ਰੰਗੋਲੀ ਮੁਕਾਬਲੇ <br/>

ਸ੍ਰੀ ਐੱਮ.ਐੱਲ. ਪੁਰੀ ਚਿਲਡ੍ਰਨ ਹਾਈ ਸਕੂਲ 'ਚ ਆਯੋਜਿਤ ਦੀਵੇ ਸਜਾਵਟ ਅਤੇ ਰੰਗੋਲੀ ਤਿਆਰ ਕਰਨ ਦੇ ਮੁਕਾਬਲਿਆਂ 'ਚ ਮੋਹਰੀ ਬੱਚਿਆਂ ਨਾਲ ਅਧਿਆਪਕ | ਤਸਵੀਰ : ਪੁਰੇਵਾਲ <br/> 22-10-2025
ਕਲਾਨੌਰ, 21 ਅਕਤੂਬਰ (ਪੁਰੇਵਾਲ)-ਸਥਾਨਕ ਕਸਬੇ 'ਚ ਸਥਿਤ ਸ੍ਰੀ ਐਮ.ਐਲ. ਪੁਰੀ ਚਿਲਡ੍ਰਨ ਹਾਈ ਸਕੂਲ 'ਚ ਮੁੱਖ ਅਧਿਆਪਕ ਸ੍ਰੀ ਸੱਤਿਆ ਸਿੰਘ ਠਾਕੁਰ, ਉਪ ਪਿ੍ੰਸੀਪਲ ਸ੍ਰੀਮਤੀ ਨੰਦਿਤਾ, ਸਕੂਲ ਪ੍ਰਬੰਧਕ ਸ੍ਰੀ ਰਾਮ ਸਿੰਘ ਠਾਕੁਰ, ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਨਿਰਮਲ ਪ੍ਰਧਾਨ, ਸਲਾਹਕਾਰ ਸ੍ਰੀਮਤੀ ਅੰਮਿ੍ਤਾ ਠਾਕੁਰ ਦੀ ਅਗਵਾਈ 'ਚ ਵੱਖ-ਵੱਖ ਜਮਾਤਾਂ ਦੇ ਬੱਚਿਆਂ ਦਰਮਿਆਨ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਦੀਵੇ ਸਜਾਉਣ ਸਮੇਤ ਰੰਗੋਲੀ ਤਿਆਰ ਕਰਨ ਦੇ ਮੁਕਾਬਲੇ ਕਰਵਾਏ ਗਏ | ਇਹ ਮੁਕਾਬਲੇ ਅਧਿਆਪਕ ਸ੍ਰੀਮਤੀ ਵੰਦਨਾ, ਰਿਸ਼ਿਕਾ, ਨਿਕਿਤਾ ਅਤੇ ਸ਼ਾਲੂ ਦੀ ਦੇਖ-ਰੇਖ ਹੇਠ ਹੋਏ ਅਤੇ ਇਨ੍ਹਾਂ ਵਲੋਂ ਹੀ ਬਤੌਰ ਜੱਜ ਭੂਮਿਕਾ ਨਿਭਾਈ ਗਈ | ਇਨ੍ਹਾਂ ਮੁਕਾਬਲਿਆਂ 'ਚ ਪਹਿਲੀ ਜਮਾਤ ਤੋਂ 5ਵੀਂ ਜਮਾਤ ਤੱਕ ਦੇ ਬੱਚਿਆਂ ਦਰਮਿਆਨ ਦੀਵੇ ਸਜਾਵਟ ਕਰਨ ਅਤੇ 6ਵੀਂ ਤੋਂ 10ਵੀਂ ਜਮਾਤ ਤੱਕ ਦੇ ਬੱਚਿਆਂ ਦਰਮਿਆਨ ਰੰਗੋਲੀ ਤਿਆਰ ਕਰਨ 'ਚ ਵੱਡੀ ਗਿਣਤੀ ਬੱਚਿਆਂ ਵਲੋਂ ਪੂਰੇ ਉਤਸ਼ਾਹ ਨਾਲ ਭਾਗ ਲਿਆ ਗਿਆ | ਦੀਵੇ ਸਜਾਵਟ 'ਚ ਤੀਸਰੀ ਜਮਾਤ ਦੀ ਏਮਨਪ੍ਰੀਤ ਨੇ ਪਹਿਲਾ, 5ਵੀਂ ਦੀ ਸੰਚਿਤਾ ਜੋਸ਼ੀ ਨੇ ਦੂਸਰਾ ਅਤੇ ਚੌਥੀ ਜਮਾਤ ਦੀ ਮਾਹਿਰਾ ਠਾਕੁਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਰੰਗੋਲੀ ਤਿਆਰ ਕਰਨ 'ਚ 10ਵੀਂ ਜਮਾਤ ਦੀ ਸਿਮਰਨਜੀਤ ਕੌਰ ਅਤੇ ਆਸਥਾ ਨੇ ਪਹਿਲਾ, ਮਹਿਕਦੀਪ ਕੌਰ ਅਤੇ ਏਸ਼ਮੀਤ ਕੌਰ ਨੇ ਦੂਸਰਾ ਅਤੇ 6ਵੀਂ ਜਮਾਤ ਦੇ ਰਜਤ ਅਤੇ ਕਾਰਤਿਕ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਪਿ੍ੰਸੀਪਲ ਸਤਿਆ ਸਿੰਘ ਠਾਕੁਰ ਨੇ ਮੋਹਰੀ ਬੱਚਿਆਂ ਦੀ ਹੌਂਸਲਾਅਫ਼ਜਾਈ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਬੱਚਿਆਂ ਦੇ ਦਿਮਾਗ ਤੋਂ ਪੜ੍ਹਾਈ ਦਾ ਬੋਝ ਹਲਕਾ ਹੋ ਜਾਂਦਾ ਹੈ | ਇਸ ਮੌਕੇ 'ਤੇ ਵੰਦਨਾ ਕੁਮਾਰੀ, ਕੰਵਲਜੀਤ ਕੌਰ, ਰਮਨਦੀਪ ਕੁਮਾਰ, ਰਣਜੀਤ ਕੌਰ, ਰਜਨੀਤ ਕੌਰ, ਬੱਬਲੀ, ਪੂਨਮ ਸ਼ਰਮਾ, ਸੇਜਲ, ਨਿਸ਼ਾ, ਪਲਵੀ, ਕਾਜਲ ਆਦਿ ਅਧਿਆਪਕਾਂ ਦਾ ਇਨ੍ਹਾਂ ਮੁਕਾਬਲਿਆਂ 'ਚ ਵਿਸ਼ੇਸ਼ ਯੋਗਦਾਨ ਰਿਹਾ |

ਪਿਛਲੀ ਖ਼ਬਰ ਹੋਲੀ ਚਾਈਲਡ ਸਕੂਲ ਦੇ ਬੱਚਿਆਂ ਵਲੋਂ ਦੀਵਾਲੀ ਦੇ ਸੰਬੰਧ 'ਚ ਮਿੱਟੀ ਨਾਲ ਵੱਖ-ਵੱਖ ਕਲਾਕ੍ਰਿਤੀਆਂ ਪ੍ਰਦਰਸ਼ਿਤ <br/> ਅਗਲੀ ਖ਼ਬਰ ਹੜ੍ਹ ਦੀ ਭਿਆਨਕ ਮਾਰ ਕਰਕੇ ਕਿਸਾਨਾਂ ਦੇ ਚਿਹਰੇ ਮੁਰਝਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।