ਗੁਰਦਾਸਪੁਰ, 21 ਅਕਤੂਬਰ (ਅਸ਼ੋਕ ਸ਼ਰਮਾ)-ਪਤੰਗਬਾਜ਼ੀ ਦਾ ਸੀਜ਼ਨ ਸ਼ੁਰੂ ਹੋਣ 'ਤੇ ਚਾਈਨਾ ਡੋਰ ਦੀ ਵਿੱਕਰੀ ਵੀ ਸ਼ੁਰੂ ਹੋ ਗਈ ਹੈ | ਜਿਸ ਵੱਲ ਪ੍ਰਸ਼ਾਸਨ ਵਲੋਂ ਅਜੇ ਤੱਕ ਕੋਈ ਸਖ਼ਤੀ ਆਦਿ ਕਰਨ ਬਾਰੇ ਕਾਰਵਾਈ ਨਹੀਂ ਕੀਤੀ ਗਈ | ਜਾਣਕਾਰੀ ਅਨੁਸਾਰ ਹਰ ਸਾਲ ਵੱਡੀ ਗਿਣਤੀ 'ਚ ਲੋਕ ਚਾਈਨਾ ਡੋਰ ਦਾ ਸ਼ਿਕਾਰ ਹੋ ਕੇ ਜ਼ਖਮੀ ਹੋ ਜਾਂਦੇ ਹਨ ਤੇ ਕਈ ਆਪਣੀ ਜਾਨਾਂ ਵੀ ਗਵਾ ਬੈਠਦੇ ਹਨ | ਲੋਕਾਂ ਦਾ ਕਹਿਣਾ ਕਿ ਇਨ੍ਹਾਂ ਪਤੰਗਬਾਜ਼ੀ ਕਰਨ ਵਾਲੇ ਚਾਈਨਾ ਡੋਰ ਦੀ ਲਪੇਟ ਵਿਚ ਅਨੇਕਾਂ ਸਕੂਟਰ, ਮੋਟਰਸਾਈਕਲ ਸਵਾਰ ਆ ਜਾਂਦੇ ਹਨ | ਜਿਨ੍ਹਾਂ ਦੇ ਜ਼ਿਆਦਾਤਰ ਗਲੇ ਆਦਿ ਕੱਟੇ ਜਾਂਦੇ ਹਨ | ਕਈਆਂ ਲੋਕਾਂ ਦੇ ਗਲੇ ਵਿਚ ਚਾਈਨਾ ਡੋਰ ਫਿਰਨ ਕਾਰਨ ਗਲੇ ਆਦਿ ਵਿਚ ਟਾਂਕੇ ਵਗ਼ੈਰਾ ਲਗਵਾਉਣੇ ਬੈਠਦੇ ਹਨ ਤੇ ਬਿਸਤਰੇ ਦੇ ਲੰਬਾ ਸਮਾਂ ਲੰਮਾ ਪੈਣਾ ਪੈਂਦਾ ਹੈ | ਅਜਿਹਾ ਸਾਰਾ ਕੁਝ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਨਾਲ ਹੋ ਰਿਹਾ ਹੈ | ਲੋਕਾਂ ਨੇ ਮੰਗ ਕੀਤੀ ਕਿ ਪੰਤਗਬਾਜ਼ੀ ਦੇ ਸੀਜ਼ਨ ਨੰੂ ਮੁੱਖ ਰੱਖਦੇ ਹੋਇਆਂ ਚਾਈਨਾ ਡੋਰ ਦੇ ਖ਼ਿਲਾਫ਼ ਨਕੇਲ ਕੱਸੀ ਜਾਵੇ ਤਾਂ ਜੋ ਕੋਈ ਵੀ ਚਾਈਨਾ ਡੋਰ ਨਾਲ ਹਾਦਸਾ ਵਗ਼ੈਰਾ ਨਾ ਵਾਪਰ ਸਕੇ |