ਧਿਆਨਪੁਰ, 21 ਅਕਤੂਬਰ (ਕੁਲਦੀਪ ਸਿੰਘ ਸੋਨੂੰ)-ਬਾਬਾ ਬੁੱਢਾ ਸਾਹਿਬ ਦੇ ਸਮਕਾਲੀ ਬਾਬਾ ਮਹਿਮਾ ਸਾਹਿਬ ਦੀ ਮਿੱਠੀ ਯਾਦ ਵਿਚ ਸਾਲਾਨਾ ਗੁਰਮਤਿ ਸਮਾਗਮ ਅਤੇ ਵਿਦਿਆਰਥੀਆਂ ਦੇ ਦਸਤਾਰ ਮੁਕਾਬਲੇ ਕਰਵਾਏ ਗਏ | ਇਸ ਸਬੰਧੀ ਪ੍ਰਧਾਨ ਗੁਰਦੀਪ ਸਿੰਘ ਰੰਧਾਵਾ ਮਹਿਮੇਚੱਕ, ਗਿਆਨੀ ਸਾਹਿਬ ਸਿੰਘ ਅਤੇ ਗਿਆਨੀ ਪ੍ਰੇਮ ਸਿੰਘ ਦੋਵੇਂ ਹੈੱਡ ਗ੍ਰੰਥੀਆਂ ਨੇ ਦੱਸਿਆ ਕਿ ਬਾਬਾ ਮਹਿਮਾ ਸਾਹਿਬ ਦੀ ਯਾਦ ਵਿਚ ਪੰਥ ਪ੍ਰਸਿੱਧ ਰਾਗੀ ਭਾਈ ਨਿਰਭੈਅ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਸਿੰਘ ਸਾਹਿਬ ਗਿਆਨੀ ਮਾਨ ਸਿੰਘ ਸਾ. ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅਤੇ ਭਾਈ ਗੁਰਪ੍ਰਤਾਪ ਸਿੰਘ ਪਦਮ ਢਾਡੀ ਜਥੇ ਵਲੋਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਦੁਪਹਿਰ 2 ਤੋਂ 4 ਵਜੇ ਤੱਕ ਦਸਤਾਰ ਮੁਕਾਬਲੇ ਕਰਵਾਏ ਗਏ, ਜਿਸ ਦੀ ਜੱਜਮੈਂਟ ਪ੍ਰਸਿੱਧ ਕੋਚ ਜਗਜੀਤ ਸਿੰਘ, ਪ੍ਰਭਜੋਤ ਸਿੰਘ ਅਤੇ ਮਹਿਕਪ੍ਰੀਤ ਸਿੰਘ ਦਸਮੇਸ਼ ਪਗੜੀ ਸੈਂਟਰ ਵਾਲਿਆਂ ਨੇ ਨਿਭਾਈ | ਅੱਵਲ ਆਏ ਵਿਦਿਆਰਥੀਆਂ ਨੂੰ ਨਗਦ ਰਾਸ਼ੀ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਰਾਤ ਵੇਲੇ ਵੀ ਦੀਵਾਨ ਸਜਾਏ ਗਏ | ਇਸ ਮੌਕੇ ਸਰਪੰਚ ਪ੍ਰੀਤਮ ਸਿੰਘ ਰਾਜੇਕੇ ਧਾਲੀਵਾਲ, ਸਰਪੰਚ ਦਲਬੀਰ ਸਿੰਘ ਰਾਜੇਕੇ, ਗੁਰਤੇਜ ਸਿੰਘ ਮਹਿਮੇਚੱਕ, ਸਰਪੰਚ ਨਿਰਮਲ ਸਿੰਘ ਮੋਹਲੋਵਾਲੀ ਸਰਪੰਚ, ਕੋਮਲਦੀਪ ਸਿੰਘ ਬੰਬ ਨੰਬਰਦਾਰ, ਹਰਬੀਰ ਸਿੰਘ ਰਾਏਮਲ ਰੰਧਾਵਾ ਜ਼ਿਲ੍ਹਾ ਮੀਡੀਆ ਪ੍ਰਧਾਨ ਗੁਰਦਾਸਪੁਰ, ਸੁਖਵੰਤ ਸਿੰਘ ਨੰਬਰਦਾਰ, ਰਜਵੰਤ ਸਿੰਘ, ਸੁੱਚਾ ਸਿੰਘ, ਫ਼ੌਜੀ, ਰਤਨ ਸਿੰਘ, ਨਿਰਮਲ ਸਿੰਘ, ਬੂਆ ਸਿੰਘ, ਹਰਦੀਪ ਸਿੰਘ, ਅਵਤਾਰ ਸਿੰਘ ਮੋਹਲੋਵਾਲੀ, ਦਲਜੀਤ ਸਿੰਘ ਮਾਨ ਰੂਪੋਵਾਲੀ ਆਦਿ ਹਾਜ਼ਰ ਸਨ |