ਗੁਰਦਾਸਪੁਰ, 21 ਅਕਤੂਬਰ (ਅਸ਼ੋਕ ਸ਼ਰਮਾ)-ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਕੱਤੋਵਾਲ 'ਚ ਇਕ ਮਕਾਨ ਦੀ ਉਸਾਰੀ ਨੰੂ ਲੈ ਕੇ ਦੂਜੇ ਧਿਰ ਨੇ ਇਕ ਸਲਾਹ ਹੋ ਕੇ ਇਕ ਵਿਅਕਤੀ ਨੰੂ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ | ਜਦੋਂ ਕਿ ਸ਼ਾਲਾ ਪੁਲਿਸ ਨੇ ਪੀੜਤ ਦਿਲਬਾਗ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਕੱਤੋਵਾਲ ਦੇ ਬਿਆਨਾਂ 'ਤੇ 11 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਏ.ਐਸ.ਆਈ. ਮਨਜੀਤ ਸਿੰਘ ਨੇ ਦੱਸਿਆ ਕਿ 18 ਅਕਤੂਬਰ ਨੰੂ ਪੀੜਤ ਦਿਲਬਾਗ ਸਿੰਘ ਗਲੀਆਂ ਨਾਲ ਲੱਗਦੇ ਮਕਾਨ 'ਚ ਮਿਸਤਰੀ ਰਾਹੀਂ ਡਿਜ਼ਾਈਨ ਪੁਆ ਰਿਹਾ ਸੀ | ਦੋਸ਼ੀ ਜਗਦੇਵ ਸਿੰਘ, ਸੁਖਵੰਤ ਸਿੰਘ ਪੁੱਤਰਾਨ ਗੁਰਚਰਨ ਸਿੰਘ, ਸੁਖਜਿੰਦਰ ਪੁੱਤਰ ਅਜੀਤ ਸਿੰਘ, ਬਲਜੀਤ ਸਿੰਘ, ਅਮਰਜੀਤ ਸਿੰਘ ਪੁੱਤਰਾਨ ਅਜੀਤ ਸਿੰਘ, ਮਨਿੰਦਰ ਕੌਰ ਪਤਨੀ ਸੁਖਜਿੰਦਰ ਸਿੰਘ, ਰਵਿੰਦਰਪਾਲ ਸਿੰਘ, ਗੁਰਮਿੰਦਰ ਸਿੰਘ ਪੁੱਤਰਾਨ ਬਲਜੀਤ ਸਿੰਘ, ਰਾਜਵਿੰਦਰ ਕੌਰ ਪਤਨੀ ਬਲਜੀਤ ਸਿੰਘ, ਜਗਜੀਤ ਸਿੰਘ ਪੁੱਤਰ ਜਗਮੋਹਨ, ਗੁਰਪ੍ਰੀਤ ਸਿੰਘ ਪੁੱਤਰ ਸੁਖਜਿੰਦਰ ਸਿੰਘ ਵਾਸੀਆਨ ਕੱਤੋਵਾਲ ਖਿਲਾਫ ਸ਼ਾਲਾ ਪੁਲਿਸ ਨੇ ਧਾਰਾ 341, 323, 427, 506, 149 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ | ਜਦੋਂ ਕਿ ਸ਼ਾਲਾ ਪੁਲਿਸ ਨੇ ਅਜੇ ਤੱਕ ਕਿਸੇ ਵੀ ਦੋਸ਼ੀ ਨੰੂ ਗਿ੍ਫ਼ਤਾਰ ਨਹੀਂ ਕੀਤਾ |