08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਬਹਿਲ ਵਲੋਂ ਬਖਤਪੁਰ ਤੇ ਰੋੜਾਂਵਾਲੀ ਦੇ ਡੇਰਿਆਂ ਨੰੂ ਜਾਂਦੀਆਂ ਸੜਕਾਂ ਦਾ ਰੱਖਿਆ ਨੀਂਹ ਪੱਥਰ <br/>

ਅਜੀਤ ਡੈਸਕ 22-10-2025
ਤਿੱਬੜ, 21 ਅਕਤੂਬਰ (ਭੁਪਿੰਦਰ ਸਿੰਘ ਬੋਪਾਰਾਏ)-ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਤਹਿਤ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਪਿੰਡ ਬਖਤਪੁਰ ਤੇ ਰੋੜਾਂਵਾਲੀ ਨੂੰ ਜਾਂਦੀ ਸੰਪਰਕ ਸੜਕ ਮਜ਼ਬੂਤ ਤੇ ਪੱਕਿਆਂ ਬਣਾਉਣ ਲਈ ਹਲਕਾ ਇੰਚਾਰਜ ਰਮਨ ਬਹਿਲ ਵਲੋਂ ਨੀਂਹ ਪੱਥਰ ਰੱਖਿਆ ਗਿਆ। ਸਿੱਧਵਾਂ ਤੋਂ ਵਾਇਆ ਬਖਤਪੁਰ ਹੋ ਕੇ ਰੋੜਾਂਵਾਲੀ ਨੂੰ ਜਾਂਦੀ 3.61 ਕਿੱਲੋਮੀਟਰ ਸੜਕ ਉੱਪਰ 78 ਲੱਖ 44 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦੇ ਨੀਂਹ ਪੱਥਰ ਰੱਖਣ ਮੌਕੇ ਸੰਬੋਧਨ ਕਰਦੇ ਹੋਏ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜਿੱਥੇ ਪੰਜਾਬ ਅੰਦਰ ਛੇ ਅਤੇ ਚਾਰ ਮਾਰਗੀ ਸੜਕਾਂ ਦਾ ਜਲ ਵਿਛਾਇਆ ਜਾ ਰਿਹਾ ਹੈ, ਉੱਥੇ ਪੰਜਾਬ ਦੇ ਦਿਹਾਤੀ ਖੇਤਰ ਅੰਦਰ ਵੀ ਸੜਕੀ ਤੰਤਰ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਦੇ ਰੱਖ ਰੱਖਾਅ ਦੀ ਪੂਰੇ ਪੰਜ ਸਾਲ ਤੱਕ ਦੀ ਜ਼ਿੰਮੇਵਾਰੀ ਸਬੰਧਿਤ ਠੇਕੇਦਾਰ ਦੀ ਹੋਵੇਗੀ। ਇਸ ਸੜਕ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇਲਾਕੇ ਦੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਅੰਦਰ ਜਿੰਨ੍ਹਾ ਵਿਕਾਸ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਹੋਇਆ ਹੈ, ਉਨਾ ਵਿਕਾਸ ਪਿਛਲੇ 70 ਸਾਲਾਂ ਵਿਚ ਵੀ ਨਹੀਂ ਹੋ ਸਕਿਆ। ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ. ਰਸ਼ਪਾਲ ਸਿੰਘ ਢਿੱਲੋਂ, ਜੇ.ਈ. ਰਾਕੇਸ਼ ਕੁਮਾਰ ਅਤੇ ਇੰਸਪੈਕਟਰ ਜਸਵਿੰਦਰ ਸਿੰਘ, ਸੀਨੀਅਰ 'ਆਪ' ਆਗੂ ਕਸ਼ਮੀਰ ਸਿੰਘ ਬਖ਼ਤਪੁਰ, ਮਨਪ੍ਰੀਤ ਸਿੰਘ ਸਰਪੰਚ ਰੋੜਾਂਵਾਲੀ, ਗਿਆਨ ਸਿੰਘ ਬਖਤਪੁਰ, ਸੁਖਰਾਜ ਸਿੰਘ ਮਾਨ, ਮਾਸਟਰ ਰਾਜਦੀਪ ਸਿੰਘ, ਗੁਰਪ੍ਰੀਤ ਸਿੰਘ ਚਾਹਲ, ਨੰਦਨ ਸਿੰਘ ਰੰਧਾਵਾ, ਮਲੂਕ ਸਿੰਘ ਭਗਤਪੁਰ, ਸੁਰਿੰਦਰ ਸਿੰਘ ਬਖ਼ਤਪੁਰ, ਬਲਵੰਤ ਸਿੰਘ ਨੰਬਰਦਾਰ ਬਖ਼ਤਪੁਰ, ਜੋਗਾ ਸਿੰਘ ਰੋੜਾਂਵਾਲੀ ਅਤੇ ਗਗਨਦੀਪ ਸਿੰਘ ਬਖ਼ਤਪੁਰ ਹਾਜ਼ਰ ਸਨ।
ਪਿਛਲੀ ਖ਼ਬਰ ਦੋ ਔਰਤਾਂ ਸਮੇਤ 9 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ <br/> ਅਗਲੀ ਖ਼ਬਰ ਡੈਨੀਅਲ ਸਿੱਧੂ ਪੰਜਾਬ ਕਿ੍ਸਚਨ ਯੂਥ ਫੈਲੋਸ਼ਿਪ ਦੇ ਜਨਰਲ ਸਕੱਤਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।