14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਗਊ ਸੇਵਾ ਸਮਿਤੀ ਅਮਲੋਹ ਨੇ ਮੱਸਿਆ ਦਾ ਦਿਹਾੜਾ ਗਊ ਪੂਜਾ ਕਰ ਕੇ ਮਨਾਇਆ

ਅਜੀਤ ਡੈਸਕ 22-10-2025
ਅਮਲੋਹ, 21 ਅਕਤੂਬਰ (ਕੇਵਲ ਸਿੰਘ)-ਗਊ ਸੇਵਾ ਸਮਿਤੀ ਅਮਲੋਹ ਨੇ ਦੀਵਾਲੀ ਦੇ ਤਿਉਹਾਰ ਮੌਕੇ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਵਿਚ ਮੱਸਿਆ ਦਾ ਦਿਹਾੜਾ ਗਊ ਪੂਜਾ ਨਾਲ ਮਨਾਇਆ ਅਤੇ ਨਗਰ ਖੇੜੇ ਦੀ ਖ਼ੁਸ਼ੀ ਅਤੇ ਖ਼ੁਸ਼ਹਾਲੀ ਦੀ ਅਰਦਾਸ ਕੀਤੀ | ਇਸ ਮੌਕੇ ਪੰਡਿਤ ਰਵਿੰਦਰ ਰਵੀ ਨੇ ਮੰਤਰਾਂ ਦਾ ਉਚਾਰਨ ਕੀਤਾ | ਬਾਅਦ ਵਿਚ ਮਠਿਆਈ ਅਤੇ ਫਲਾਂ ਦਾ ਪ੍ਰਸ਼ਾਦ ਵੰਡਿਆ ਗਿਆ | ਇਸ ਮੌਕੇ ਪ੍ਰਧਾਨ ਭੂਸ਼ਨ ਸੂਦ ਨੇ ਦੱਸਿਆ ਕਿ ਹਰ ਮਹੀਨੇ ਦੀ ਪੂਰਨਮਾਸ਼ੀ ਅਤੇ ਮੱਸਿਆ ਮੌਕੇ ਗਊ ਪੂਜਣ ਕਰਵਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਧਾਰਮਿਕ ਗ੍ਰੰਥਾਂ ਅਨੁਸਾਰ ਗਊ ਪੂਜਾ ਸਭ ਤੋਂ ਉੱਤਮ ਪੂਜਾ ਮੰਨੀ ਗਈ ਹੈ | ਇਸ ਲਈ ਸਾਨੂੰ ਇਸ ਵਿਚ ਵਧ ਚੜ੍ਹ ਕੇ ਸ਼ਾਮਿਲ ਹੋਣਾ ਚਾਹੀਦਾ ਹੈ | ਇਸ ਮੌਕੇ ਸਮਿਤੀ ਦੇ ਸਰਪ੍ਰਸਤ ਪ੍ਰੇਮ ਚੰਦ ਸ਼ਰਮਾ, ਜਨਰਲ ਸਕੱਤਰ ਮਾਸਟਰ ਰਜੇਸ਼ ਕੁਮਾਰ, ਗਊਸ਼ਾਲਾ ਦੇ ਪ੍ਰਧਾਨ ਸ਼ਿਵ ਕੁਮਾਰ ਗਰਗ, ਸ਼ਿਵ ਕੁਮਾਰ ਗੋਇਲ, ਮਾਸਟਰ ਸੁਭਾਸ਼ ਚੰਦ, ਵਰਿੰਦਰ ਧੀਮਾਨ, ਅਸ਼ੋਕ ਗੁਪਤਾ, ਲਾਲ ਚੰਦ ਕਾਲਾ, ਡਾ. ਮਨਿੰਦਰ ਸਿੰਘ ਮਨੀ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਜਥੇਦਾਰ ਤਲਵੰਡੀ ਵਲੋਂ ਬੰਦੀ ਛੋੜ ਦਿਵਸ ਦੀ ਵਧਾਈ ਅਗਲੀ ਖ਼ਬਰ ਸਾਨੂੰ ਸਾਰੇ ਤਿਉਹਾਰ ਇਕੱਠੇ ਹੋ ਕੇ ਮਨਾਉਣੇ ਚਾਹੀਦੇ ਹਨ-ਕੌਂਸਲਰ ਬਿੰਦਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।