ਜਾਡਲਾ, 8 ਦਸੰਬਰ (ਸੁਰਿੰਦਰ ਦੁੱਗਲ) - ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਜ਼ਿਲ੍ਹਾ ਪ੍ਰੀਸ਼ਦ ਜੋਨ ਦੌਲਤਪੁਰ ਤੋਂ ਉਮੀਦਵਾਰ ਪਰਮਜੀਤ ਕੌਰ ਬੜਵਾ ਅਤੇ ਬਲਾਕ ਸੰਮਤੀ ਮੀਰਪੁਰ ਜੱਟਾਂ ਤੋਂ ਉਮੀਦਵਾਰ ਜੋਗਿੰਦਰ ਸਿੰਘ ਧੈਂਗੜਪੁਰ ਦੇ ਹੱਕ ਵਿੱਚ ਉਮੀਦਵਾਰਾਂ ਦੇ ਹੱਕ 'ਚ ਪਿੰਡ ਮੀਰਪੁਰ ਜੱਟਾਂ ਵਿਖੇ ਸੀਨੀਅਰ ਅਕਾਲੀ ਆਗੂ ਪਰਵਿੰਦਰਪਾਲ ਸਿੰਘ ਰਠੌਰ ਦੇ ਗ੍ਰਹਿ ਨਿਵਾਸ ਵਿਖੇ ਜਥੇਦਾਰ ਗੁਰਬਖ਼ਸ਼ ਸਿੰਘ ਖਾਲਸਾ ਅਤੇ ਸੁਖਵਿੰਦਰ ਸਿੰਘ ਮਿੰਟੂ ਦੀ ਅਗਵਾਈ ਹੇਠ ਭਰਵਾਂ ਇਕੱਠ ਕੀਤਾ ਗਿਆ | ਇਸ ਮੌਕੇ ਉਕਤ ਆਗੂਆਂ ਨੇ ਕਿਹਾ ਕਿ ਇਸ ਸਮੇਂ ਅਕਾਲੀ ਦਲ ਦੇ ਹੱਕ ਵਿਚ ਹਵਾ ਚੱਲ ਰਹੀ ਹੈ | ਲੋਕ ਅਕਾਲੀ ਦਲ ਦੀ ਸਰਕਾਰ ਸਮੇਂ ਸ਼ੁਰੂ ਕੀਤੀਆਂ ਗਈਆਂ ਲੋਕ ਪੱਖੀ ਯੋਜਨਾਵਾਂ ਤੋਂ ਪ੍ਰਭਾਵਿਤ ਹਨ | ਇਸ ਮੌਕੇ ਲੋਕਾਂ ਵਲੋਂ ਭਰੋਸਾ ਦਿਵਾਇਆ ਗਿਆ ਕਿ ਉਹ ਉਕਤ ਦੋਵੇਂ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਗੇ | ਇਸ ਮੌਕੇ ਪ੍ਰਮੁੱਖ ਸ਼ਖਸ਼ੀਅਤਾਂ ਦਾ ਵਿਸ਼ੇਸ਼ ਤੌਰ 'ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅਪਰ ਅਪਾਰ ਸਿੰਘ ਅਟਵਾਲ, ਮੱਖਣ ਸਿੰਘ ਫੌਜੀ, ਸ਼ੇਰ ਸਿੰਘ, ਦਲੇਰ ਸਿੰਘ, ਜੋਗਿੰਦਰ ਸਿੰਘ, ਸੁਰਜੀਤ ਸਿੰਘ ਮੁਜਫਰਪੁਰ, ਭਜਨ ਸਿੰਘ ਜਾਡਲਾ, ਗੁਰਨਾਮ ਸਿੰਘ ਜੇ. ਈ, ਸਮਸ਼ੇਰ ਸਿੰਘ, ਡਾ. ਜਸਪਾਲ ਸਿੰਘ, ਮਨਜੀਤ ਸਿੰਘ ਖਹਿਰਾ, ਸਮਸ਼ੇਰ ਸਿੰਘ ਔਲਖ, ਸੁਖਵਿੰਦਰ ਸਿੰਘ, ਕਰਨ ਸਿੰਘ ਰਾਠੌਰ, ਅਕਸ਼ ਰਾਠੌਰ, ਵਿੰਨੀ ਚੌਹਾਨ, ਅਭੀ, ਦੇਸਾ ਸਿੰਘ, ਪ੍ਰਦੁਮਨ ਸਿੰਘ, ਰਿੱਕੀ ਚੌਹਾਨ, ਜਗਨਮੋਹਨ ਸਿੰਘ ਹੈਪੀ, ਬਲਕਾਰ ਸਿੰਘ, ਬਲਬੀਰ ਸਿੰਘ, ਸਾਧੂ ਸਿੰਘ, ਰਾਣਾ ਰਾਠੌਰ, ਕਾਕਾ ਰਾਠੌਰ, ਗੁਰਜੀਤ ਸਿੰਘ, ਹਰਸ਼ ਔਜਲਾ, ਮੋਹਨ ਸਿੰਘ, ਜੁਝਾਰ ਸਿੰਘ, ਹਰਜੀਤ ਸਿੰਘ, ਨਰਿੰਦਰ ਪਾਲ ਸਿੰਘ, ਕਰਨ ਸਿੰਘ, ਅੰਮਿ੍ਤ ਲਾਲ ਛਿੱਬਾ ਆਦਿ ਵੀ ਹਾਜਰ ਸਨ |