ਬਹਿਰਾਮ, 8 ਦਸੰਬਰ (ਨਛੱਤਰ ਸਿੰਘ ਬਹਿਰਾਮ) - ਕਾਂਗਰਸ ਪਾਰਟੀ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਸਾਰੀਆਂ ਸੀਟਾਂ ਜਿੱਤ ਕੇ ਪਾਰਟੀ ਨੂੰ ਹੋਰ ਮਜ਼ਬੂਤ ਕਰੇਗੀ | ਇਹ ਸ਼ਬਦ ਜ਼ਿਲ੍ਹਾ ਵਾਈਸ ਪ੍ਰਧਾਨ ਰਜਿੰਦਰ ਸ਼ਰਮਾ ਕੁਲਥਮ ਦੀ ਪ੍ਰਧਾਨਗੀ ਵਿੱਚ ਕੁਲਥਮ ਵਿਖੇ ਪਾਰਟੀ ਉਮੀਦਵਾਰ ਦੇ ਹੱਕ 'ਚ ਕੀਤੀ ਭਰਵੀਂ ਮੀਟਿੰਗ ਮੌਕੇ ਆਖੇ | ਉਨ੍ਹਾਂ ਕਿਹਾ ਕਿ ਕੁਲਥਮ ਜ਼ੋਨ ਤੋਂ ਕਾਂਗਰਸ ਪਾਰਟੀ ਦੀ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਬਿਮਲਾ ਦੇਵੀ ਬੰਗਾ ਨੂੰ ਬਹੁਮਤ ਨਾਲ ਜਿੱਤਾਵਾਂਗੇ | ਉਪਰੰਤ ਉਨ੍ਹਾਂ ਸਾਰੇ ਲੀਡਰ ਸਾਹਿਬਾਨ, ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਕਮਲਜੀਤ ਬੰਗਾ ਸਾਬਕਾ ਮੈਂਬਰ ਜਿਲ੍ਹਾ ਪ੍ਰੀਸ਼ਦ ਸੀਨੀਅਰ ਕਾਂਗਰਸ ਆਗੂ, ਸੁਖਵਿੰਦਰ ਕੁਮਾਰ ਸਾਬਕਾ ਸਰਪੰਚ, ਹਰਭਜਨ ਸਿੰਘ ਭਰੋਲੀ ਸਾਬਕਾ ਬਲਾਕ ਪ੍ਰਧਾਨ, ਅਮਰਜੀਤ ਕਲਸੀ ਬਲਾਕ ਪ੍ਰਧਾਨ ਕਾਂਗਰਸ ਸੇਵਾ ਦਲ, ਮਾਸਟਰ ਸੁਰਿੰਦਰਪਾਲ, ਤਰਸੇਮ ਸਿੰਘ ਸਾਬਕਾ ਸਰਪੰਚ ਕੁਲਥਮ, ਅਵਤਾਰ ਚੰਦ, ਅਵਤਾਰ ਸਿੰਘ, ਕਸਤੂਰੀ ਲਾਲ, ਬਹਾਦਰ ਚੰਦ, ਪਵਨ ਕੁਮਾਰ, ਸਰਪੰਚ ਸਿਕੰਦਰ ਜੰਡਿਆਲੀ, ਜਗਤਾਰ ਸਿੰਘ, ਕਰਨੈਲ ਸਿੰਘ, ਨਿਰਮਲ ਸਿੰਘ, ਕਪਿਲ ਦੱਤ, ਰਾਜ ਕਰਨ ਸ਼ਰਮਾ, ਰਵਿੰਦਰ ਸ਼ਰਮਾ, ਕਮਲ ਕੁਮਾਰ, ਅਵਤਾਰ ਸਿੰਘ ਤਾਰੀ, ਸੁਰਿੰਦਰਪਾਲ, ਰਾਕੇਸ਼ ਕੁਮਾਰ, ਅੰਕੂਸ਼ ਸ਼ਰਮਾ ਆਦਿ ਹਾਜ਼ਰ ਸਨ |