11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਬੰਗਾ ਦੀਆਂ 4 ਸੀਟਾਂ ਜ਼ਿਲ੍ਹਾ ਪ੍ਰੀਸ਼ਦ ਤੇ 25 ਬਲਾਕ ਸੰਮਤੀ ਸੀਟਾਂ ਲਈ ਨਾਮਜ਼ਦਗੀਆਂ ਦਾਖਲ

ਅਜੀਤ ਡੈਸਕ 05-12-2025
ਬੰਗਾ, 4 ਦਸੰਬਰ (ਸੁਰਿੰਦਰ ਸਿੰਘ ਕਰਮ ਲਧਾਣਾ, ਧਰਮਵੀਰ ਪਾਲ) - ਬੰਗਾ ਹਲਕੇ ਦੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ 4 ਅਤੇ ਬਲਾਕ ਸੰਮਤੀ ਦੀਆਂ 25 ਸੀਟਾਂ ਲਈ ਅੱਜ ਆਖਰੀ ਦਿਨ ਕੁੱਲ ਉਮੀਦਵਾਰਾਂ ਨੇ ਨਾਮਜਦਗੀ ਪੇਪਰ ਦਾਖਰ ਕੀਤੇ | ਐਸ. ਡੀ. ਐਮ ਬੰਗਾ ਦੇ ਦਫ਼ਤਰ ਵਿਖੇ ਚਾਰ ਜ਼ਿਲ੍ਹਾ ਪ੍ਰੀਸ਼ਦ ਸੀਟਾਂ ਜਿਨ੍ਹਾਂ ਵਿੱਚ ਕੁਲਥਮ, ਬਾਹੜੋਵਾਲ, ਖਟਕੜ ਕਲਾਂ ਅਤੇ ਮੁਕੰਦਪੁਰ ਜੋਨ ਲਈ ਉਮੀਦਵਾਰਾਂ ਨੇ ਪੇਪਰ ਦਾਖਲ ਕੀਤੇ | ਪੇਪਰ ਦਾਖਲ ਕਰਨ ਆਏ ਉਮੀਦਵਾਰਾਂ 'ਚ ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ, ਅਕਾਲੀ ਦਲ ਦੇ ਉਮੀਦਵਾਰਾਂ ਨੇ ਕਾਂਗਜ਼ ਦਾਖਲ ਕਰਾ ਕੇ ਮੈਦਾਨ 'ਚ ਦਾਖਲਾ ਲਿਆ | ਇਸ ਮੌਕੇ ਰਿਟਰਨਿੰਗ ਅਫ਼ਸਰ ਵਿਪਨ ਭੰਡਾਰੀ ਪੀ. ਸੀ. ਐਸ ਨੇ ਕਿਹਾ ਕਿ ਅੱਜ ਨਾਮਜਦਗੀਆਂ ਦੇ ਆਖਰੀ ਦਿਨ 3 ਵਜੇ ਤੱਕ ਸਾਰੇ ਉਮੀਦਵਾਰਾਂ ਦੇ ਪਾਰਦਰਸ਼ੀ ਢੰਗ ਨਾਲ ਪੇਪਰ ਚੈੱਕ ਕਰਕੇ ਦਾਖਲ ਕੀਤੇ ਜਾ ਰਹੇ ਹਨ | ਕਿਸੇ ਵੀ ਉਮੀਦਵਾਰ ਨੂੰ ਕੋਈ ਦਿੱਕਤ ਨਹੀਂ ਆਵੇਗੀ | ਆਮ ਆਦਮੀ ਪਾਰਟੀ ਦੇ ਹਲਕਾ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਕਿਹਾ ਕਿ ਸਾਡੀ ਪਾਰਟੀ ਦੇ ਉਮੀਦਵਾਰ ਚਾਰੇ ਹੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ 24 ਸੀਟਾਂ ਤੋਂ ਚੋਣ ਲੜ ਰਹੇ ਹਨ | ਐਸ. ਡੀ. ਐਮ ਬੰਗਾ ਦੇ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ ਲਈ 9 ਉਮੀਦਵਾਰ ਅਤੇ ਬਲਾਕ ਸੰਮਤੀ ਲਈ 50 ਦੇ ਕਰੀਬ ਉਮੀਦਵਾਰਾਂ ਨੇ ਪੇਪਰ ਦਾਖਲ ਕੀਤੇ |
ਪਿਛਲੀ ਖ਼ਬਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਬਹੁਜਨ ਸਮਾਜ ਪਾਰਟੀ ਸ਼ਾਨ ਨਾਲ ਜਿੱਤੇਗੀ ਅਗਲੀ ਖ਼ਬਰ ਅਸ਼ੋਕ ਨਾਨੋਵਾਲ ਨੂੰ ਮਿਲਿਆ ਸਮਰਥਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।