11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਅਸ਼ੋਕ ਨਾਨੋਵਾਲ ਨੂੰ ਮਿਲਿਆ ਸਮਰਥਨ

ਅਜੀਤ ਡੈਸਕ 05-12-2025
ਟੱਪਰੀਆਂ ਖੁਰਦ, 4 ਦਸੰਬਰ (ਬਲਵਿੰਦਰ ਨਾਨੋਵਾਲੀਆ) - ਸੂਬੇ ਅੰਦਰ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਸਾਬਕਾ ਸਰਪੰਚ ਅਸ਼ੋਕ ਕੁਮਾਰ ਨਾਨੋਵਾਲ ਸਮਾਜ ਸੇਵੀ ਨੂੰ ਜ਼ਿਲ੍ਹਾ ਪ੍ਰੀਸ਼ਦ ਜੋਨ ਪੋਜੇਵਾਲ ਤੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ | ਇਸੇ ਸਬੰਧ 'ਚ ਪਿੰਡ ਨਾਨੋਵਾਲ ਵਿਖੇ ਪਿੰਡ ਵਾਸੀਆਂ ਦਾ ਇੱਕ ਵਿਸ਼ੇਸ਼ ਇਕੱਤਰਤਾ ਹੋਈ | ਜਿਸ ਵਿੱਚ ਸਮੂਹ ਨਗਰ ਨਿਵਾਸੀਆਂ ਨੇ ਸ਼੍ਰੋਮਣੀ ਅਕਾਲੀ ਦਲ (ਬ) ਹਾਈ ਕਮਾਂਡ ਦਾ ਅਸ਼ੋਕ ਨਾਨੋਵਾਲ ਨੂੰ ਉਮੀਦਵਾਰ ਬਣਾਉਣ 'ਤੇ ਧੰਨਵਾਦ ਕੀਤਾ | ਇਸ ਮੌਕੇ ਪਿੰਡ ਵਾਸੀਆਂ ਨੇ ਐਲਾਨ ਕੀਤਾ ਕਿ ਅਸ਼ੋਕ ਨਾਨੋਵਾਲ ਨੂੰ ਭਾਰੀ ਬਹੁਮਤ ਨਾਲ ਜਿਤਾਉਣ 'ਚ ਉਹ ਕੋਈ ਕਸਰ ਬਾਕੀ ਨਹੀ ਛੱਡਣਗੇ | ਇਸ ਮੌਕੇ ਚੌਧਰੀ ਬਲਦੇਵ ਕਸਾਣਾ ਸਰਪੰਚ, ਰਵੀ ਕਾਂਤ ਭੂੰਬਲਾ ਸਾਬਕਾ ਸਰਪੰਚ, ਚੌਧਰੀ ਤੀਰਥ ਰਾਮ ਭੂੰਬਲਾ, ਧਰਮਵੀਰ ਭੂੰਬਲਾ, ਮਨੋਹਰ ਲਾਲ ਕਸਾਣਾ ਅਤੇ ਠੇਕੇਦਾਰ ਜਸਪਾਲ ਭੂੰਬਲਾ ਨੇ ਸਮੁੱਚੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਪਿੰਡ ਵਾਸੀ ਅਸ਼ੋਕ ਨਾਨੋਵਾਲ ਦੇ ਇਲੈਕਸ਼ਨ ਨੂੰ ਆਪਣਾ ਇਲੈਕਸ਼ਨ ਸਮਝ ਕੇ ਹਰ ਸੰਭਵ ਯਤਨ ਕਰਨ | ਇਸ ਮੌਕੇ ਸ: ਜੋਗਿੰਦਰ ਸਿੰਘ ਅਟਵਾਲ ਸੀ: ਅਕਾਲੀ ਆਗੂ, ਰਮਨ ਨੰਦ ਲਾਲ ਕਰੀਮਪੁਰ ਧਿਆਨੀ, ਮਨਜੀਤ ਸਿੰਘ, ਪਿ੍ੰਸੀਪਲ ਸੁਖਦੇਵ ਸਿੰਘ, ਹਰਮੇਸ਼ ਲਾਲ, ਗੁਰਦੇਵ ਕਸਾਣਾ, ਚੌਧਰੀ ਗੁਰਮੀਤ ਲਾਲ, ਮਨੋਹਰ ਲਾਲ, ਠੇਕੇਦਾਰ ਚਮਨ ਲਾਲ, ਕਮਲਦੇਵ ਚੂਹੜਾ, ਸੁਰਜੀਤ ਲਾਲ, ਵਿੱਕੀ, ਬਲਵੀਰ ਸਿੰਘ, ਵਿੱਕੀ, ਕਿਰਤ ਕਿਪਾਲ, ਸੁਭਾਸ਼ ਚੰਦਰ, ਵਿਜੈ ਕੁਮਾਰ ਕੁੱਕੜ ਸੂਹਾ ਅਤੇ ਨਰੇਸ਼ ਕੁਮਾਰ ਬਾਂਠ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਬੰਗਾ ਦੀਆਂ 4 ਸੀਟਾਂ ਜ਼ਿਲ੍ਹਾ ਪ੍ਰੀਸ਼ਦ ਤੇ 25 ਬਲਾਕ ਸੰਮਤੀ ਸੀਟਾਂ ਲਈ ਨਾਮਜ਼ਦਗੀਆਂ ਦਾਖਲ ਅਗਲੀ ਖ਼ਬਰ ਸਾਹਦੜਾ ਜ਼ੋਨ ਤੋਂ ਨੀਲਮ ਕੁਮਾਰੀ ਨੇ ਬਲਾਕ ਸੰਮਤੀ ਲਈ ਕੀਤੇ ਕਾਗਜ਼ ਦਾਖਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।