ਮਜਾਰੀ/ਸਾਹਿਬਾ, 4 ਦਸੰਬਰ (ਨਿਰਮਲਜੀਤ ਸਿੰਘ ਚਾਹਲ)-ਪੰਜਾਬ ਅੰਦਰ 14 ਦਸੰਬਰ ਨੂੰ ਹੋਣ ਜਾ ਰਹੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਆਖ਼ਰੀ ਦਿਨ ਹੋਣ ਕਰਕੇ ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਨੀਲਮ ਕੁਮਾਰੀ ਪਿੰਡ ਚਣਕੋਈ ਨੇ ਬਲਾਕ ਸੰਮਤੀ ਸਾਹਦੜਾ ਜੋਨ ਲਈ ਆਗੂਆਂ ਦੀ ਹਾਜ਼ਰੀ ਵਿਚ ਸਬ-ਡਵੀਜ਼ਨ ਬਲਾਚੌਰ ਵਿਖੇ ਐਸ.ਡੀ.ਐਮ ਮੈਡਮ ਕਿ੍ਤਕਾ ਗੋਇਲ ਦੇ ਦਫ਼ਤਰ ਜਾ ਕੇ ਕਾਗਜ਼ ਦਾਖਲ ਕੀਤੇ ਗਏ | ਇਸ ਜ਼ੋਨ ਵਿਚ ਸਾਹਦੜਾ, ਗੁੱਲਪੁਰ, ਚਣਕੋਈ ਤੇ ਕੌਲਗੜ੍ਹ ਚਾਰ ਪਿੰਡ ਪੈਂਦੇ ਹਨ | ਇਸ ਮੌਕੇ ਚੌਧਰੀ ਰਮਨ ਨੰਦ ਲਾਲ, ਰਣਵੀਰ ਸਿੰਘ ਭੱਟੀ, ਗੁਰਦੀਪ ਸਿੰਘ ਬਕਾਪੁਰ, ਜੋਗਿੰਦਰ ਸਿੰਘ ਅਟਵਾਲ, ਹਜ਼ੂਰਾ ਸਿੰਘ ਪੈਲੀ, ਅਜਮੇਰ ਸਿੰਘ ਭਾਰਾਪੁਰ ਆਦਿ ਹਾਜ਼ਰ ਸਨ |