ਮੱਲਪੁਰ ਅੜਕਾਂ, 4 ਦਸੰਬਰ (ਮਨਜੀਤ ਸਿੰਘ ਜੱਬੋਵਾਲ) ਸੈਕਰਡ ਸਟੈਨਫੋਰਡ ਸਕੂਲ ਡਘਾਮ ਵਿਖੇ ਹਿੰਦ ਦੀ ਚਾਦਰ ਦੇ ਰਾਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਉਨਾਂ ਦੇ ਜੀਵਨ 'ਤੇ ਅਧਾਰਿਤ ਇੱਕ ਧਾਰਮਿਕ ਪ੍ਰੀਖਿਆ ਕਰਵਾਈ ਗਈ | ਜਿਸ ਵਿੱਚ 1100 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ ਜਿਸ ਵਿੱਚੋਂ 9ਵੀਂ ਤੋਂ 12ਵੀਂ ਜਮਾਤ 'ਚੋਂ ਤਰਨਪ੍ਰੀਤ ਕੌਰ ਜੱਬੋਵਾਲ ਪੁੱਤਰੀ ਮਨਜੀਤ ਸਿੰਘ ਜੱਬੋਵਾਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | 5ਵੀਂ ਤੋਂ 8ਵੀਂ ਜਮਾਤ ਵਿਚੋਂ ਰਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਪ੍ਰੀਤ ਸਿੰਘ ਸੰਘਾ ਤੇ ਸਿਮਰਨਜੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਹਰਮਨਜੋਤ ਸਿੰਘ ਤੇ ਗੁਰਨੂਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਨਾਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪਿ੍ੰ. ਆਸ਼ੂ ਸ਼ਰਮਾ ਤੇ ਸਮੂਹ ਸਟਾਫ਼ ਨੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਬਲਜੀਤ ਸਿੰਘ, ਜੋਤੀ ਕੋਸ਼ਲ, ਅਮਨਦੀਪ ਕੌਰ, ਹੈਨਾ ਸ਼ਰਮਾ, ਨਵੀਨ ਕੌਰ, ਅਨੀਤਾ ਤੇ ਹੋਰ ਮੈਂਬਰ ਹਾਜ਼ਰ ਸਨ |