ਔੜ/ਝਿੰਗੜਾਂ, 4 ਦਸੰਬਰ (ਕੁਲਦੀਪ ਸਿੰਘ ਝਿੰਗੜ)-ਸ਼ਨੀ ਦੇਵ ਮੰਦਿਰ ਝਿੰਗੜਾਂ ਵਿਖੇ ਪੰਡਿਤ ਕਾਂਸ਼ੀ ਰਾਮ ਬੰਗਿਆਂ ਵਾਲੇ ਦੀ ਰਹਿਨੁਮਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਨੀ ਦੇਵਤਾ ਦੇ ਮੂਰਤੀ ਸਥਾਪਨਾ ਦਿਵਸ ਅਤੇ ਸ੍ਰੀ ਹਨੂੰਮਾਨ, ਸ੍ਰੀ ਰਾਧਾ-ਕਿ੍ਸ਼ਨ ਦੀ ਮੂਰਤੀ ਸਥਾਪਨਾ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਦੁਪਹਿਰ 12 ਵਜੇ ਸ੍ਰੀ ਹਨੂੰਮਾਨ, ਸ੍ਰੀ ਰਾਧਾ-ਕਿ੍ਸ਼ਨ ਦੀ ਮੂਰਤੀ ਸਥਾਪਿਤ ਕਰਨ ਉਪਰੰਤ ਹਵਨ ਪੂਜਾ ਕੀਤੀ ਗਈ, ਉਪਰੰਤ ਪੰਡਾਲ ਸਜਾਏ ਗਏ | ਜਿਸ ਵਿੱਚ ਨਾਮਵਰ ਗਾਇਕ ਸਾਬਰੀ ਖ਼ਾਨਪੁਰ ਤੇ ਗਾਇਕਾ ਪੰਕਜ਼ ਪਰੀ ਫਗਵਾੜਾ, ਪਰਮਿੰਦਰ ਰੱਲ ਨੇ ਸ਼ਨੀ ਦੇਵ, ਸ੍ਰੀ ਹਨੂੰਮਾਨ ਅਤੇ ਸ੍ਰੀ ਰਾਧਾ-ਕਿ੍ਸ਼ਨ ਦੀ ਮਹਿਮਾ ਦਾ ਗੁਣਗਾਨ ਕਰਕੇ ਪੰਡਾਲ ਵਿੱਚ ਬੈਠੀਆਂ ਸੰਗਤਾਂ ਦੀਆਂ ਤਾੜੀਆਂ ਦੀ ਵਾਹ-ਵਾਹ ਖੱਟੀ | ਉਪਰੰਤ ਮੁੱਖ ਪ੍ਰਬੰਧਕ ਪੰਡਿਤ ਵੀ.ਕੇ ਜੌਹਲ ਨੇ ਸਮੂਹ ਸੰਗਤਾਂ ਦੇ ਭਲੇ 'ਤੇ ਕੰਮਾਂ-ਕਾਰਾਂ ਦੀ ਚੜ੍ਹਦੀਕਲਾ ਦੀ ਅਰਦਾਸ ਬੇਨਤੀ ਕੀਤੀ ਤੇ ਮੂਰਤੀ ਸਥਾਪਨਾ ਸਮਾਗਮ ਦੀ ਸਮੂਹ ਸੰਗਤ ਨੂੰ ਵਧਾਈ ਦਿੱਤੀ | ਉਨਾਂ ਪ੍ਰਸਿੱਧ ਗਾਇਕ ਸਾਬਰੀ ਖ਼ਾਨਪੁਰ ਤੇ ਪੰਕਜ਼ ਪਰੀ, ਡਾ. ਪ੍ਰਸ਼ੋਤਮ ਲਾਲ, ਡਾ. ਗੁਰਪ੍ਰੀਤ ਸਾਧਪੁਰੀ, ਰਾਮਜੀ ਦਾਸ, ਰਾਜਿੰਦਰ ਪਾਂਡੇ, ਬਲਵਿੰਦਰ ਸਿੰਘ ਝਿੰਗੜ, ਐਨ.ਕੇ.ਐਨ, ਸੰਤੋਖ ਸਿੰਘ, ਨਰਿੰਦਰ ਸਿੰਘ ਮਹਿਰਮਪੁਰ, ਕੁਲਦੀਪ ਸਿੰਘ, ਹਰਦੀਪ ਸਿੰਘ ਆਦਿ ਸਹਿਯੋਗੀ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਪੰਡਿਤ ਕਾਂਸ਼ੀ ਰਾਮ, ਪੰਡਿਤ ਛੱਜੂ ਰਾਮ, ਬਾਲੂ ਰਾਮ, ਅਮਿਤ ਕੁਮਾਰ, ਰਾਜਨ ਸ਼ਰਮਾ, ਰੁਦਰਾ ਸ਼ਰਮਾ, ਅਰਮਾਨ ਸ਼ਰਮਾ, ਪੰਡਿਤ ਸੀਤਾ ਰਾਮ, ਵਿਨੋਦ ਕੁਮਾਰ, ਪੰਡਿਤ ਗੋਪੀ ਫਿਲੌਰ, ਪ੍ਰਦੀਪ ਫਗਵਾੜਾ, ਹਿਮਾਂਸ਼ੂ ਸ਼ਰਮਾ, ਬਹਾਦਰ ਮਹਿਮੀ ਅਧਿਕਾਰਤ ਪੰਚ, ਨੇਕਾ ਗੁਣਾਚੌਰ ਆਦਿ ਹਾਜ਼ਰ ਸਨ |