ਸੜੋਆ, 4 ਦਸੰਬਰ (ਹਰਮੇਲ ਸਹੂੰਗੜਾ) - ਥਾਣਾ ਮੁਖੀ ਸਤਨਾਮ ਸਿੰਘ ਪੋਜੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ.ਐਸ.ਆਈ ਗਗਨਦੀਪ ਸਿੰਘ ਪੁਲਿਸ ਚੌਂਕੀ ਸੜੋਆ ਪੁਲਿਸ ਪਾਰਟੀ ਸਮੇਤ ਬ੍ਰਾਏ ਜਾਂਚ ਬਾ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਥਾਣਾ ਪੋਜੇਵਾਲ ਤੋਂ ਕੁੱਲਪੁਰ ਹੁੰਦੇ ਹੋਏ ਪਿੰਡ ਸੜੋਆ ਤੋਂ ਵਾਪਸ ਥਾਣਾ ਪੋਜੇਵਾਲ ਨੂੰ ਜਾ ਰਹੇ ਸੀ ਜਦੋਂ ਪੁਲਿਸ ਪਾਰਟੀ ਪਿੰਡ ਸੜੋਆ ਇੱਟਾਂ ਦੇ ਭੱਠੇ ਕੋਲ ਪਹੁੰਚੀ ਤਾਂ ਇੱਕ ਨੌਜਵਾਨ ਪਿੰਡ ਕੁੱਕੜ ਮਜਾਰਾ ਸਾਈਡ ਤੋਂ ਪੈਦਲ ਆਉਂਦਾ ਦਿਖਾਈ ਦਿੱਤਾ | ਸਾਹਮਣੇ ਆਉਂਦੀ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਾਮ ਆਪਣੇ ਸੱਜੇ ਹੱਥ ਨਾਲ ਪਜਾਮੇ ਦੀ ਸੱਜੀ ਜੇਬ ਵਿੱਚੋਂ ਕਾਲੇ ਰੰਗ ਦਾ ਲਿਫਾਫਾ ਪਲਾਸਟਿਕ ਕੱਢ ਕੇ ਝਾੜੀਆਂ ਵਿੱਚ ਸੁੱਟ ਦਿੱਤਾ ਤੇ ਇੱਕਦਮ ਪਿੱਛੇ ਨੂੰ ਮੁੜਨ ਲੱਗਾ ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਉਸਨੂੰ ਕਾਬੂ ਕਰਕੇ ਉਸ ਦਾ ਨਾਂਅ ਪਤਾ ਤੇ ਪੁੱਛਿਆ ਤੇ ਸੁੱਟਿਆ ਹੋਇਆ ਕਾਲੇ ਰੰਗ ਦੇ ਲਿਫਾਫੇ ਬਾਰੇ ਪੁੱਛਿਆ ਜਿਸ ਨੇ ਕਿਹਾ ਕਿ ਇਸ 'ਚ ਹੈਰੋਇਨ ਹੈ ਅਤੇ ਉਸਨੇ ਆਪਣਾ ਨਾਂ ਅਜੇ ਕੁਮਾਰ ਪੁੱਤਰ ਲੇਟ ਰਾਮਪਾਲ ਵਾਸ਼ੀ ਮਾਲੇਵਾਲ ਥਾਣਾ ਪੋਜੇਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ | ਉਪਰੰਤ ਉਸ ਲਿਫਾਫੇ ਦੀ ਤਲਾਸ਼ੀ ਲੈਣ 'ਤੇ ਉਸ ਵਿੱਚੋਂ ਤਿੰਨ ਗ੍ਰਾਮ ਹੈਰੋਇਨ ਬਰਾਮਦ ਹੋਈ |