12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਸਰਪੰਚ ਦਿਲਬਾਗ ਸਿੰਘ ਤੇ ਸਮੂਹ ਮੈਂਬਰਾਂ ਵਲੋਂ ਸ: ਚੈਨ ਸਿੰਘ ਬੋਲਾ ਤੇ ਮਾਤਾ ਮਹਿੰਦਰ ਕੌਰ ਬੋਲਾ ਕੈਨੇਡਾ ਨੌਰਾ ਨੂੰ ਕੀਤਾ ਸਨਮਾਨਿਤ

ਅਜੀਤ ਡੈਸਕ 05-12-2025

ਬੰਗਾ, 4 ਦਸੰਬਰ (ਕੁਲਦੀਪ ਸਿੰਘ ਪਾਬਲਾ) - ਉੱਘੇ ਸਮਾਜ ਸੇਵੀ ਗਰੀਬਾਂ ਦੇ ਮਸੀਹੇ ਸਰਦਾਰ ਚੈਨ ਸਿੰਘ ਬੋਲਾ ਅਤੇ ਮਾਤਾ ਮਹਿੰਦਰ ਕੌਰ ਬੋਲਾ ਕੈਨੇਡਾ ਪਿੰਡ ਨੌਰਾ ਵਿੱਚ ਵਿਕਾਸ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ | ਜਿਵੇਂ ਪਿੰਡ ਵਿੱਚ ਪਾਰਕ ਬਣਾਉਣ ਲਈ 6 ਲੱਖ 50 ਹਜ਼ਾਰ ਰੁਪਏ ਦੀ ਰਾਸ਼ੀ ਦਾਨ ਕਰਕੇ ਉਸ ਨੂੰ ਤਿਆਰ ਕਰਵਾਇਆ ਗਿਆ ਅਤੇ ਪਿੰਡ ਵਿੱਚ ਸੰਤ ਬਾਬਾ ਸੇਵਾ ਸਿੰਘ ਯਾਦ 'ਚ ਬਣਾਈ ਗਈ ਡਿਸਪੈਂਸਰੀ 'ਚ ਪਿੰਡ ਦੇ ਮਰੀਜ਼ਾਂ ਲਈ ਦਵਾਈ ਦੇਣ ਲਈ ਡਾਕਟਰ ਸਾਹਿਬ ਦਾ ਪ੍ਰਬੰਧ ਕੀਤਾ ਗਿਆ | ਉਸ ਨੂੰ ਇੱਕ ਸਾਲ ਦੇ ਇੱਕ ਲੱਖ 20 ਹਜਾਰ ਰੁਪਏ ਸਲਾਨਾ ਦਿੰਦੇ ਹਨ ਅਤੇ ਅੱਖਾਂ ਦਾ ਆਪਰੇਸ਼ਨ ਕੈਂਪ ਸਲਾਨਾ ਲਗਾਉਂਦੇ ਹਨ | ਇਸ ਉਪਰੰਤ ਪਿੰਡ 'ਚ ਗਲੀਆਂ ਦੀ ਸਫਾਈ ਲਈ ਜਮਾਂਦਾਰ ਨੂੰ ਤਨਖਾਹ ਦੇਣ ਦੀ ਵੀ ਸੇਵਾ ਕਰਦੇ ਹਨ ਅਤੇ ਹੋਰ ਪਿੰਡ ਦੇ ਵਿਕਾਸ ਕੰਮਾਂ ਲਈ ਵੀ ਆਪਣਾ ਤਨ, ਮਨ, ਧਨ ਨਾਲ ਸਹਿਯੋਗ ਦਿੰਦੇ ਹਨ | ਇਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਪਿੰਡ ਨੌਰਾ ਦੇ ਸਰਪੰਚ ਸਰਦਾਰ ਦਿਲਬਾਗ ਸਿੰਘ ਪਾਬਲਾ ਅਤੇ ਸਮੂਹ ਗ੍ਰਾਮ ਪੰਚਾਇਤ ਮੈਂਬਰ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਸਰਦਾਰ ਚੈਨ ਸਿੰਘ ਬੋਲਾ ਅਤੇ ਮਾਤਾ ਮਹਿੰਦਰ ਕੌਰ ਬੋਲਾ ਕੈਨੇਡਾ ਨੂੰ ਉਹਨਾਂ ਦੇ ਗ੍ਰਹਿ ਵਿਖੇ ਜਾ ਕੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਸਰਪੰਚ ਦਿਲਬਾਗ ਸਿੰਘ ਪਾਬਲਾ ਨੇ ਸਰਦਾਰ ਚੈਨ ਸਿੰਘ ਬੋਲਾ ਅਤੇ ਮਾਤਾ ਮਹਿੰਦਰ ਕੌਰ ਬੋਲਾ ਦਾ ਸਨਮਾਨ ਕਰਦੇ ਹੋਏ ਕਿਹਾ ਕਿ ਇਨ੍ਹਾਂ ਨੂੰ ਪ੍ਰਮਾਤਮਾ ਵੱਲੋਂ ਸਮਾਜ ਸੇਵੀ ਅਤੇ ਹੋਰ ਪਿੰਡਾਂ ਦੇ ਵਿਕਾਸ ਕੰਮ ਕਰਵਾਉਣ ਲਈ ਕਿਰਪਾ ਕੀਤੀ ਹੋਈ ਹੈ | ਇਸ ਮੌਕੇ ਸਰਪੰਚ ਦਿਲਬਾਗ ਸਿੰਘ ਪਾਬਲਾ, ਸ: ਚੈਨ ਸਿੰਘ ਬੋਲਾ, ਮਾਤਾ ਮਹਿੰਦਰ ਕੌਰ ਬੋਲਾ ਕੈਨੇਡਾ, ਸੁਖਜਿੰਦਰ ਸਿੰਘ ਅਜ਼ਾਦ ਨੌਰਾ, ਹਰਜਿੰਦਰ ਸਿੰਘ ਨੰਬਰਦਾਰ, ਮਿੱਤ ਸਿੰਘ ਪੰਚ, ਮੋਹਣ ਸਿੰਘ ਮੀਤ ਪ੍ਰਧਾਨ, ਬਲਵਿੰਦਰ ਸਿੰਘ, ਵਿਜੇ ਕੁਮਾਰ, ਬਲਵਿੰਦਰ ਸੋਗੀ, ਪਰਮਜੀਤ ਸਿੰਘ, ਬਲਵੀਰ ਸਿੰਘ ਭਾਟੀਆ, ਪੂਨਮ ਸੈਣੀ ਪੰਚ, ਗੁਰਦੀਪ ਕੌਰ, ਗੋਗੀ ਅਤੇ ਸਮੂਹ ਪਤਵੰਤੇ ਸੱਜਣ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕਰਕੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰੇ ਸਰਕਾਰ-ਆਗੂ ਅਗਲੀ ਖ਼ਬਰ ਤਿੰਨ ਗ੍ਰਾਮ ਹੈਰੋਇਨ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।