24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਵਿਸ਼ਵਕਰਮਾ ਦਿਵਸ ਮੌਕੇ ਹਰਜੋਤ ਕੌਰ ਲੋਹਟੀਆ ਵਲੋਂ ਲੋਕਾਂ ਨੂੰ ਮੁਬਾਰਕਬਾਦ

ਅਜੀਤ ਡੈਸਕ 22-10-2025
ਬੰਗਾ, 21 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ, ਕੁਲਦੀਪ ਸਿੰਘ ਪਾਬਲਾ)-ਵਿਸ਼ਵਕਰਮਾ ਦਿਵਸ ਮੌਕੇ 'ਤੇ ਜਰਨਲ ਸਕੱਤਰ ਪੰਜਾਬ ਵੋਮੈਨ ਵਿੰਗ ਹਰਜੋਤ ਕੌਰ ਲੋਹਟੀਆ ਨੇ ਸਾਰੇ ਮਿਹਨਤੀ ਲੋਕਾਂ, ਕਾਰੀਗਰਾਂ, ਇੰਜੀਨੀਅਰਾਂ ਤੇ ਉਦਯੋਗਕਾਰਾਂ ਨੂੰ ਮੁਬਾਰਕਬਾਦ ਦਿੱਤੀ | ਉਨ੍ਹਾਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਸਿਰਜਣਹਾਰ, ਕਲਾ ਦੇ ਮਾਹਰ ਤੇ ਮਿਹਨਤ ਦੇ ਪ੍ਰਤੀਕ ਹਨ | ਸਾਡੇ ਦੇਸ਼ ਦੀ ਤਰੱਕੀ ਦਾ ਅਸਲੀ ਅਧਾਰ ਮਿਹਨਤੀ ਵਰਗ ਹੈ, ਜਿਹੜਾ ਆਪਣੀ ਕਲਾ, ਮਿਹਨਤ ਤੇ ਹੁਨਰ ਨਾਲ ਰੋਜ਼ਾਨਾ ਨਵੇਂ ਵਿਕਾਸ ਦੇ ਦਰਵਾਜ਼ੇ ਖੋਲ੍ਹ ਰਿਹਾ ਹੈ | ਹਰਜੋਤ ਲੋਹਟੀਆ ਨੇ ਕਿਹਾ ਕਿ ਵਿਸ਼ਵਕਰਮਾ ਦਿਵਸ ਸਾਨੂੰ ਇਹ ਸਿਖਾਉਂਦਾ ਹੈ ਕਿ ਹਰ ਕੰਮ ਇਮਾਨਦਾਰੀ ਤੇ ਸਮਰਪਣ ਨਾਲ ਕਰਨਾ ਸਭ ਤੋਂ ਵੱਡੀ ਭਗਤੀ ਹੈ | ਅੱਜ ਦੇ ਦਿਨ ਅਸੀਂ ਇਹ ਪ੍ਰਣ ਕਰੀਏ ਕਿ ਮਿਹਨਤ ਨੂੰ ਆਪਣਾ ਮਾਣ ਸਮਝੀਏ ਤੇ ਕਲਾ ਤੇ ਕਾਰੀਗਰੀ ਦਾ ਸਨਮਾਨ ਕਰੀਏ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮਜ਼ਦੂਰਾਂ ਤੇ ਛੋਟੇ ਕਾਰੀਗਰਾਂ ਲਈ ਕਈ ਭਲਾਈ ਯੋਜਨਾਵਾਂ ਚਲਾਈਆਂ ਗਈਆਂ ਹਨ ਤਾਂ ਜੋ ਉਹ ਆਪਣੀ ਜ਼ਿੰਦਗੀ ਦਾ ਮਿਆਰ ਸੁਧਾਰ ਸਕਣ | ਅੰਤ ਵਿਚ ਹਰਜੋਤ ਲੋਹਟੀਆ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਵਿਸ਼ਵਕਰਮਾ ਜੀ ਦੀ ਅਸੀਸ ਨਾਲ ਸਾਡਾ ਪੰਜਾਬ ਖੁਸ਼ਹਾਲੀ ਤੇ ਤਰੱਕੀ ਦੇ ਰਸਤੇ 'ਤੇ ਅੱਗੇ ਵਧਦਾ ਰਹੇਗਾ |
ਪਿਛਲੀ ਖ਼ਬਰ ਗੁਰਦੁਆਰਾ ਦੇਹਰਾ ਸਾਹਿਬ ਗੋਬਿੰਦਪੁਰ ਵਿਖੇ ਸ਼ਤਾਬਦੀ ਸਮਾਗਮਾਂ ਸੰਬੰਧੀ ਮੀਟਿੰਗ ਅਗਲੀ ਖ਼ਬਰ ਸਾਲਾਨਾ ਛਿੰਝ ਮੇਲਾ ਦੇਨੋਵਾਲ ਕਲਾਂ ਵਿਖੇ ਕੱਲ੍ਹ-ਬਾਬਾ ਸੋਹਣ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।