24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਸਾਲਾਨਾ ਛਿੰਝ ਮੇਲਾ ਦੇਨੋਵਾਲ ਕਲਾਂ ਵਿਖੇ ਕੱਲ੍ਹ-ਬਾਬਾ ਸੋਹਣ ਸਿੰਘ

ਅਜੀਤ ਡੈਸਕ 22-10-2025
ਬੰਗਾ, 21 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਵੱਡਾ ਰੌਜ਼ਾ ਲੱਖ ਦਾਤਾ ਪੀਰ ਪਿੰਡ ਦੇਨੋਵਾਲ ਕਲਾਂ ਵਿਖੇ ਬਾਬਾ ਨਗਾਈਆ ਰਾਮ ਦੀ ਬਰਸੀ ਨੂੰ ਸਮਰਪਿਤ 23 ਅਕਤੂਬਰ ਨੂੰ ਗੱਦੀ ਨਸ਼ੀਨ ਬਾਬਾ ਸੋਹਣ ਸਿੰਘ, ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਐਨ. ਆਰ. ਆਈ. ਵੀਰ ਤੇ ਇਲਾਕੇ ਦੇ ਸਹਿਯੋਗ ਨਾਲ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਬਾਬਾ ਸੋਹਣ ਸਿੰਘ ਨੇ ਦੱਸਿਆ ਕਿ 22 ਅਕਤੂਬਰ ਨੂੰ ਮੈਂਟਲ ਰਾਮ ਸ਼ਿੰਗਾਰਾ ਦੀ ਪਾਰਟੀ ਵਲੋਂ ਰਾਤ 9 ਵਜੇ ਡਰਾਮਾ ਪੇਸ਼ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਛਿੰਝ ਮੇਲੇ ਦਾ ਅਖਾੜਾ ਬੰਗਾ ਰੋਡ ਗੜ੍ਹਸ਼ੰਕਰ ਮਾਰਗ ਐਮ. ਪੀ. ਰਿਸੋਰਟ ਦੇ ਨਜ਼ਦੀਕ ਕਰਵਾਇਆ ਜਾਵੇਗਾ | ਅਖਾੜੇ ਵਿਚ ਹੋਰਨਾਂ ਕੁਸ਼ਤੀਆਂ ਤੋਂ ਇਲਾਵਾ ਸਪੈਸ਼ਲ ਕੁਸ਼ਤੀ ਦੇ ਪਹਿਲਵਾਨ ਸਿਮਰਨ ਤੇ ਜਸ਼ਨ ਭਾਰਟਾ ਵਿਚਕਾਰ ਮੁਕਾਬਲਾ ਕਰਵਾਇਆ ਜਾਵੇਗਾ ਅਤੇ ਆਖਰ ਵਿਚ ਪਟਕੇ ਦੀ ਕੁਸ਼ਤੀ ਦੇ ਪਹਿਲਵਾਨ ਗੌਰਵ ਮਾਛੀਵਾੜਾ ਤੇ ਚਾਂਦੀ ਜੱਖੋਵਾਲ ਪਹਿਲਵਾਨ ਵਿਚਕਾਰ ਮੁਕਾਬਲਾ ਕਰਵਾਇਆ ਜਾਵੇਗਾ | ਬਾਬਾ ਸੋਹਣ ਸਿੰਘ ਨੇ ਦੱਸਿਆ ਕਿ ਇਸ ਅਖਾੜੇ 'ਚ ਸੱਦੇ ਹੋਏ ਪਹਿਲਵਾਨ ਭਾਗ ਲੈ ਸਕਣਗੇ |
ਪਿਛਲੀ ਖ਼ਬਰ ਵਿਸ਼ਵਕਰਮਾ ਦਿਵਸ ਮੌਕੇ ਹਰਜੋਤ ਕੌਰ ਲੋਹਟੀਆ ਵਲੋਂ ਲੋਕਾਂ ਨੂੰ ਮੁਬਾਰਕਬਾਦ ਅਗਲੀ ਖ਼ਬਰ ਸ਼ਿਵ ਚੰਦ ਪਬਲਿਕ ਹਾਈ ਸਕੂਲ ਵਿਖੇ ਗ੍ਰੀਨ ਦੀਵਾਲੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।