ਸ਼ਿਵ ਚੰਦ ਪਬਲਿਕ ਹਾਈ ਸਕੂਲ ਵਿਖੇ ਗ੍ਰੀਨ ਦੀਵਾਲੀ ਮਨਾਈ
ਅਜੀਤ ਡੈਸਕ
22-10-2025
ਇਸ ਮੌਕੇ ਬੱਚਿਆਂ ਨੇ ਮਿੱਟੀ ਦੇ ਗਮਲਿਆਂ ਵਿਚ ਰੰਗ-ਬਿਰੰਗੇ ਫੁੱਲਾਂ ਦੇ ਬੂਟੇ ਲਗਾ ਕੇ ਪੰਜਾਬ ਨੂੰ ਹਰਾ-ਭਰਾ ਬਣਾਉਣ ਦਾ ਸੁਨੇਹਾ ਦਿੱਤਾ | ਬੱਚਿਆਂ ਨੇ ਆਪਣੀਆਂ ਜਮਾਤਾਂ ਵਿਚ ਥੀਮ ਆਧਾਰਿਤ ਰੰਗੋਲੀਆਂ ਬਣਾਈਆਂ, ਜਿਨ੍ਹਾਂ ਦੇ ਸੁਨੇਹੇ ਸਨ 'ਧਰਤੀ ਬਚਾਓ, ਪਾਣੀ ਬਚਾਓ, ਤੇ ਵੱਡਿਆਂ ਦਾ ਸਤਿਕਾਰ ਕਰੋ | ਵਿਦਿਆਰਥੀਆਂ ਨੇ ਸਕੂਲ ਦੇ ਹਰ ਕੋਨੇ ਵਿਚ ਆਪਣੀ ਕਲਾ ਤੇ ਸੱਭਿਆਚਾਰਕ ਰੰਗ ਭਰਿਆ | ਸਕੂਲ ਦੇ ਚੇਅਰਮੈਨ ਮਨਜੀਤ ਸਿੰਘ ਢਾਹ ਤੇ ਪਿ੍ੰਸੀਪਲ ਸੰਦੀਪ ਚਾਵਲਾ ਨੇ ਵਿਦਿਆਰਥੀਆਂ ਨੂੰ ਦੀਵਾਲੀ ਦੀ ਵਧਾਈ ਦਿੰਦੇ ਹੋਏ ਕਿਹਾ ਵਿਦਿਆਰਥੀਆਂ ਵਲੋਂ ਮਨਾਈ ਗ੍ਰੀਨ ਦੀਵਾਲੀ ਨੇ ਜਿੱਥੇ ਸਮਾਜ ਲਈ ਵਾਤਾਵਰਨ ਨੂੰ ਬਚਾਉਣ ਦਾ ਸੁਨੇਹਾ ਦਿੱਤਾ ਉਥੇ ਵਿਦਿਆਰਥੀਆਂ ਵਿਚ ਪ੍ਰੇਮ ਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਜਗਾਉਂਦਾ ਹੈ | ਇਸ ਮੌਕੇ ਸਮੂਹ ਸਕੂਲ ਅਧਿਆਪਕ ਵੀ ਹਾਜ਼ਰ ਸਨ |