ਬੰਗਾ, 21 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰਦੁਆਰਾ ਦੇਹਰਾ ਸਾਹਿਬ ਗੋਬਿੰਦਪੁਰ ਵਿਖੇ ਇਸ ਇਲਾਕੇ ਦੇ ਵੱਖ-ਵੱਖ ਛੇ ਪਿੰਡਾਂ 'ਚ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਤਾਬਦੀ ਮੌਕੇ ਕਰਵਾਏ ਜਾਣ ਵਾਲੇ ਛੇ ਲੜੀਵਾਰ ਗੁਰਮਤਿ ਸਮਾਗਮਾਂ ਸੰਬੰਧੀ ਸੰਗਤਾਂ ਦੀ ਭਰਵੀਂ ਮੀਟਿੰਗ ਹੋਈ | ਸਮਾਗਮਾਂ ਸੰਬੰਧੀ ਪ੍ਰਬੰਧਕ ਸੇਵਾਦਾਰਾਂ ਨੇ ਪੋਸਟਰ ਵੀ ਜਾਰੀ ਕੀਤਾ | ਗੁ. ਦੇਹਰਾ ਸਾਹਿਬ ਦੇ ਸਟੇਜ ਸਕੱਤਰ ਗਿ. ਸੁਖਵਿੰਦਰ ਸਿੰਘ ਗੋਬਿੰਦਪੁਰੀ ਨੇ ਇਸ ਮੀਟਿੰਗ 'ਚ ਦੱਸਿਆ ਕਿ ਛੇ ਪਿੰਡਾਂ 'ਚ ਹੋਣ ਵਾਲੇ ਇਨ੍ਹਾਂ ਗੁਰਮਤਿ ਸਮਾਗਮਾਂ ਦਾ ਪ੍ਰਬੰਧ ਤੇ ਅਗਵਾਈ ਸੰਤ ਬਾਬਾ ਜੋਗਿੰਦਰ ਸਿੰਘ ਜੀ ਨੈਕੀ ਵਾਲੇ ਮੁੱਖ ਸੇਵਾਦਾਰ ਗੁਰਦੁਆਰਾ ਨਵੀਂ ਨਿਰਮਲ ਕੁਟੀਆ ਅਟਾਰੀ, ਰਾਮਪੁਰ, ਗੋਬਿੰਦਪੁਰ ਤੇ ਗੁਰਦੁਆਰਾ ਦੇਹਰਾ ਸਾਹਿਬ ਗੋਬਿੰਦਪੁਰ ਦੀ ਸਮੁੱਚੀ ਪ੍ਰਬੰਧਕ ਕਮੇਟੀ ਕਰ ਰਹੀ ਹੈ | ਗੁਰਮਤਿ ਸ਼ਤਾਬਦੀ ਸਮਾਗਮਾਂ ਦੀ ਲੜੀ ਦਾ ਪਹਿਲਾ ਸਮਾਗਮ 28 ਅਕਤੂਬਰ ਨੂੰ ਪਿੰਡ ਅਟਾਰੀ ਦੇ ਗੁ. ਸਿੰਘ ਸਭਾ ਵਿਖੇ ਸ਼ਾਮ 6 ਵਜੇ ਤੋਂ ਰਾਤ ਅੱਠ ਤੱਕ ਹੋਵੇਗਾ | ਪਿੰਡ ਠੀਂਡਾ ਵਿਖੇ 29 ਅਕਤੂਬਰ, ਬਾਲੋਂ ਵਿਖੇ 30 ਅਕਤੂਬਰ, ਪਹਿਲੀ ਨਵੰਬਰ ਨੂੰ ਪਿੰਡ ਰਾਮਪੁਰ ਅਤੇ 2 ਨਵੰਬਰ ਨੂੰ ਪਿੰਡ ਹੀਉਂ ਦੇ ਗੁ. ਸਿੰਘ ਸਭਾ ਵਿਖੇ ਹੋਵੇਗਾ | ਉਨ੍ਹਾਂ ਦੱਸਿਆ ਕਿ ਉਕਤ ਸਾਰੇ ਸਮਾਗਮ ਸ਼ਾਮ 6 ਵਜੇ ਤੋਂ ਆਰੰਭ ਹੋ ਕੇ ਰਾਤ 8 ਵਜੇ ਤੱਕ ਚੱਲਣਗੇ | ਮੀਟਿੰਗ 'ਚ ਗੁਰਦੁਆਰਾ ਦੇਹਰਾ ਸਾਹਿਬ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ, ਊਧਮ ਸਿੰਘ, ਹਰਜਿੰਦਰ ਸਿੰਘ ਲਾਲੀ, ਜਸਪਾਲ ਸਿੰਘ, ਕੁਲਦੀਪ ਸਿੰਘ ਖਾਲਸਾ, ਮਨਜੀਤ ਸਿੰਘ, ਸੁੱਚਾ ਸਿੰਘ, ਸੰਦੀਪ ਸਿੰਘ ਗ੍ਰੰਥੀ ਤੋਂ ਇਲਾਵਾ, ਗੁਰਦੁਆਰਾ ਨਵੀਂ ਨਿਰਮਲ ਕੁਟੀਆ ਦੇ ਰਾਗੀ ਸਿੰਘ ਭਾਈ ਹਰਜਿੰਦਰ ਸਿੰਘ, ਭਾਈ ਜੀਤ ਸਿੰਘ, ਭਾਈ ਅਸ਼ੋਕ ਸਿੰਘ, ਅਮਨਦੀਪ ਸਿੰਘ, ਰਣਜੀਤ ਸਿੰਘ, ਮਨਦੀਪ ਸਿੰਘ, ਅਵਤਾਰ ਸਿੰਘ, ਰਘਵੀਰ ਸਿੰਘ, ਜੋਗਿੰਦਰਪਾਲ ਸਿੰਘ ਅਟਾਰੀ, ਸੁਪਿੰਦਰਜੀਤ ਸਿੰਘ, ਗੁਰਵਿੰਦਰ ਸਿੰਘ ਠੀਂਡਾ, ਜਸਕੰਵਰਦੀਪ ਸਿੰਘ, ਹਰਭਜਨ ਸਿੰਘ ਬਾਲੋਂ, ਅਮਰਜੀਤ ਸਿੰਘ, ਲਖਵੀਰ ਸਿੰਘ, ਹਰਪ੍ਰੀਤ ਸਿੰਘ ਰਾਮਪੁਰ, ਇੰਦਰਜੀਤ ਸਿੰਘ ਹੀਉਂ, ਮਨਜੀਤ ਸਿੰਘ ਹੀਉਂ ਆਦਿ ਹਾਜ਼ਰ ਸਨ |