28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਮੁੱਲਾਂਪੁਰ ਪੰਚਾਇਤ ਸੰਮਤੀ ਲਈ ਭਾਜਪਾ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ

ਅਜੀਤ ਡੈਸਕ 05-12-2025
ਮੁੱਲਾਂਪੁਰ-ਦਾਖਾ, 4 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਪੰਚਾਇਤ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਹਲਕਾ ਦਾਖਾ 'ਚ ਭਾਰਤੀ ਜਨਤਾ ਪਾਰਟੀ ਪੂਰੀ ਤਰ੍ਹਾਂ ਸਰਗਰਮ ਹੈ | ਪੰਚਾਇਤ ਸੰਮਤੀ ਮੁੱਲਾਂਪੁਰ ਦੇ ਖੇਤਰੀ ਹਲਕੇ ਦੇ ਕਈ ਜ਼ੋਨਾਂ 'ਚ ਉਮੀਦਵਾਰ ਐਲਾਨਣ ਵਿਚ ਕਾਮਯਾਬ ਬੀ.ਜੇ.ਪੀ ਦੇ ਸੂਬਾਈ ਆਗੂ ਮੇਜਰ ਸਿੰਘ ਦੇਤਵਾਲ ਦੀ ਅਗਵਾਈ 'ਚ ਅੱਜ ਨਾਮਜ਼ਦਗੀਆਂ ਜਮ੍ਹਾਂ ਹੋਈਆਂ | ਜੀ.ਟੀ.ਬੀ. ਕਾਲਜ ਦਾਖਾ ਵਿਖੇ ਰਿਟਰਨਿੰਗ ਅਫ਼ਸਰ-ਕਮ ਐੱਸ.ਡੀ.ਐੱਮ ਉਪਿੰਦਰਜੀਤ ਕੌਰ ਬਰਾੜ, ਏ.ਆਰ.ਓ-ਕਮ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਕੋਲ ਭਾਜਪਾ ਆਗੂ ਦੇਤਵਾਲ ਵਲੋਂ ਪੰਚਾਇਤ ਸੰਮਤੀ ਜ਼ੋਨ ਮਾਨ (ਚੌਂਕੀਮਾਨ) ਲਈ ਜਰਨੈਲ ਸਿੰਘ ਦੇ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਏ ਗਏ | ਪੰਚਾਇਤ ਸੰਮਤੀ ਜ਼ੋਨ ਰਾਊਵਾਲ ਲਈ ਬੀ.ਜੇ.ਪੀ ਵਲੋਂ ਰਣਜੀਤ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ | ਹਲਕਾ ਦਾਖਾ 'ਚ ਸੰਮਤੀ ਜ਼ੋਨ ਢੈਪਈ ਲਈ ਸੁਖਜੀਵਨ ਸਿੰਘ ਬੀ.ਜੇ.ਪੀ ਉਮੀਦਵਾਰ ਵਜੋਂ ਆਪਣਾ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਇਆ | ਪੰਚਾਇਤ ਸੰਮਤੀ ਜ਼ੋਨ ਰਕਬਾ ਸੁਖਵਿੰਦਰ ਕੌਰ ਬੀ.ਜੇ.ਪੀ ਉਮੀਦਵਾਰ ਨੇ ਵੀ ਆਪਣੇ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਏ | ਬੀ.ਜੇ.ਪੀ ਉਮੀਦਵਾਰਾਂ ਦ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਉਣ ਸਮੇਂ ਮੇਜਰ ਸਿੰਘ ਦੇਤਵਾਲ ਨਾਲ ਗੌਰਵ ਖੁੱਲ੍ਹਰ, ਅੰਬੂ ਰਾਮ ਮੁਸ਼ਾਲ, ਜਗਜੀਵਨ ਸਿੰਘ ਗਰੀਬ, ਹੋਰ ਮੌਜੂਦ ਰਹੇ |
ਪਿਛਲੀ ਖ਼ਬਰ ਬਾਬਾ ਮੱਘਰ ਸਿੰਘ ਦੀ ਯਾਦ 'ਚ ਖ਼ੂਨਦਾਨ ਤੇ ਮੈਡੀਕਲ ਚੈੱਕਅੱਪ ਕੈਂਪ ਅਗਲੀ ਖ਼ਬਰ ਰਾਏਕੋਟ ਬਲਾਕ ਸੰਮਤੀ ਚੋਣਾਂ ਲਈ ਅਖੀਰਲੇ ਦਿਨ 115 ਉਮੀਦਵਾਰਾਂ ਨੇ ਜਮ੍ਹਾਂ ਕਰਵਾਏ ਨਾਮਜ਼ਦਗੀ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।