28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਨਾਨਕਸਰ ਸੰਪਰਦਾਇ ਦੇ ਸੇਵਾਦਾਰ ਬਾਬਾ ਲੱਖਾ ਸਿੰਘ ਦਾ ਸਵਾਮੀ ਅਮਰੇਸ਼ਵਰਾ ਦਾਸ ਨੇ ਕੀਤਾ ਸਨਮਾਨ

ਭੂੰਦੜੀ, 27 ਸਤੰਬਰ (ਕੁਲਦੀਪ ਸਿੰਘ ਮਾਨ)- ਧੰਨ-ਧੰਨ ਬਾਬਾ ਨੰਦ ਸਿੰਘ ਜੀ ਵਲੋਂ ਸਥਾਪਿਤ ਪਵਿੱਤਰ ਨਾਨਕਸਰ ਸੰਪਰਦਾਇ ਨਾਲ ਜੁੜੇ ਸੇਵਾਦਾਰ ਬਾਬਾ ਲੱਖਾ ਸਿੰਘ ਨੂੰ ਪੁੰਨਿਆ ਦੇ ਦਿਹਾੜੇ ਮੌਕੇ ਸਵਾਮੀ ਅਮਰੇਸ਼ਵਰਾ ਦਾਸ ਜੀ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਵਾਮੀ ਅਮਰੇਸ਼ਵਰਾ ਦਾਸ ਨੇ ਬਾਬਾ ਲੱਖਾ ਦੀਆਂ ਧਾਰਮਿਕ ਸੇਵਾਵਾਂ ਅਤੇ ਗੁਰੂ ਘਰ ਪ੍ਰਤੀ ਸਮਰਪਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧਾਰਮਿਕ ਸੰਸਥਾਵਾਂ ਨਾਲ ਜੁੜੇ ਸੇਵਾਦਾਰ ਸੰਗਤਾਂ ਨੂੰ ਗੁਰਬਾਣੀ, ਨਾਮ ਸਿਮਰਨ ਅਤੇ ਸੇਵਾ ਦੇ ਮਾਰਗ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਅਜੀਤ ਡੈਸਕ 28-09-2026
ਭੂੰਦੜੀ, 27 ਸਤੰਬਰ (ਕੁਲਦੀਪ ਸਿੰਘ ਮਾਨ)- ਧੰਨ-ਧੰਨ ਬਾਬਾ ਨੰਦ ਸਿੰਘ ਜੀ ਵਲੋਂ ਸਥਾਪਿਤ ਪਵਿੱਤਰ ਨਾਨਕਸਰ ਸੰਪਰਦਾਇ ਨਾਲ ਜੁੜੇ ਸੇਵਾਦਾਰ ਬਾਬਾ ਲੱਖਾ ਸਿੰਘ ਨੂੰ ਪੁੰਨਿਆ ਦੇ ਦਿਹਾੜੇ ਮੌਕੇ ਸਵਾਮੀ ਅਮਰੇਸ਼ਵਰਾ ਦਾਸ ਜੀ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਵਾਮੀ ਅਮਰੇਸ਼ਵਰਾ ਦਾਸ ਨੇ ਬਾਬਾ ਲੱਖਾ ਦੀਆਂ ਧਾਰਮਿਕ ਸੇਵਾਵਾਂ ਅਤੇ ਗੁਰੂ ਘਰ ਪ੍ਰਤੀ ਸਮਰਪਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧਾਰਮਿਕ ਸੰਸਥਾਵਾਂ ਨਾਲ ਜੁੜੇ ਸੇਵਾਦਾਰ ਸੰਗਤਾਂ ਨੂੰ ਗੁਰਬਾਣੀ, ਨਾਮ ਸਿਮਰਨ ਅਤੇ ਸੇਵਾ ਦੇ ਮਾਰਗ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਨਿਸ਼ਕਾਮ ਸੇਵਾ ਅਤੇ ਨਾਮ ਸਿਮਰਨ ਮਨੁੱਖੀ ਜੀਵਨ ਨੂੰ ਆਤਮਿਕ ਸ਼ਾਂਤੀ ਵੱਲ ਲੈ ਕੇ ਜਾਂਦੇ ਹਨ। ਉਨ੍ਹਾਂ ਸੰਗਤਾਂ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਨਾਮ ਜਪਣ, ਕਿਰਤ ਕਰਨ ਅਤੇ ਲੋੜਵੰਦਾਂ ਦੀ ਸੇਵਾ ਲਈ ਅੱਗੇ ਆਉਣ ਦੀ ਅਪੀਲ ਕੀਤੀ। ਸਮਾਗਮ ਦੌਰਾਨ ਮਨੁੱਖਤਾ ਦੀ ਸੇਵਾ ਅਤੇ ਗੁਰੂ ਘਰ ਦੀਆਂ ਸਿੱਖਿਆਵਾਂ ’ਤੇ ਚੱਲਣ ਦਾ ਸੰਦੇਸ਼ ਦਿੱਤਾ ਗਿਆ। ਸਮਾਗਮ ਵਿੱਚ ਪ੍ਰਸ਼ਾਂਤ ਕਾਲੀਆ, ਸਲਿੰਦਰ ਸਿੰਘ, ਮਨੀ ਰਸੂਲਪੁਰੀ ਅਤੇ ਹਰਦੀਪ ਮਾਜਰੀ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।
ਪਿਛਲੀ ਖ਼ਬਰ ਨਹਿਰੀ ਪਾਣੀ ਨੂੰ ਗੰਦਗੀ ਤੋਂ ਬਚਾਉਣ ਲਈ ਭਾਕਿਯੂ ਏਕਤਾ ਡਕੌਂਦਾ ਧਨੇਰ ਨੇ ਆਰੰਭੀ ਮੁਹਿੰਮ ਫੜੇ ਜਾਣ ’ਤੇ ਜੁਰਮਾਨੇ ਸਮੇਤ... ਅਗਲੀ ਖ਼ਬਰ ਦ ਗਰੀਨ ਪੰਜਾਬ ਮਿਸ਼ਨ ਟੀਮ ਟਰੱਸਟ ਵਲੋਂ 100 ਤੋਂ ਵੱਧ ਵਿਰਾਸਤੀ ਰੁੱਖ ਸੰਭਾਲਣ ਵਾਲਿਆਂ ਦਾ ਹੋਵੇਗਾ ਵਿਸ਼ੇਸ਼ ਸਨਮਾਨ ਕਮਲਜੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।