28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

‘ਵਾਰਿਸ ਪੰਜਾਬ ਦੇ’ ਛਪਾਰ ਕਾਨਫਰੰਸ ਦੀ ਸਫ਼ਲਤਾ ਲਈ ਪੰਥਕ ਲੋਕ ਵਧਾਈ ਦੇ ਪਾਤਰ- ਮਨਪ੍ਰੀਤ ਸਿੰਘ ਇਯਾਲੀ

ਹੰਬੜਾਂ, 27 ਸਤੰਬਰ (ਮੇਜਰ ਹੰਬੜਾਂ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਮੇਲਾ ਛਪਾਰ ਤੇ ਸਿਆਸੀ ਕਾਨਫਰੰਸ ਸਫ਼ਲ ਬਣਾਉਣ ਲਈ ਵਿਧਾਨ ਸਭਾ ਹਲਕਾ ਦਾਖਾ, ਲੁਧਿਆਣਾ ਦਿਹਾਤੀ/ ਸ਼ਹਿਰੀ ਅਧੀਨ ਸਮੁੱਚੇ ਹਲਕਿਆਂ ਦੇ ਪੰਥਕ ਆਗੂਆਂ ‘ਵਾਰਿਸ ਪੰਜਾਬ ਦੇ’ ਸਮਰਥਕਾਂ ,ਵੋਟਰਾਂ ਦਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਵਾਰਿਸ ਪੰਜਾਬ ਦੇ ਪ੍ਰਮੁੱਖ ਆਗੂ ਬਾਪੂ ਤਰਸੇਮ ਸਿੰਘ ਅਤੇ ਹਰਬੀਰ ਸਿੰਘ ਇਯਾਲੀ ਵਲੋਂ ਧੰਨਵਾਦ ਕੀਤਾ। ਐੱਮ.

ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਵਾਰਿਸ ਪੰਜਾਬ ਦੇ ਪ੍ਰਮੁੱਖ ਆਗੂ ਬਾਪੂ ਤਰਸੇਮ ਸਿੰਘ 28-09-2026
ਹੰਬੜਾਂ, 27 ਸਤੰਬਰ (ਮੇਜਰ ਹੰਬੜਾਂ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਮੇਲਾ ਛਪਾਰ ਤੇ ਸਿਆਸੀ ਕਾਨਫਰੰਸ ਸਫ਼ਲ ਬਣਾਉਣ ਲਈ ਵਿਧਾਨ ਸਭਾ ਹਲਕਾ ਦਾਖਾ, ਲੁਧਿਆਣਾ ਦਿਹਾਤੀ/ ਸ਼ਹਿਰੀ ਅਧੀਨ ਸਮੁੱਚੇ ਹਲਕਿਆਂ ਦੇ ਪੰਥਕ ਆਗੂਆਂ ‘ਵਾਰਿਸ ਪੰਜਾਬ ਦੇ’ ਸਮਰਥਕਾਂ ,ਵੋਟਰਾਂ ਦਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਵਾਰਿਸ ਪੰਜਾਬ ਦੇ ਪ੍ਰਮੁੱਖ ਆਗੂ ਬਾਪੂ ਤਰਸੇਮ ਸਿੰਘ ਅਤੇ ਹਰਬੀਰ ਸਿੰਘ ਇਯਾਲੀ ਵਲੋਂ ਧੰਨਵਾਦ ਕੀਤਾ।ਐੱਮ.ਐੱਲ.ਏ ਇਯਾਲੀ ਵਲੋਂ ਛਪਾਰ ਕਾਨਫਰੰਸ ਸਮੇਂ ਹਰ ਵਰਗ ਦੀ ਬੇਤਹਾਸ਼ਾ ਇਕੱਤਰਤਾ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਪੰਥਕ ਸੰਗਤ ਨੇ ਛਪਾਰ ਕਾਨਫਰੰਸ ਸਫਲ ਬਣਾ ਕੇ 2027 ਦੀ ਪੰਜਾਬ ਚੋਣ ਲਈ ਮੋਹਰ ਲਗਾ ਦਿੱਤੀ। ਮਨਪ੍ਰੀਤ ਸਿੰਘ ਇਯਾਲੀ ਕਿਹਾ ਕਿ ਵਿਰੋਧੀ ਮੰਚ ਤੋਂ ਮੇਰੇ ਵਿਰੁੱਧ ਅਵਾਜ ਪ੍ਰਦੂਸ਼ਨ ਦਾ ਜ਼ਹਿਰ ਉਗਲਿਆ ਗਿਆ, ਪ੍ਰੰਤੂ ਹਲਕਾ ਦਾਖਾ ਦੇ ਪੰਥਕ ਲੋਕ ਮੇਰੇ ਵਿਕਾਸ ਮੁਖੀ ਹੋਣ ਦੇ ਗਵਾਹ ਹਨ। ਉਨ੍ਹਾਂ ਕਿਹਾ ਕਿ ਮੇਰੇ ਵਲੋਂ ਅਜਿਹੇ ਲੋਕਾ ਵਿਰੁੱਧ ਮੰਚ ਤੋਂ ਬੋਲਣ ਲਈ ਬੜਾ ਕੁੱਝ ਹੈ, ਪ੍ਰੰਤੂ ਅਜਿਹਾ ਕਿਰਦਾਰ ਵਾਲੇ ਲੋਕਾਂ ਦੀ ਸੂਝ ਨਹੀਂ।ਐੱਮ.ਐੱਲ.ਏ਼. ਮਨਪ੍ਰੀਤ ਸਿੰਘ ਇਯਾਲੀ ਵਾਂਗ ਹਰਬੀਰ ਸਿੰਘ ਇਯਾਲੀ ਨੇ ਵੀ ਛਪਾਰ ਕਾਨਫਰੰਸ ਦੀ ਸਫਲਤਾ ਲਈ ਸਮੁੱਚੇ ਪੰਥਕ ਲੋਕਾਂ ਦਾ ਧੰਨਵਾਦ ਕੀਤਾ,ਜਿਕਰਯੋਗ ਹੈ ਕਿ ਛਪਾਰ ਕਾਨਫਰੰਸ ਦੀ ਸਫ਼ਲਤਾ ਲਈ ਹਰਬੀਰ ਸਿੰਘ ਇਯਾਲੀ ਆਪਣੀ ਵਾਰਿਸ ਪੰਜਾਬ ਦੀ ਟੀਮ ਸਾਬਕਾ ਚੇਅਰਮੈਨ ਡਾ. ਅਮਰਜੀਤ ਸਿੰਘ ਮੁੱਲਾਂਪੁਰ, ਸਾਬਕਾ ਸਰਪੰਚ ਲਖਵੀਰ ਸਿੰਘ ਦੇਤਵਾਲ,ਦਾਖਾ ਸਰਪੰਚ ਜਗਜੀਤ ਸਿੰਘ, ਸਿਮਰ ਸੇਖੋਂ ਦਾਖਾ, ਦਰਸ਼ਨ ਸਿੰਘ ਧਨੋਆ, ਸਾਬਕਾ ਸਰਪੰਚ ਸਿਕੰਦਰ ਸਿੰਘ, ਸਰਪੰਚ ਪਮਾਲ ਬਲਵਿੰਦਰ ਸਿੰਘ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਭੰਗੂ, ਸਰਕਲ ਪ੍ਰਧਾਨ ਰਾਮ ਆਸਰਾ ਸਿੰਘ ਚੱਕ, ਸਾਬਕਾ ਸਰਪੰਚ ਮਨਜੀਤ ਸਿੰਘ ਉੱਪਲ, ਸਰਪੰਚ ਜਗਦੀਪ ਸਿੰਘ ਸੋਨੂੰ ਪੁੜੈਣ, ਸਾਬਕਾ ਸਰਪੰਚ ਗੁਰਮੀਤ ਸਿੰਘ ਧਾਲੀਵਾਲ, ਸਾਬਕਾ ਸਰਪੰਚ ਪ੍ਰਗਟ ਸਿੰਘ ਢਿੱਲੋਂ ਆਲੀਵਾਲ, ਨੰਬਰਦਾਰ ਰਣਜੀਤ ਸਿੰਘ ਭੰਗੂ, ਪ੍ਰਧਾਨ ਬਲਜਿੰਦਰ ਸਿੰਘ ਭੰਗੂ ਨੂੰ ਨਾਲ ਲੈ ਕੇ ਵਿਧਾਨ ਸਭਾ ਹਲਕਾ ਦਾਖਾ ਦੇ 117 ਪਿੰਡਾ, ਸ਼ਹਿਰ ਦੇ 13 ਵਾਰਡਾਂ ਵਿੱਚ ਜਾ ਕੇ ਪੰਥਕ ਲੋਕਾਂ ਨੂੰ ਪੰਥਕ ਮਸਲਿਆਂ ਦੇ ਹੱਲ ਲਈ ‘ਵਾਰਿਸ ਪੰਜਾਬ ਦੇ’ ਦੀ ਛਪਾਰ ਕਾਨਫਰੰਸ ਵਿਚ ਸ਼ਾਮਿਲ ਹੋਣ ਦੀ ਅਪੀਲ਼ ਕੀਤੀ ਗਈ ਗਈ ਸੀ।
ਪਿਛਲੀ ਖ਼ਬਰ ਜਸਵਿੰਦਰ ਸਿੰਘ ਜੱਸੂ ਨੇ ਚੌਂਕੀ ਇੰਚਾਰਜ ਭੂੰਦੜੀ ਵਿਖੇ ਅਹੁਦਾ ਸੰਭਾਲਿਆ ਅਗਲੀ ਖ਼ਬਰ ‘ਵਿਕਾਊ ਮੀਡੀਆ’ ਵਾਲੀ ਟਿੱਪਣੀ ’ਤੇ ਰਵਨੀਤ ਬਿੱਟੂ ਦਾ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।