28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਕਾਂਗਰਸ ਪਾਰਟੀ ਹਲਕਾ ਦਾਖਾ 'ਚ ਸ਼ਾਨਦਾਰ ਜਿੱਤ ਦਰਜ ਕਰੇਗੀ-ਕੈਪਟਨ ਸੰਧੂ

ਅਜੀਤ ਡੈਸਕ 05-12-2025
ਸਿੱਧਵਾਂ ਬੇਟ, 4 ਦਸੰਬਰ (ਜਸਵੰਤ ਸਿੰਘ ਸਲੇਮਪੁਰੀ)-ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਅਤੇ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਨੇ ਆਪਣੇ ਉਮੀਦਵਾਰਾਂ ਦੀ ਚੋਣ ਮੁਹਿੰਮ ਦੌਰਾਨ ਇਕ ਵਿਸ਼ਾਲ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕਾਂਗਰਸ ਪਾਰਟੀ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਪੁੜੈਣ ਤੋਂ ਉਮੀਦਵਾਰ ਸਰਪੰਚ ਸੁਖਵਿੰਦਰ ਸਿੰਘ ਟੋਨੀ, ਸੰਮਤੀ ਜ਼ੋਨ ਸਿੱਧਵਾਂ ਬੇਟ ਤੋਂ ਉਮੀਦਵਾਰ ਨਿਰਮਲ ਸਿੰਘ ਗੱਗ ਕਲਾਂ ਅਤੇ ਸੰਮਤੀ ਜ਼ੋਨ ਸਲੇਮਪੁਰਾ ਤੋਂ ਬੀਬੀ ਕੁਲਦੀਪ ਕੌਰ ਸਮੇਤ ਹਲਕੇ ਦੇ ਬਾਕੀ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਉਮੀਦਵਾਰ ਸ਼ਾਨਦਾਰ ਜਿੱਤ ਦਰਜ ਕਰਕੇ ਨਵਾਂ ਇਤਿਹਾਸ ਕਾਇਮ ਕਰਨਗੇ | ਉਨ੍ਹਾਂ ਵਰਕਰਾਂ ਨੂੰ ਇਕਮੁੱਠ ਹੋ ਕੇ ਬਦਲਾਅ ਵਾਲੀ ਸਰਕਾਰ ਵਿਚ ਫੈਲੇ ਭਿ੍ਸ਼ਟਾਚਾਰ ਅਤੇ ਬਦਲਾਖੋਰੀ ਦਾ ਪ੍ਰਚਾਰ ਕਰਨ | ਇਸ ਮੌਕੇ ਸਾਬਕਾ ਚੇਅਰਮੈਨ ਠੇਕੇਦਾਰ ਸੁਰਿੰਦਰ ਸਿੰਘ ਸਿੱਧਵਾਂ ਅਤੇ ਬਲਾਕ ਕਾਂਗਰਸ ਪ੍ਰਧਾਨ ਪ੍ਰੇਮ ਸਿੰਘ ਬਾਸੀਆਂ ਨੇ ਵੀ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਦਾ ਦਾਅਵਾ ਕੀਤਾ | ਇਸ ਮੌਕੇ ਸਾਬਕਾ ਸਰਪੰਚ ਜੰਗੀਰ ਸਿੰਘ ਖੁਰਸੈਦਪੁਰਾ, ਸਾਬਕਾ ਸਰਪੰਚ ਪਰਮਜੀਤ ਸਿੰਘ ਸਿੱਧਵਾਂ ਬੇਟ, ਸੇਵਾ ਮੁਕਤ ਕਾਨੂੰਨਗੋ ਜਿੰਦਰ ਸਿੰਘ ਸਦਰਪੁਰਾ, ਬਾਬੂ ਬਾਂਸਲ, ਗੁਰਦੀਪ ਸਿੰਘ, ਪਹਿਲਵਾਨ ਗੁਰਮੀਤ ਸਿੰਘ ਬੋਪਾਰਾਏ, ਰਜੇਸ਼ ਕੁਮਾਰ, ਹਰੀ ਸਿੰਘ, ਰਕੇਸ਼ ਕੁਮਾਰ, ਬੱਬੂ ਕਲਸੀ ਆਦਿ ਤੋਂ ਇਲਾਵਾ ਕਈ ਹੋਰ ਪਾਰਟੀ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ 'ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ-2025 ਕਾਂਗਰਸ ਵਲੋਂ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਬਿੰਜਲ, ਜ਼ੋਨ ਪੱਖੋਵਾਲ... ਅਗਲੀ ਖ਼ਬਰ ਐਡੂਮੌਂਟ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਫ਼ਿਲਮ ਨਿਰਮਾਣ ਦੇ ਸਿੱਖੇ ਗੁਰ ਮੁੰਬਈ ਤੋਂ ਆਈ ਫ਼ਿਲਮ ਟੀਮ ਸਕੂਲੀ ਵਿਦਿਆਰਥੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।