28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਐਡੂਮੌਂਟ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਫ਼ਿਲਮ ਨਿਰਮਾਣ ਦੇ ਸਿੱਖੇ ਗੁਰ ਮੁੰਬਈ ਤੋਂ ਆਈ ਫ਼ਿਲਮ ਟੀਮ ਸਕੂਲੀ ਵਿਦਿਆਰਥੀਆਂ ਦੇ ਹੋਈ ਰੂ-ਬਰੂ, ਵਿਦਿਆਰਥੀਆਂ ਨੇ ਦਿਖਾਇਆ ਭਾਰੀ ਉਤਸ਼ਾਹ

ਅਜੀਤ ਡੈਸਕ 05-12-2025
ਨਾਭਾ, 4 ਦਸੰਬਰ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਸਥਿਤ ਨਾਮੀ ਸਿੱਖਿਆ ਸੰਸਥਾ ਐਡੂਮੌਂਟ ਵਰਲਡ ਸਕੂਲ ਵਲੋਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਕਲਾ ਦੇ ਖੇਤਰ ਨਾਲ ਜੋੜਨ ਲਈ ਵਿਲੱਖਣ ਉਪਰਾਲਾ ਕੀਤਾ ਗਿਆ ਹੈ, ਜਿਸ ਤਹਿਤ ਮੁੰਬਈ ਤੋਂ ਪ੍ਰੋਫੈਸ਼ਨਲ ਫ਼ਿਲਮ ਟੀਮ ਸਕੂਲ ਵਿਚ ਸ਼ੂਟਿੰਗ ਅਤੇ ਵਿਦਿਆਰਥੀਆਂ ਨਾਲ ਰੂ-ਬਰੂ ਹੋਣ ਲਈ ਵਿਸ਼ੇਸ਼ ਤੌਰ 'ਤੇ ਪਹੁੰਚੀ | ਵਿਦਿਆਰਥੀਆਂ ਵਿੱਚ ਫ਼ਿਲਮ ਨਿਰਮਾਣ ਨੂੰ ਨੇੜੇ ਤੋਂ ਦੇਖਣ ਦੇ ਇਸ ਪਹਿਲੇ ਮੌਕੇ ਨੇ ਬੱਚਿਆਂ ਵਿਚ ਕਾਫ਼ੀ ਉਤਸ਼ਾਹ ਪੈਦਾ ਕੀਤਾ |
ਫ਼ਿਲਮ ਟੀਮ ਨੇ ਵਿਦਿਆਰਥੀਆਂ ਨੂੰ ਸ਼ੂਟਿੰਗ ਦੀਆਂ ਤਕਨੀਕਾਂ, ਕੈਮਰੇ ਦੇ ਐਂਗਲ, ਅਦਾਕਾਰੀ ਦੀਆਂ ਬਾਰੀਕੀਆਂ ਸਮੇਤ ਡਿਜੀਟਲ ਮਿਕਸਿੰਗ ਸੰਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਵਲੋਂ ਸ਼ੂਟਿੰਗ ਦਾ ਡੈਮੋ ਦੇ ਕੇ ਵਿਦਿਆਰਥੀਆਂ ਦੀ ਅਸਲ ਸ਼ੂਟਿੰਗ ਨਾਲ ਸਾਂਝ ਪਾਈ | ਫ਼ਿਲਮ ਟੀਮ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਫ਼ਿਲਮ ਜਗਤ ਵਿੱਚ ਮੌਕਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਖੇਤਰ ਵਿਚ ਕੇਵਲ ਕਲਾਕਾਰ ਹੀ ਨਹੀਂ ਸਗੋਂ ਪ੍ਰੋਡਿਊਸਰ, ਡਾਇਰੈਕਟਰ, ਮੇਕਅੱਪ ਆਰਟਿਸਟ, ਸਟੰਟ ਮੈਨ, ਸਹਾਇਕ ਕਲਾਕਾਰਾਂ ਸਮੇਤ ਵੱਡੀ ਟੀਮ ਕੰਮ ਕਰਦੀ ਹੈ | ਟੀਮ ਵਲੋਂ ਐਡੂਮੌਂਟ ਵਰਲਡ ਸਕੂਲ ਦੇ ਕੁਝ ਵਿਦਿਆਰਥੀਆਂ ਨੂੰ ਫ਼ਿਲਮ ਪ੍ਰੋਜੈਕਟ ਲਈ ਚੁਣਿਆ ਗਿਆ ਜੋ ਸਕੂਲ ਅਤੇ ਨਾਭਾ ਸ਼ਹਿਰ ਲਈ ਮਾਣ ਵਾਲੀ ਗੱਲ ਹੈ | ਇਸ ਮੌਕੇ ਸਕੂਲ ਦੀ ਡਾਇਰੈਕਟਰ ਕਾਜਲ ਨਾਗਪਾਲ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਕੂਲ ਵਲੋਂ ਅਨੇਕਾਂ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਵਿਦਿਆਰਥੀਆਂ ਦੇ ਖੇਡ ਮੁਕਾਬਲੇ, ਵਾਦ-ਵਿਵਾਦ ਮੁਕਾਬਲੇ, ਲੇਖ ਲਿਖਣ ਮੁਕਾਬਲੇ, ਚਿੱਤਰਕਾਰੀ ਮੁਕਾਬਲਿਆਂ ਸਮੇਤ ਵਿਦਿਆਰਥੀਆਂ ਦੀ ਰੁਚੀ ਅਤੇ ਹੁਨਰ ਅਨੁਸਾਰ ਉਨ੍ਹਾਂ ਦੇ ਮਾਹਰ ਅਧਿਆਪਕਾਂ ਅਤੇ ਕੋਚਾਂ ਵਲੋਂ ਮਾਰਗ ਦਰਸ਼ਨ ਕੀਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਐਡੂਮੌਂਟ ਵਰਲਡ ਸਕੂਲ ਦੇ ਵਿਦਿਆਰਥੀ ਵੱਖ-ਵੱਖ ਖੇਤਰਾਂ ਵਿਚ ਸਕੂਲ, ਨਾਭਾ ਸ਼ਹਿਰ ਅਤੇ ਪਟਿਆਲਾ ਜ਼ਿਲ੍ਹੇ ਦਾ ਨਾਮ ਚਮਕਾ ਰਹੇ ਹਨ | ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿਚ ਵਿਦਿਆਰਥੀਆਂ ਦੇ ਹੁਨਰ ਨੂੰ ਹੋਰ ਤਰਾਸ਼ਣ ਲਈ ਸਕੂਲ ਮੈਨੇਜਮੈਂਟ ਵੱਲੋਂ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਹਨ, ਜਿਸ ਨਾਲ ਵਿਦਿਆਰਥੀਆਂ ਨੂੰ ਵੱਡਾ ਲਾਭ ਹੋਵੇਗਾ | ਸਕੂਲ ਡਾਇਰੈਕਟਰ ਮੈਡਮ ਨੇ ਮੁੰਬਈ ਤੋਂ ਆਈ ਫ਼ਿਲਮ ਪ੍ਰੋਡਕਸ਼ਨ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਟੀਮ ਨੇ ਵਿਦਿਆਰਥੀਆਂ ਵਿਚ ਇਸ ਖੇਤਰ ਵਿਚ ਕਰੀਅਰ ਬਣਾਉਣ ਲਈ ਉਤਸ਼ਾਹ ਪੈਦਾ ਕੀਤਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੱਖ ਵੱਖ ਖੇਤਰਾਂ ਦੇ ਮਾਹਰਾਂ ਦੀਆਂ ਟੀਮਾਂ ਨੂੰ ਵਿਦਿਆਰਥੀਆਂ ਦੇ ਰੂਬਰੂ ਕਰਵਾਇਆ ਜਾਵੇਗਾ | ਉਨ੍ਹਾਂ ਫ਼ਿਲਮ ਪ੍ਰੋਡਕਸ਼ਨ ਲਈ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਇਸ ਮੌਕੇ ਸਕੂਲ ਦੇ ਅਧਿਆਪਕ, ਵਿਦਿਆਰਥੀ ਸਮੇਤ ਪ੍ਰੋਫੈਸ਼ਨਲ ਫ਼ਿਲਮ ਟੀਮ ਦੇ ਮੈਂਬਰ ਵੀ ਮੌਜੂਦ ਸਨ |
ਪਿਛਲੀ ਖ਼ਬਰ ਕਾਂਗਰਸ ਪਾਰਟੀ ਹਲਕਾ ਦਾਖਾ 'ਚ ਸ਼ਾਨਦਾਰ ਜਿੱਤ ਦਰਜ ਕਰੇਗੀ-ਕੈਪਟਨ ਸੰਧੂ ਅਗਲੀ ਖ਼ਬਰ 'ਲੋਕ ਸੰਪਰਕ ਪੰਜਾਬ ਦੇ ਹੀਰੇ' ਪੁਸਤਕ ਜੀ.ਆਰ. ਕੁਮਰਾ ਨੂੰ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।