30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਸਰਪੰਚ ਮੁੱਲਾਂਪੁਰ ਨੇ ਸਾਥੀਆਂ ਸਮੇਤ ਐੱਮ.ਐੱਲ.ਏ. ਇਯਾਲੀ ਦਾ ਝੰਡਾ ਚੁੱਕਿਆ!

ਅਜੀਤ ਡੈਸਕ 05-12-2025
ਮੁੱਲਾਂਪੁਰ-ਦਾਖਾ, 4 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਪੰਚਾਇਤ ਸੰਮਤੀ ਮੁੱਲਾਂਪੁਰ ਦੇ ਖੇਤਰੀ ਹਲਕੇ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣ ਦੇ ਚੱਲਦਿਆਂ ਹਲਕਾ ਦਾਖਾ 'ਚ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਵਲੋਂ ਸੰਮਤੀ ਜ਼ੋਨ ਮੁੱਲਾਂਪੁਰ ਲਈ ਉਮੀਦਵਾਰ ਗਿਆਨੀ ਸੁਰਿੰਦਰਪਾਲ ਸਿੰਘ ਨੂੰ ਉਦੋਂ ਹੋਰ ਬਲ ਮਿਲਿਆ, ਜਦ ਮਨਪ੍ਰੀਤ ਸਿੰਘ ਇਯਾਲੀ ਦੀ ਪ੍ਰੇਰਨਾ ਨਾਲ ਗ੍ਰਾਮ ਪੰਚਾਇਤ ਮੁੱਲਾਂਪੁਰ ਮਹਿਲਾ ਸਰਪੰਚ ਜਗਦੀਪ ਕੌਰ, ਇੰਦਰਜੀਤ ਸਿੰਘ ਮਹਿਤੋ, ਸਾਥੀਆਂ ਸਮੇਤ ਇਯਾਲੀ ਨਾਲ ਚੱਟਾਨ ਵਾਂਗ ਖੜ੍ਹਨ ਦਾ ਪ੍ਰਣ ਲੈ ਕੇ ਸੰਮਤੀ ਉਮੀਦਵਾਰ ਗਿਆਨੀ ਸੁਰਿੰਦਰਪਾਲ ਸਿੰਘ ਦੀ ਹਮਾਇਤ 'ਤੇ ਆ ਨਿੱਤਰੇ | ਪਿੰਡ ਮੁੱਲਾਂਪੁਰ ਵਿਖੇ ਪ੍ਰਭਾਵਸ਼ਾਲੀ ਸਮਾਰੋਹ 'ਚ ਸਰਪੰਚ ਜਗਦੀਪ ਕੌਰ, ਇੰਦਰਜੀਤ ਸਿੰਘ ਮਹਿਤੋ, ਹੋਰਨਾਂ ਨੂੰ ਅਕਾਲੀ ਦਲ 'ਚ ਸ਼ਾਮਿਲ ਕਰਨ ਸਮੇਂ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਵਲੋਂ ਸਿਰੋਪਾਓ ਪਾਏ ਗਏ | ਹਲਕਾ ਦਾਖਾ 'ਚ ਅਹਿਮ ਮੁੱਲਾਂਪੁਰ ਵਿਖੇ ਇੰਦਰਜੀਤ ਸਿੰਘ ਮਹਿਤੋ ਦੇ ਸਾਥੀਆਂ ਵਲੋਂ ਸਦਾ ਲਈ ਇਯਾਲੀ ਨਾਲ ਤੁਰ ਪੈਣ 'ਤੇ ਗਿਆਨੀ ਸੁਰਿੰਦਰਪਾਲ ਸਿੰਘ ਦੇ ਹੱਕ 'ਚ ਚੋਣ ਮਾਹੌਲ ਬਣ ਗਿਆ | ਇਯਾਲੀ ਵਲੋਂ ਸਿਰੋਪਾਓ ਲੈਣ ਸਮੇਂ ਜੁੜੇ ਇਕੱਠ ਨੂੰ ਸੰਬੋਧਨ ਸਮੇਂ ਇੰਦਰਜੀਤ ਸਿੰਘ ਮਹਿਤੋ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਕਈ ਪੀੜ੍ਹੀਆਂ ਤੋਂ ਹੁਣ ਤੱਕ ਕਾਂਗਰਸ ਪਾਰਟੀ ਦਾ ਸਮਰਥਕ ਰਿਹਾ, ਹੁਣ ਲੋਕ ਸੇਵਾ ਨਿਸ਼ਠਾ ਵਾਲੇ ਰਾਜ ਨੇਤਾ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਦਾ ਪਿਆਰ ਕਬੂਲਣ ਲਈ ਉਨ੍ਹਾਂ ਨਾਲ ਚੱਲਣ ਦਾ ਫ਼ੈਸਲਾ ਕਰ ਲਿਆ | ਮਹਿਤੋ ਪਰਿਵਾਰ, ਹੋਰਨਾਂ ਦੇ ਅਕਾਲੀ ਦਲ 'ਚ ਸ਼ਾਮਿਲ ਹੋਣ ਸਮੇਂ ਅਮਰਜੀਤ ਸਿੰਘ ਮੁੱਲਾਂਪੁਰ, ਸੰਮਤੀ ਉਮੀਦਵਾਰ ਗਿਆਨੀ ਸੁਰਿੰਦਰਪਾਲ ਸਿੰਘ, ਸਾਬਕਾ ਸਰਪੰਚ ਸਿਕੰਦਰ ਸਿੰਘ ਧਨੋਆ, ਅਕਾਲੀ ਬਲਵੰਤ ਸਿੰਘ, ਦਲਜੀਤ ਸਿੰਘ ਧਨੋਆ, ਰੰਗਕਰਮੀ ਭਾਗ ਸਿੰਘ, ਕਰਮਜੀਤ ਸਿੰਘ ਗਿੱਲ, ਦਰਸ਼ਨ ਸਿੰਘ ਧਨੋਆ, ਹੋਰ ਮੌਜੂਦ ਰਹੇ |
ਪਿਛਲੀ ਖ਼ਬਰ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਸੰਚਾਲਨ ਲੁਧਿਆਣਾ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਕੰਪਨੀ ਕਰੇਗੀ ਅਗਲੀ ਖ਼ਬਰ ਬਿਜਲੀ ਮੰਡਲ ਅੱਡਾ ਦਾਖਾ ਵਿਖੇ ਠੇਕਾ ਭਰਤੀ ਮੁਲਾਜ਼ਮਾਂ ਨੇ ਮੈਨੇਜਮੈਂਟ ਖ਼ਿਲਾਫ਼ ਹੜਤਾਲ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।