01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸੰਤ ਰਾਮ ਗੁਰੂਕੁਲ ਸਕੂਲ ਬਜ਼ੁਰਗ ਵਿਚ ਸ਼ਬਦ ਗਾਇਨ ਤੇ ਧਾਰਮਿਕ ਮੁਕਾਬਲੇ 28, 29 ਨੂੰ

ਅਜੀਤ ਡੈਸਕ 23-11-2025
ਜਗਰਾਉਂ, 22 ਨਵੰਬਰ (ਵਿਨੋਦ ਕੁਮਾਰ)-ਪਿੰਡ ਚੀਮਨਾ ਤੋਂ ਮਾਤਾ ਗੁਜਰ ਕੌਰ ਗੁਰਮੀਤ ਸੰਗੀਤ ਅਕੈਡਮੀ ਯੂ.ਐੱਸ.ਏ ਅਤੇ ਸੰਤ ਰਾਮ ਗੁਰੂਕੁਲ ਸਕੂਲ ਬਜ਼ੁਰਗ ਦੇ ਸਹਿਯੋਗ ਸਦਕਾ ਗੁਰੂਕੁਲ ਸਕੂਲ ਕੈਂਪਸ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਬਦ ਗਾਇਨ ਅਤੇ ਧਾਰਮਿਕ ਮੁਕਾਬਲੇ 28 ਅਤੇ 29 ਨਵੰਬਰ ਨੂੰ ਕਰਵਾਏ ਜਾ ਰਹੇ ਹਨ | ਭਾਈ ਮੇਜਰ ਸਿੰਘ ਯੂ.ਐੱਸ.ਏ ਦੇ ਯਤਨਾਂ ਸਦਕਾਂ ਇਹ ਮੁਕਾਬਲੇ ਵੱਖ-ਵੱਖ ਸਥਾਨਾਂ 'ਤੇ ਕਰਵਾਏ ਜਾਂਦੇ ਹਨ | 28 ਨਵੰਬਰ ਨੂੰ ਸ਼ਬਦ ਗਾਇਨ ਅਤੇ ਭਾਸ਼ਣ ਪ੍ਰਤੀਯੋਗਤਾ ਹੋਵੇਗੀ ਜਿਸ ਵਿਚ ਪਹਿਲੇ ਵਰਗ ਵਿਚ ਚੌਥੀ ਤੋਂ ਸੱਤਵੀਂ ਸ਼੍ਰੇਣੀ ਤੱਕ, ਦੂਜੇ ਵਰਗ ਵਿਚ ਅੱਠਵੀਂ ਤੋਂ ਦਸਵੀਂ ਸ਼੍ਰੇਣੀ, ਤੀਜੇ ਵਰਗ ਵਿਚ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਹਿੱਸਾ ਲੈਣਗੇ | 29 ਨਵੰਬਰ ਨੂੰ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਜਿਸ ਵਿਚ ਭਾਈ ਮਨਜੀਤ ਸਿੰਘ ਕਪੂਰਥਲੇ ਵਾਲੇ, ਭਾਈ ਮੇਜਰ ਸਿੰਘ, ਭਾਈ ਜਗਰੂਪ ਸਿੰਘ, ਬੀਬੀ ਹਰਗੁਣਪ੍ਰੀਤ ਕੌਰ ਮਾਣੂੰਕੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨਿਹਾਲ ਕਰਨਗੇ ਅਤੇ ਭਾਈ ਸਰੂਪ ਸਿੰਘ ਕੜਿਆਣਾ ਢਾਡੀ ਵਾਰਾਂ ਰਾਹੀਂ ਨਿਹਾਲ ਕਰਨਗੇ | ਭਾਈ ਮੇਜਰ ਸਿੰਘ ਯੂ.ਐੱਸ.ਏ. ਨੇ ਦੱਸਿਆ ਕਿ ਧਰਮ ਪ੍ਰਤੀ ਜਾਗਰੂਕਤਾ ਅੱਜ ਦੀ ਪੀੜ੍ਹੀ ਦੀ ਮੁੱਖ ਲੋੜ ਹੈ | ਅਜਿਹੇ ਮੁਕਾਬਲਿਆਂ ਵਿਚ ਭਾਗ ਲੈਣ ਨਾਲ ਅਤੇ ਮੁਕਾਬਲੇ ਕਰਵਾਉਣ ਨਾਲ ਜਿੱਥੇ ਬੱਚਿਆਂ ਦੀ ਧਾਰਮਿਕ ਭਾਵਨਾਵਾਂ ਦਾ ਵਿਕਾਸ ਹੁੰਦਾ ਹੈ ਉੱਥੇ ਵਿਦਿਆਰਥੀਆਂ 'ਚ ਹੁਨਰ ਵੀ ਵਿਕਸਿਤ ਹੁੰਦਾ ਹੈ | ਸਕੂਲ ਦੇ ਚੇਅਰਮੈਨ ਰਾਜਵਿੰਦਰ ਸਿੰਘ ਢਿੱਲੋ ਨੇ ਸਮੂਹ ਸਕੂਲਾਂ ਦੇ ਮੁਖੀਆਂ ਨੂੰ ਇੰਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੂੰ ਭਾਗ ਲੈਣ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ | ਇਸ ਮੌਕੇ ਭਾਈ ਮਨਜੀਤ ਸਿੰਘ ਚੀਮਨਾ ਤੇ ਜਗਰੂਪ ਸਿੰਘ ਮਲਕ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਕੁਲਾਰ ਵਿਖੇ ਬਾਬਾ ਕੇਹਰ ਨਾਥ ਦੀ ਸਾਲਾਨਾ ਬਰਸੀ ਮਨਾਈ ਅਗਲੀ ਖ਼ਬਰ 'ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ'ਰਾਏਕੋਟ ਵਿਖੇ ਬੱਧਨੀ ਵਾਲੇ ਮਹਾਂਪੁਰਖ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।