01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਪਿੰਡ ਕੁਲਾਰ ਵਿਖੇ ਬਾਬਾ ਕੇਹਰ ਨਾਥ ਦੀ ਸਾਲਾਨਾ ਬਰਸੀ ਮਨਾਈ

ਅਜੀਤ ਡੈਸਕ 23-11-2025
ਚੌਂਕੀਮਾਨ, 22 ਨਵੰਬਰ (ਤੇਜਿੰਦਰ ਸਿੰਘ ਚੱਢਾ)-ਡੇਰਾ ਬਾਬਾ ਕੇਹਰ ਨਾਥ ਪਿੰਡ ਕੁਲਾਰ ਵਿਖੇ ਬਾਬਾ ਕੇਹਰ ਨਾਥ ਦੀ ਸਾਲਾਨਾ ਬਰਸੀ ਮੁੱਖ ਸੇਵਾਦਾਰ ਬਾਬਾ ਸੇਵਾ ਨਾਥ ਦੀ ਅਗਵਾਈ ਵਿਚ ਗ੍ਰਾਮ ਪੰਚਾਇਤ, ਐੱਨ.ਆਰ.ਆਈਜ਼ ਤੇ ਸਮੂਹ ਨਗਰ ਨਿਵਾਸੀਆਂ ਵਲੋਂ ਬੜੀ ਸ਼ਰਧਾ-ਭਾਵਨਾ ਨਾਲ ਮਨਾਈ ਗਈ | ਇਸ ਮੌਕੇ ਪ੍ਰਕਾਸ਼ ਕਰਵਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਸਜਾਏ ਦੀਵਾਨਾਂ ਵਿਚ ਰਾਗੀ, ਕਵੀਸ਼ਰੀ ਤੇ ਢਾਡੀ ਜਥਿਆਂ ਨੇ ਗੁਰ-ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਮੁੱਖ ਸੇਵਾਦਾਰ ਬਾਬਾ ਸੇਵਾ ਨਾਥ ਨੇ ਆਈ ਸੰਗਤ ਨੂੰ ਬਾਬਾ ਕੇਹਰ ਨਾਥ ਜੀ ਦੇ ਜੀਵਨ ਤੋਂ ਜਾਣੂੰ ਕਰਵਾਇਆ | ਇਸ ਮੌਕੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਬਰਸੀ ਸਮਾਗਮਾਂ ਵਿਚ ਹਾਜ਼ਰੀ ਭਰੀ ਤੇ ਸਮੁੱਚੇ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਮੁੱਖ ਸੇਵਾਦਾਰ ਬਾਬਾ ਸੇਵਾ ਨਾਥ ਨੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਚੇਅਰਮੈਨ ਭੁਪਿੰਦਰ ਸਿੰਘ ਭਿੰਦਾ ਕੁਲਾਰ, ਸਰਪੰਚ ਐਡਵੋਕੇਟ ਬਲਰਾਜ ਸਿੰਘ ਕੁਲਾਰ, ਸਾਬਕਾ ਸਰਪੰਚ ਹਰਜੀਤ ਸਿੰਘ ਕੁਲਾਰ ਆੜ੍ਹਤੀਆ, ਸਾਬਕਾ ਸਰਪੰਚ ਕੁਲਵੰਤ ਸਿੰਘ ਕੁਲਾਰ ਕਲਕੱਤੇ ਵਾਲ, ਪੰਚ ਬਾਬਾ ਗੁਰਜੀਤ ਸਿੰਘ ਕੁਲਾਰ, ਪੰਚ ਕੁਲਦੀਪ ਸਿੰਘ ਭੰਡਾਲ ਤੇ ਜਸਪਾਲ ਸਿੰਘ ਕੁਲਾਰ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਗ੍ਰਾਂਮ ਪੰਚਾਇਤ ਤੇ ਪਤਵੰਤੇ ਸੱਜਣਾਂ ਵਲੋਂ ਮੁੱਖ ਸੇਵਾਦਾਰ ਬਾਬਾ ਸੇਵਾ ਨਾਥ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਮੁੱਖ ਸੇਵਾਦਾਰ ਬਾਬਾ ਸੇਵਾ ਨਾਥ ਨੇ ਬਰਸੀ ਸਮਾਗਮ ਕਰਵਾਉਣ ਵਿਚ ਸਹਿਯੋਗ ਦੇਣ ਵਾਲੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪੰਚ ਜਗਦੀਪ ਸਿੰਘ ਕੁਲਾਰ ਆੜ੍ਹਤੀਆ, ਪੰਚ ਗੁਰਵੀਰ ਸਿੰਘ, ਪੰਚ ਬਲਰਾਜ ਸਿੰਘ, ਸੰਤਾ ਸਿੰਘ, ਸੈਕਟਰੀ ਅਰਸਦੀਪ ਸਿੰਘ ਮਿੱਠਾ, ਮਨਜਿੰਦਰ ਸਿੰਘ ਚੇਲਾ ਕਾ, ਜਗਤਾਰ ਸਿੰਘ ਕੁਲਾਰ, ਕਰਤਾਰ ਸਿੰਘ ਕੁਲਾਰ ਆਦਿ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਤੋਂ ਗੁਰੂ ਸਾਹਿਬਾਨ ਦੀ ਸ਼ਹਾਦਤ ਨੂੰ ਸਮਰਪਿਤ ਹੋਣਗੇ ਵਿਸ਼ੇਸ਼ ਸਮਾਗਮ <br/> ਅਗਲੀ ਖ਼ਬਰ ਸੰਤ ਰਾਮ ਗੁਰੂਕੁਲ ਸਕੂਲ ਬਜ਼ੁਰਗ ਵਿਚ ਸ਼ਬਦ ਗਾਇਨ ਤੇ ਧਾਰਮਿਕ ਮੁਕਾਬਲੇ 28, 29 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।