01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

'ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ'ਰਾਏਕੋਟ ਵਿਖੇ ਬੱਧਨੀ ਵਾਲੇ ਮਹਾਂਪੁਰਖਾਂ ਦੇ 4 ਰੋਜ਼ਾ ਧਾਰਮਿਕ ਦੀਵਾਨ ਸ਼ੁਰੂ

ਬਾਬਾ ਗੁਰਬਖਸ਼ ਸਿੰਘ ਬੱਧਨੀ ਵਾਲੇ ਕਥਾ-ਕੀਰਤਨ ਕਰਦੇ ਹੋਏ | ਤਸਵੀਰ: ਬਲਵਿੰਦਰ ਸਿੰਘ ਲਿੱਤਰ <br/> 23-11-2025
ਰਾਏਕੋਟ, 22 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਨੰਦ ਈਸ਼ਵਰ ਦਰਬਾਰ ਪੂਰਨ ਮਹਾਂਪੁਰਖ ਬੱਧਨੀ ਕਲਾਂ ਵਾਲਿਆਂ ਦੇ 4 ਰੋਜ਼ਾ ਧਾਰਮਿਕ ਦੀਵਾਨ ਇਲਾਹੀ ਗੁਰਬਾਣੀ ਦੇ ਪ੍ਰਵਾਹ ਨਾਲ ਸ਼ੁਰੂ ਹੋਏ | ਇਸ ਮੌਕੇ ਸੰਗਤਾਂ ਨਾਲ ਗੁਰ-ਇਤਿਹਾਸ ਦੀ ਸਾਂਝ ਪਾਉਂਦਿਆਂ ਬਾਬਾ ਗੁਰਬਖਸ਼ ਸਿੰਘ ਬੱਧਨੀ ਵਾਲਿਆਂ ਨੇ ਆਖਿਆ ਕਿ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਦਾ ਮਜਲੂਮਾਂ ਦੀ ਰੱਖਿਆ ਖਾਤਰ ਆਵਾਜ਼ ਉਠਾਈ | ਉਨ੍ਹਾਂ ਆਖਿਆ ਕਿ ਨੌਵੇਂ ਪਾਤਿਸ਼ਾਹ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵੱਡੇ ਪੱਧਰ 'ਤੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ | ਇਸ ਮੌਕੇ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਬਾਠ ਰਾਜੋਆਣਾ, ਗੁਰਦੀਪ ਸਿੰਘ ਸੰਘੇੜਾ ਰਾਜੋਆਣਾ, ਫਲਵਿੰਦਰ ਸਿੰਘ ਪੰਚਾਇਤ ਅਫ਼ਸਰ, ਨਿਰਭੈ ਸਿੰਘ ਗਰੇਵਾਲ, ਇੰਦਰਜੀਤ ਸਿੰਘ ਬੱਸੀਆਂ, ਠੇਕੇਦਾਰ ਮਹਿੰਦਰ ਸਿੰਘ, ਗੁਰਪ੍ਰੀਤ ਸਿੰਘ ਗੋਂਦਵਾਲ ਅਤੇ ਕਾਲਾ ਸਿੰਘ ਬੱਸੀਆਂ ਨੇ ਦੱਸਿਆ ਕਿ 4 ਰੋਜ਼ਾ ਧਾਰਮਿਕ ਦੀਵਾਨ 21 ਤੋਂ 24 ਨਵੰਬਰ ਤੱਕ ਬੱਸੀਆਂ ਰੋਡ, ਸ਼ੈੱਲਰ ਸਾਹਮਣੇ ਠਾਠ ਰਾਏਕੋਟ ਵਿਖੇ ਸਜਾਏ ਜਾ ਰਹੇ ਹਨ | ਜਿਸ ਦੌਰਾਨ ਦੀਵਾਨਾਂ ਦਾ ਸਮਾਂ ਅੰਮਿ੍ਤ ਵੇਲੇ ਸਵੇਰੇ 3 ਵਜੇ ਤੋਂ 7 ਵਜੇ ਤੱਕ ਪਾਠ ਸ਼੍ਰੀ ਸੁਖਮਨੀ ਸਾਹਿਬ ਜੀ ਤੇ ਆਸਾ ਜੀ ਦੀ ਵਾਰ ਹੋਵੇਗੀ, ਸ਼ਾਮ 4:30 ਤੋਂ 8:45 ਵਜੇ ਤੱਕ ਕਥਾ-ਕੀਰਤਨ ਅਤੇ ਸ਼੍ਰੀ ਰਹਿਰਾਸਿ ਸਾਹਿਬ ਦਾ ਪਾਠ ਹੋਵੇਗਾ, ਜਦਕਿ ਬਾਬਾ ਜ਼ੋਰਾ ਸਿੰਘ ਬੱਧਨੀ ਤੇ ਬਾਬਾ ਗੁਰਬਖਸ਼ ਸਿੰਘ ਬੱਧਨੀ ਵਾਲਿਆਂ ਵਲੋਂ ਅਮੋਲਕ ਬਚਨ ਰਾਤ 8:45 ਤੋਂ ਆਰੰਭ ਹੁੰਦੇ ਹਨ | ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਅੰਗਰੇਜ਼ ਸਿੰਘ ਬੋਪਾਰਾਏ, ਸਿਮਰਜੀਤ ਸਿੰਘ ਜਲਾਲਦੀਵਾਲ, ਹਰਜੀਤ ਸਿੰਘ ਜਲਾਲਦੀਵਾਲ, ਅਮਨਦੀਪ ਸਿੰਘ ਸੈਂਭੀ, ਕੁਲਦੀਪ ਸਿੰਘ ਬੱਸੀਆਂ, ਰਾਜਿੰਦਰ ਸਿੰਘ ਰਾਏਕੋਟ, ਪਵਿੱਤਰ ਸਿੰਘ ਜਲਾਲਦੀਵਾਲ, ਜਗਰਾਜ ਸਿੰਘ ਬੱਸੀਆਂ, ਹਰਦੇਵ ਸਿੰਘ ਬੱਸੀਆਂ, ਹਰਦੀਪ ਸਿੰਘ ਗੋਂਦਵਾਲ, ਸਨੀ ਸਿੰਘ ਤਲਵੰਡੀ, ਜੀਤੀ ਸਿੰਘ ਰਾਏਕੋਟ, ਅਮਨਦੀਪ ਸਿੰਘ ਬੱਸੀਆਂ, ਚਰਨਕਮਲ ਸਿੰਘ ਰਾਏਕੋਟ, ਬਲਰਾਜ ਸਿੰਘ ਕੈਨੇਡਾ, ਭਿੰਦਾ ਸਿੰਘ ਜਲਾਲਦੀਵਾਲ, ਗੁਰਪ੍ਰੀਤ ਸਿੰਘ ਬੱਸੀਆਂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੰਤ ਰਾਮ ਗੁਰੂਕੁਲ ਸਕੂਲ ਬਜ਼ੁਰਗ ਵਿਚ ਸ਼ਬਦ ਗਾਇਨ ਤੇ ਧਾਰਮਿਕ ਮੁਕਾਬਲੇ 28, 29 ਨੂੰ ਅਗਲੀ ਖ਼ਬਰ ਜਤਿੰਦਰਾ ਗਰੀਨਫ਼ੀਲਡ ਸਕੂਲ ਵਿਖੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਿਪਤ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।