11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਇੰਨਰਵੀਲ੍ਹ ਕਲੱਬ ਵਲੋਂ ਸਾਂਝੀ ਰਸੋਈ ਲਈ 5100 ਦਾ ਯੋਗਦਾਨ <br/>

ਅਜੀਤ ਡੈਸਕ 29-12-2025
ਹੁਸ਼ਿਆਰਪੁਰ, 28 ਦਸੰਬਰ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਮੁਹੱਲਾ ਈਸ਼ ਨਗਰ, ਹੁਸ਼ਿਆਰਪੁਰ ਵਿਖੇ ਚਲਾਇਆ ਜਾ ਰਿਹਾ 'ਸਾਂਝੀ ਰਸੋਈ' ਪ੍ਰੋਜੈਕਟ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਹੇਠ ਬਹੁਤ ਹੀ ਸਫਲਤਾ ਪੂਰਵਕ ਚੱਲ ਰਿਹਾ ਹੈ, ਜਿਸ ਦਾ ਰੋਜ਼ਾਨਾ 450 ਤੋਂ 500 ਗ਼ਰੀਬ ਅਤੇ ਲੋੜਵੰਦ ਵਿਅਕਤੀ ਲਾਭ ਪ੍ਰਾਪਤ ਕਰ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੀ ਸਫਲਤਾ ਲਈ ਇੰਨਰ ਵੀਲ੍ਹ ਕਲੱਬ ਹੁਸ਼ਿਆਰਪੁਰ ਦੁਆਰਾ 5100 ਰੁਪਏ ਦੀ ਰਾਸ਼ੀ ਸਾਂਝੀ ਰਸੋਈ ਵਿਖੇ ਦਿੱਤੀ ਗਈ ਹੈ | ਇਸ ਮੌਕੇ ਇੰਨਰ ਵਹੀਲ ਕਲੱਬ ਹੁਸ਼ਿਆਰਪੁਰ ਵੱਲੋਂ ਨੇਹਾ ਸਚਦੇਵਾ ਪ੍ਰਧਾਨ, ਲੈਂਪੀ ਆਹਲੂਵਾਲੀਆ ਸੱਕਤਰ, ਟੀਮਾਟਿਨੀ ਆਹਲੂਵਾਲੀਆ ਜ਼ਿਲ੍ਹਾ ਖ਼ਜ਼ਾਨਚੀ ਤੋਂ ਇਲਾਵਾ ਮੈਂਬਰ ਸਨੇਹ ਜੈਨ, ਸਧੂ ਸੂਦ, ਕੁਸਮ ਮਹੇਸ਼ਵਰੀ, ਨੀਰੂ ਮਹੇਸ਼ਵਰੀ, ਵੀਨਾ ਮਲਹੋਤਰਾ, ਅਨੀਦਾ ਸੂਦ ਅਤੇ ਰੈੱਡ ਕਰਾਸ ਮੈਂਬਰ ਰਾਜੀਵ ਬਜਾਜ , ਰਾਕੇਸ਼ ਕਪਿਲਾ ਅਤੇ ਜੁਆਇੰਟ ਸਕੱਤਰ ਆਦਿੱਤਿਆ ਰਾਣਾ ਵੀ ਮੌਜੂਦ ਸਨ |

ਪਿਛਲੀ ਖ਼ਬਰ ਸਿਵਲ ਸਰਜਨ ਵਲੋਂ ਸੀ. ਐਚ. ਸੀ. ਹਾਰਟਾ-ਬੱਡਲਾ ਦਾ ਦੌਰਾ <br/> ਅਗਲੀ ਖ਼ਬਰ ਨਰਿੰਦਰ ਸਿੰਘ ਗੋਲੀ ਨੂੰ ਤਹਿਸੀਲ ਮੁਕੇਰੀਆਂ ਦਾ ਪ੍ਰਧਾਨ ਕੀਤਾ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।