11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਨਰਿੰਦਰ ਸਿੰਘ ਗੋਲੀ ਨੂੰ ਤਹਿਸੀਲ ਮੁਕੇਰੀਆਂ ਦਾ ਪ੍ਰਧਾਨ ਕੀਤਾ ਨਿਯੁਕਤ <br/>

ਅਜੀਤ ਡੈਸਕ 29-12-2025
ਮੁਕੇਰੀਆਂ, 28 ਦਸੰਬਰ (ਰਾਮਗੜ੍ਹੀਆ)- ਪੰਜਾਬ ਹਿਤੈਸ਼ੀ ਲੋਕ (ਪਹਿਲ) ਦੇ ਕੌਮੀ ਪ੍ਰਧਾਨ ਤਰਸੇਮ ਸਿੰਘ ਜੱਸੋਵਾਲ ਵਲੋਂ ਤਹਿਸੀਲ ਮੁਕੇਰੀਆਂ ਦੇ ਪ੍ਰਧਾਨ ਦੀ ਨਿਯੁਕਤੀ ਨਰਿੰਦਰ ਸਿੰਘ ਗੋਲੀ ਵਜੋਂ ਕੀਤੀ ਤਾਂ ਜੋ ਸੰਸਥਾ ਵਲੋਂ ਕੀਤੇ ਜਾ ਰਹੇ ਕੰਮ ਹਲਕਾ ਮੁਕੇਰੀਆਂ ਵਿਚ ਯੋਜਨਾਬੱਧ ਤਰੀਕੇ ਨਾਲ ਜਾਰੀ ਰਹਿਣ | ਉਨ੍ਹਾਂ ਨਾਲ ਅਜਮੇਰ ਸਿੰਘ ਸਹੋਤਾ ਵੀ ਹਾਜ਼ਰ ਸਨ | ਇਸ ਮੌਕੇ ਤਰਸੇਮ ਸਿੰਘ ਜੱਸੋਵਾਲ ਦਾ ਮੁਕੇਰੀਆਂ ਪਹੁੰਚਣ 'ਤੇ ਨਰਿੰਦਰ ਸਿੰਘ ਗੋਲੀ, ਹਰਬੰਸ ਸਿੰਘ ਮੰਝਪੁਰ, ਸਤਨਾਮ ਸਿੰਘ ਧਨੋਆ, ਹਰਸਿਮਰਨ ਸਿੰਘ ਸਰਪੰਚ, ਸੰਗਰਾਮ ਸਿੰਘ ਮਿਨਹਾਸ, ਠਾਕੁਰ ਰਾਕੇਸ਼ ਕੁਮਾਰ ਆਦਿ ਨੇ ਨਿੱਘਾ ਸਵਾਗਤ ਕੀਤਾ | ਇਸ ਮੌਕੇ ਨਰਿੰਦਰ ਸਿੰਘ ਗੋਲੀ ਨੇ ਆਪਣੀ ਨਿਯੁਕਤੀ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਹ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪਹਿਲ ਵਲੋਂ ਉਲੀਕੇ ਸਾਰੇ ਪ੍ਰੋਗਰਾਮਾਂ ਨੂੰ ਹਲਕਾ ਮੁਕੇਰੀਆਂ ਵਿਚ ਘਰ-ਘਰ ਪਹੁੰਚਾਉਣਗੇ | ਇਸ ਮੌਕੇ ਹਰਬੰਸ ਸਿੰਘ ਮੰਝਪੁਰ ਵਲੋਂ ਤਰਸੇਮ ਸਿੰਘ ਜੱਸੋਵਾਲ ਤੇ ਹੋਰ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ |

ਪਿਛਲੀ ਖ਼ਬਰ ਇੰਨਰਵੀਲ੍ਹ ਕਲੱਬ ਵਲੋਂ ਸਾਂਝੀ ਰਸੋਈ ਲਈ 5100 ਦਾ ਯੋਗਦਾਨ <br/> ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਅਹਿਆਪੁਰ ਵਿਖੇ 72 ਵਿਦਿਆਰਥੀਆਂ ਨੂੰ ਬੂਟ ਵੰਡੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।