26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਬਲਰਾਜ ਚੌਹਾਨ 300 ਕਿੱਲੋਮੀਟਰ ਬਰੇਵਟ ਪੂਰੀ ਕਰ ਕੇ 13ਵੀਂ ਵਾਰ ਸੁਪਰ ਰੈਂਨਡੋਨੀਅਰਜ਼ ਬਣੇ <br/>

ਅਜੀਤ ਡੈਸਕ 10-12-2025
ਹੁਸ਼ਿਆਰਪੁਰ, 9 ਦਸੰਬਰ (ਨਰਿੰਦਰ ਸਿੰਘ ਬੱਡਲਾ)- ਲੁਧਿਆਣਾ ਰੈਂਨਡੋਨੀਅਰਜ ਵੱਲੋਂ 300 ਕਿੱਲੋਮੀਟਰ ਲੰਬੀ ਬਰੇਵਟ ਕਰਵਾਈ ਗਈ ਜੋ ਕਿ ਸਵੇਰੇ ਬੰਬੇ ਸਾਈਕਲ ਤੋਂ ਸ਼ੁਰੂ ਹੋਈ ਤੇ ਖੰਨਾ, ਰਾਜਪੁਰਾ, ਜ਼ੀਰਕਪੁਰ ਪੰਚਕੂਲਾ ਤੋਂ ਅੱਗੇ ਮੋਰਨੀ ਹਿਲਜ਼ ਹੋ ਕੇ ਵਾਪਸ ਲੁਧਿਆਣਾ ਵਿਖੇ ਸਮਾਪਤ ਹੋਈ | ਇਸ ਬਰੇਵਟ 'ਚ ਹੁਸ਼ਿਆਰਪੁਰ ਦੇ ਸਵੱਛ ਭਾਰਤ ਮਿਸ਼ਨ ਮਿਊਾਸੀਪਲ ਕਾਰਪੋਰੇਸ਼ਨ ਦੇ ਬਰਾਂਡ ਅੰਬੈਸਡਰ ਸਟੇਟ ਐਵਾਰਡੀ ਇੰਟਰਨੈਸ਼ਨਲ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਨੇ ਭਾਗ ਲਿਆ ਤੇ ਸਮੇਂ ਤੋਂ ਪਹਿਲਾਂ ਪੂਰੀ ਕੀਤੀ | ਉਨ੍ਹਾਂ ਦੱਸਿਆ ਕਿ ਸਵੇਰੇ 6 ਵਜੇ ਲੁਧਿਆਣੇ ਤੋਂ ਸ਼ੁਰੂ ਕਰਕੇ ਰਾਜਪੁਰਾ, ਪੰਚਕੂਲਾ, ਨਾਢਾ ਸਾਹਿਬ ਤੋਂ ਅੱਗੇ ਬਹੁਤ ਹੀ ਔਖਾ ਚੜ੍ਹਾਈ ਵਾਲਾ ਪਹਾੜੀ ਰਸਤਾ ਸੀ | ਇਸ ਨੂੰ ਪੂਰਾ ਕਰਨ ਦਾ 20 ਘੰਟੇ ਦਾ ਸਮਾਂ ਸੀ ਪਰ ਉਨ੍ਹਾਂ ਸਾਥੀ ਸਾਈਕਲਿਸਟ ਦੀ ਮਦਦ ਨਾਲ ਦੇਰ ਰਾਤ 17.44 ਘੰਟੇ ਪੂਰਾ ਕਰ ਲਿਆ ਤੇ ਉਨ੍ਹਾਂ 300 ਕਿੱਲੋਮੀਟਰ ਬਰੇਵਟ ਪੂਰੀ ਕਰਕੇ 13ਵੀਂ ਵਾਰ ਸੁਪਰ ਰੈਂਨਡੋਨੀਅਰਜ ਦਾ ਖ਼ਿਤਾਬ ਹਾਸਿਲ ਕੀਤਾ | ਇਸ ਮੌਕੇ ਹੁਸ਼ਿਆਰਪੁਰ ਦੇ ਸਾਈਕਲਿਸਟ ਹਰਪ੍ਰੀਤ ਸਿੰਘ ਬੱਗਾ, ਗੁਰਜੀਤ ਸਿੰਘ ਸੈਣੀ ਦਸੂਹਾ ਵੀ ਉਨ੍ਹਾਂ ਨਾਲ ਸਨ |

ਪਿਛਲੀ ਖ਼ਬਰ ਡੀ.ਐਮ. ਸੀਨੀਅਰ ਸੈਕੰਡਰੀ ਸਕੂਲ 'ਚ ਖੇਡ ਦਿਵਸ ਮਨਾਇਆ ਅਗਲੀ ਖ਼ਬਰ ਸ਼ਸਤਰ ਸੈਨਾ ਝੰਡਾ ਦਿਵਸ 'ਤੇ ਸਟਾਰ ਪਬਲਿਕ ਸਕੂਲ ਮੁਕੇਰੀਆਂ 'ਚ ਗਤੀਵਿਧੀਆਂ ਕਰਵਾਈਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।