26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਸ਼ਸਤਰ ਸੈਨਾ ਝੰਡਾ ਦਿਵਸ 'ਤੇ ਸਟਾਰ ਪਬਲਿਕ ਸਕੂਲ ਮੁਕੇਰੀਆਂ 'ਚ ਗਤੀਵਿਧੀਆਂ ਕਰਵਾਈਆਂ <br/>

ਅਜੀਤ ਡੈਸਕ 10-12-2025
ਮੁਕੇਰੀਆਂ, 9 ਦਸੰਬਰ (ਰਾਮਗੜ੍ਹੀਆ)- ਸਟਾਰ ਪਬਲਿਕ ਸਕੂਲ ਮੁਕੇਰੀਆਂ ਦੇ ਵਿਦਿਆਰਥੀਆਂ ਨੇ ਸ਼ਸਤਰ ਸੇਨਾ ਝੰਡਾ ਦਿਵਸ ਦੇ ਮੌਕੇ 'ਤੇ ਝੰਡਿਆਂ ਦੇ ਜਰੀਏ ਵੱਖ-ਵੱਖ ਰਚਨਾਤਮਿਕ ਪ੍ਰਦਰਸ਼ਨਾਂ ਕੀਤਾ ਗਿਆ | ਇਨ੍ਹਾਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੇ ਸੈਨਿਕਾਂ ਪ੍ਰਤੀ ਆਪਣਾ ਆਭਾਰ ਅਤੇ ਦੇਸ਼-ਭਗਤੀ ਪ੍ਰਗਟ ਕੀਤੀ | ਸਕੂਲ ਦੀ ਪਿ੍ੰਸੀਪਲ ਮੈਡਮ ਬਬੀਤਾ ਚੌਧਰੀ ਨੇ ਕਿਹਾ 'ਇਹ ਦਿਨ ਸਾਨੂੰ ਸਾਡੇ ਸੈਨਿਕਾਂ ਦੇ ਤਿਆਗ ਅਤੇ ਸਮਰਪਣ ਦੀ ਯਾਦ ਦਿਵਾਉਂਦਾ ਹੈ | ਸਾਨੂੰ ਉਨ੍ਹਾਂ ਦੇ ਕਲਿਆਣ ਲਈ ਯੋਗਦਾਨ ਪਾਉਣਾ ਚਾਹੀਦਾ ਹੈ |' ਇਸ ਮੌਕੇ ਵਿਦਿਆਰਥੀਆਂ ਵਿਚ ਮਾਣ ਅਤੇ ਦੇਸ਼ ਪ੍ਰੇਮ ਦੀ ਭਾਵਨਾ ਜਾਗਰਿਤ ਕੀਤੀ | ਵਿਦਿਆਰਥੀਆਂ ਨੇ ਇਸ ਦਿਨ ਦੀ ਮਹੱਤਤਾ ਨੂੰ ਸਮਝਦੇ ਹੋਏ ਆਪਣੇ ਘਰਾਂ ਵਿਚ ਵੀ ਝੰਡਾ ਫਹਿਰਾਇਆ | ਇਸ ਦਿਨ ਦੇ ਜਰੀਏ, ਉਨ੍ਹਾਂ ਨੂੰ ਸੈਨਿਕਾਂ ਦੀ ਕਠੋਰ ਮਿਹਨਤ ਅਤੇ ਤਿਆਗ ਦੀ ਕਦਰ ਕਰਨ ਦਾ ਮੌਕਾ ਮਿਲਿਆ |

ਪਿਛਲੀ ਖ਼ਬਰ ਬਲਰਾਜ ਚੌਹਾਨ 300 ਕਿੱਲੋਮੀਟਰ ਬਰੇਵਟ ਪੂਰੀ ਕਰ ਕੇ 13ਵੀਂ ਵਾਰ ਸੁਪਰ ਰੈਂਨਡੋਨੀਅਰਜ਼ ਬਣੇ <br/> ਅਗਲੀ ਖ਼ਬਰ ਸੇਂਟ ਸੋਲਜਰ ਸਕੂਲ 'ਚ ਸ਼ਸਤਰ ਸੈਨਾ ਝੰਡਾ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।