ਕੋਟਫ਼ਤੂਹੀ, 9 ਦਸੰਬਰ (ਅਟਵਾਲ)-ਸਥਾਨਕ ਡੀ.ਐਮ. ਸੀਨੀਅਰ ਸੈਕੰਡਰੀ ਸਕੂਲ 'ਚ ਖੇਡ ਦਿਵਸ ਮਨਾਇਆ ਗਿਆ | ਇਸ ਮੌਕੇ ਨਰਸਰੀ ਤੋਂ ਦਸਵੀਂ ਤੱਕ ਦੇ ਬੱਚਿਆਂ ਦੇ ਖੇਡ ਮੁਕਾਬਲੇ ਕਰਵਾਏ ਗਏ ਅਤੇ ਬੱਚਿਆਂ ਨੇ ਵੱਖ-ਵੱਖ ਖੇਡ ਗਤੀ ਵਿਧੀਆਂ ਵਿਚ ਹਿੱਸਾ ਲਿਆ | ਇਸ ਮੌਕੇ ਪ੍ਰਤੀਯੋਗਤਾ ਵਿਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ | ਸਕੂਲ ਦੇ ਪਿ੍ੰਸੀਪਲ ਸ਼੍ਰੀਮਤੀ ਗੁਰਿੰਦਰ ਪਾਲ ਕੌਰ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਡਾਇਰੈਕਟਰ ਗੁਰਮੀਤ ਸਿੰਘ ਚੀਮਾ, ਕੋਆਰਡੀਨੇਟਰ ਰਾਜਵਿੰਦਰ ਸਿੰਘ ਸੁਰਿੰਦਰ ਸਿੰਘ, ਵਾਈਸ ਪਿ੍ੰਸੀਪਲ ਰਾਜ ਰਾਣੀ, ਸਟਾਫ਼ ਮੈਂਬਰ ਪਰਮਵੀਰ ਸਿੰਘ, ਨਿਰਮਲ ਕੌਰ, ਗੁਰਦੀਪ ਕੌਰ, ਨਵੀਨ ਰਾਜ਼ੀ, ਦਵਿੰਦਰ ਕੌਰ, ਜੋਤੀ, ਅਮਨਜੋਤ ਕੌਰ ਮਾਹੀ, ਮੀਨਾਕਸ਼ੀ, ਸੁਮਨ, ਪੂਨਮ, ਪੂਜਾ, ਲਵਪ੍ਰੀਤ ਕੌਰ, ਈਸ਼ਾ ਸ਼ਰਮਾ, ਅਮਨਦੀਪ ਕੌਰ, ਸਲੋਨੀ, ਅਮਨਜੋਤ ਕੌਰ, ਇੰਦਰਜੋਤ ਕੌਰ, ਕੋਮਲ ਆਦਿ ਹਾਜ਼ਰ ਸਨ |